India

ਸੰਸਦ ਮੈਂਬਰ ਇੰਜੀਨੀਅਰ ਰਾਸ਼ਿਦ ਨੇ ਅੰਤਰਿਮ ਜ਼ਮਾਨਤ ਲਈ ਕੋਰਟ ਦਾ ਕੀਤਾ ਰੁਖ

ਨਵੀਂ ਦਿੱਲੀ – ਸੰਸਦ ਸੈਸ਼ਨ ‘ਚ ਹਿੱਸਾ ਲੈਣ ਲਈ ਜੰਮੂ ਕਸ਼ਮੀਰ ਦੇ ਸੰਸਦ ਮੈਂਬਰ ਇੰਜੀਨੀਅਰ ਰਾਸ਼ਿਦ ਨੇ ਅੱਤਵਾਦੀ ਵਿੱਤ ਪੋਸ਼ਣ ਮਾਮਲੇ ‘ਚ ਅੰਤਰਿਮ ਜ਼ਮਾਨਤ ਲਈ ਸੋਮਵਾਰ ਨੂੰ ਦਿੱਲੀ ਦੀ ਇਕ ਅਦਾਲਤ ਦਾ ਰੁਖ ਕੀਤਾ। ਰਾਸ਼ਿਦ ਵਲੋਂ ਪ੍ਰਧਾਨ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਿਮਲ ਕੁਮਾਰ ਯਾਦਵ ਤੋਂ ਅੰਤਰਿਮ ਜ਼ਮਾਨਤ ਦਿੱਤੇ ਜਾਣ ਦੀ ਅਪੀਲ ਕਰਨ ਤੋਂ ਬਾਅਦ ਅਦਾਲਤ ਨੇ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ) ਨੂੰ 27 ਨਵੰਬਰ ਤੱਕ ਜਵਾਬ ਦਾਖਲ ਕਰਨ ਲਈ ਕਿਹਾ।ਤਿਹਾੜ ਜੇਲ੍ਹ ਤੋਂ ਆਨਲਾਈਨ ਤਰੀਕੇ ਨਾਲ ਅਦਾਲਤ ‘ਚ ਪੇਸ਼ ਹੋਏ ਇੰਜੀਨੀਅਰ ਰਾਸ਼ਿਦ ਨੇ ਕਿਹਾ,”ਮੈਨੂੰ ਲੋਕਾਂ ਨੇ ਚੁਣਿਆ ਹੈ। ਮੈਨੂੰ ਪਿਛਲੇ ਸੈਸ਼ਨ ‘ਚ ਸ਼ਾਮਲ ਹੋਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਮੈਨੂੰ ਅੰਤਰਿਮ ਜ਼ਮਾਨਤ ਦਿੱਤੀ ਜਾਵੇਗੀ।” ਸੁਣਵਾਈ ਦੌਰਾਨ ਰਾਸ਼ਿਦ ਅਤੇ ਐੱਨ.ਆਈ.ਏ. ਦੇ ਵਕੀਲ ਨੇ ਸੰਯੁਕਤ ਰੂਪ ਨਾਲ ਮੰਗ ਕੀਤੀ ਕਿ ਮਾਮਲੇ ਦੀ ਸੁਣਵਾਈ ਅਦਾਲਤ ‘ਚ ਹੀ ਕੀਤੀ ਜਾਵੇ ਅਤੇ ਇਸ ਨੂੰ ਕਿਸੇ ਹੋਰ ਅਦਾਲਤ ‘ਚ ਟਰਾਂਸਫਰ ਨਾ ਕੀਤਾ ਜਾਵੇ। ਅਦਾਲਤ ਇਸ ਮਾਮਲੇ ‘ਚ 27 ਨਵੰਬਰ ਨੂੰ ਅਗਲੀ ਸੁਣਵਾਈ ਕਰੇਗੀ।

Related posts

RSS ਨੂੰ ਲੈ ਕੇ ਰਾਜ ਸਭਾ ‘ਚ ਮਲਿਕਾਅਰਜੁਨ ਖੜਗੇ ਅਤੇ ਜਗਦੀਪ ਧਨਖੜ ਵਿਚਾਲੇ ਗਰਮਾ-ਗਰਮ ਬਹਿਸ ਹੋਈ।

Bunty

ਸਿੱਕਮ ਵਿਖੇ ਬਰਫ਼ਬਾਰੀ ’ਚ ਫ਼ਸੇ 1200 ਤੋਂ ਵੱਧ ਲੋਕਾਂ ਨੂੰ ਜਵਾਨਾਂ ਨੇ ਸੁਰੱਖਿਅਤ ਕੱਢਿਆ

Bunty

ਬਾਲੀਵੁੱਡ ਹੀਰੋਇਨ ਦੇ ਘਰ ਗੋਲੀਆਂ ਚਲਾਉਣ ਵਾਲੇ ਗੈਂਗਸਟਰ ਪੁਲਿਸ ਮੁਕਾਬਲੇ ‘ਚ ਹਲਾਕ !

admin