Sport

ਰਿਸ਼ਭ ਪੰਤ ਬਣੇ ਆਈ.ਪੀ.ਐੱਲ ਦੇ ਇਤਿਹਾਸ ’ਚ ਸਭ ਤੋਂ ਮਹਿੰਗੇ ਖਿਡਾਰੀ

ਜੇਦਾ – ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਇੰਡੀਅਨ ਪ੍ਰੀਮੀਅਰ ਲੀਗ ‘ਚ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ, ਜਿਸ ਨੂੰ ਐਤਵਾਰ ਨੂੰ ਇੱਥੇ ਮੇਗਾ ਨਿਲਾਮੀ ‘ਚ ਲਖਨਊ ਸੁਪਰ ਜਾਇੰਟਸ ਨੇ 27 ਕਰੋੜ ਰੁਪਏ ‘ਚ ਖਰੀਦਿਆ, ਜਦਕਿ ਕਪਤਾਨ ਸ਼੍ਰੇਅਸ ਅਈਅਰ, ਜਿਸ ਨੇ ਕੇ.ਕੇ.ਆਰ. ਨੂੰ ਇਸ ਸਾਲ ਖਿਤਾਬ ਦਿਵਾਇਆ। 26 ਕਰੋੜ 75 ਲੱਖ ਰੁਪਏ ‘ਚ ਖਰੀਦਿਆ ਪੰਜਾਬ ਕਿੰਗਜ਼ ਨਾਲ ਜੁੜੇ।ਪੰਤ ਲਈ ਸਨਰਾਈਜ਼ਰਸ ਹੈਦਰਾਬਾਦ ਅਤੇ ਲਖਨਊ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ। ਲਖਨਊ ਨੇ 27 ਕਰੋੜ ਰੁਪਏ ਦੀ ਆਖਰੀ ਬੋਲੀ ਲਗਾਈ ਅਤੇ ਦਿੱਲੀ ਕੈਪੀਟਲਸ ਨੇ ਰਾਈਟ ਟੂ ਮੈਚ ਕਾਰਡ ਦੀ ਵਰਤੋਂ ਨਹੀਂ ਕੀਤੀ। ਇਸ ਤੋਂ ਪਹਿਲਾਂ ਅਈਅਰ ਨੂੰ ਪੰਜਾਬ ਕਿੰਗਜ਼ ਨੇ 26 ਕਰੋੜ 75 ਲੱਖ ਰੁਪਏ ‘ਚ ਖਰੀਦਿਆ ਸੀ, ਜਿਸ ‘ਚ ਦਿੱਲੀ ਕੈਪੀਟਲਸ ਅਤੇ ਪੰਜਾਬ ਵਿਚਾਲੇ ਕਾਫੀ ਸਮੇਂ ਤੱਕ ਮੁਕਾਬਲਾ ਚੱਲ ਰਿਹਾ ਸੀ ਪਰ ਅੰਤ ‘ਚ ਪੰਜਾਬ ਦੀ ਜਿੱਤ ਹੋਈ। ਅਈਅਰ ਨੇ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਦਾ ਰਿਕਾਰਡ ਤੋੜਿਆ ਸੀ, ਜਿਸ ਨੂੰ ਕੇ.ਕੇ.ਆਰ. ਨੇ ਪਿਛਲੀ ਨਿਲਾਮੀ ’ਚ 24 ਕਰੋੜ 75 ਲੱਖ ਰੁਪਏ ’ਚ ਖਰੀਦਿਆ ਸੀ।ਸਟਾਰਕ ਨੂੰ ਦਿੱਲੀ ਕੈਪੀਟਲਸ ਨੇ 11 ਕਰੋੜ 75 ਲੱਖ ਰੁਪਏ ‘ਚ ਖਰੀਦਿਆ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਪੰਜਾਬ ਨੇ ਰਾਈਟ ਟੂ ਮੈਚ ਕਾਰਡ ਦੀ ਵਰਤੋਂ ਕਰਦਿਆਂ 18 ਕਰੋੜ ਰੁਪਏ ’ਚ ਖਰੀਦਿਆ। ਸਨਰਾਈਜ਼ਰਜ਼ ਹੈਦਰਾਬਾਦ ਨੇ 18 ਕਰੋੜ ਰੁਪਏ ਦੀ ਆਖਰੀ ਬੋਲੀ ਲਗਾਈ ਸੀ ਜੋ ਕਿ ਪੰਜਾਬ ਨੇ ਆਰ.ਟੀ.ਐਮ. ਚੇਨਈ ਸੁਪਰ ਕਿੰਗਜ਼ ਨੇ ਅਰਸ਼ਦੀਪ ‘ਤੇ ਪਹਿਲੀ ਬੋਲੀ ਲਗਾਈ ਸੀ, ਜਿਸ ਨੇ 2 ਕਰੋੜ ਰੁਪਏ ਦੀ ਬੇਸ ਕੀਮਤ ‘ਤੇ ਪਹਿਲਾਂ ਨਿਲਾਮੀ ਕੀਤੀ ਸੀ। ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਨੂੰ ਗੁਜਰਾਤ ਟਾਈਟਨਸ ਨੇ 10 ਕਰੋੜ 75 ਲੱਖ ਰੁਪਏ ‘ਚ ਖਰੀਦਿਆ ਹੈ। ਇੰਗਲੈਂਡ ਦੇ ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਨੂੰ ਗੁਜਰਾਤ ਟਾਈਟਨਸ ਨੇ 15 ਕਰੋੜ 75 ਲੱਖ ਰੁਪਏ ‘ਚ ਖਰੀਦਿਆ ਹੈ।

Related posts

ਪਹਿਲੇ ਖੋ ਖੋ ਵਿਸ਼ਵ ਕੱਪ ਵਿੱਚ ਪੁਰਸ਼ ਤੇ ਮਹਿਲਾ ਭਾਰਤੀ ਟੀਮਾਂ ਨੇ ਇਤਿਹਾਸ ਸਿਰਜਿਆ

admin

ਬਿਨਾਂ ਮੈਚ ਖੇਡੇ ਹੀ ਕਰੋੜਪਤੀ ਬਣੇ 7 ਭਾਰਤੀ ਖਿਡਾਰੀ

Bunty

ਆਸਟ੍ਰੇਲੀਅਨ ਕ੍ਰਿਕਟਰ ਮਿਸ਼ੇਲ ਸਟਾਰਕ ਨੇ ਇਤਿਹਾਸ ਰਚਿਆ !

admin