Punjab

2 ਮਾਰਚ ਨੂੰ ਲਗਾਏ ਜਾ ਰਹੇ ਕੈਂਪ ਸਬੰਧੀ ਮੁੱਖ ਮਹਿਮਾਨਾਂ ਨੂੰ ਸੱਦਾ ਪੱਤਰ

ਜਲੰਧਰ, (ਪਰਮਿੰਦਰ ਸਿੰਘ) – ਸਵਰਗੀ ਕਾਕਾ ਚਨਪ੍ਰੀਤ ਸਿੰਘ ਚੰਨੀ ਅਤੇ ਸਵਰਗੀ ਸਿਧਾਰ ਚੰਨਨ ਸਿੰਘ ਚਿੱਟੀ ਜੀਰੀ ਯਾਦ ਵਿੱਚ 2 ਮਾਰਚ ਦਿਨ ਐਤਵਾਰ ਨੂੰ ਲਗਾਏ ਜਾ ਰਹੇ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਦੇ ਸਬੰਧ ਵਿੱਚ ਵੱਖ-ਵੱਖ ਆਗੂਆਂ ਨੂੰ ਬਤੌਰ ਮੁੱਖ ਮਹਿਮਾਨ ਸੱਦਾ ਪੱਤਰ ਦਿੱਤਾ ਗਿਆ  । ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਮਹਿੰਦਰ ਭਗਤ ਕੈਬਨਟ ਮੰਤਰੀ ਪੰਜਾਬ ਸ੍ਰੀ ਵਨੀਤ ਧੀਰ ਮੇਅਰ ਅਤੇ ਸਰਦਾਰ ਬਲਬੀਰ ਸਿੰਘ ਢਿੱਲੋ ਸੀਨੀਅਰ ਡਿਪਟੀ ਮੇਅਰ ਨੂੰ ਕੈਂਪ ਸਬੰਧੀ ਸੱਦਾ ਪੱਤਰ ਦਿੱਤਾ ਗਿਆ  । ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਸ਼੍ਰੀ ਸਤੀਸ਼ ਕੁਮਾਰ ਕੈਸ਼ੀਅਰ ਸਰਦਾਰ ਬਲਵਿੰਦਰ ਸਿੰਘ ਰੀਲੈਂਡ ਸੀਨੀਅਰ ਮੀਤ ਪ੍ਰਧਾਨ ਸਰਦਾਰ ਜਸਬੀਰ ਸਿੰਘ ਮੀਤ ਪ੍ਰਧਾਨ ਸਰਦਾਰ ਅੰਮ੍ਰਿਤ ਪਾਲ ਸਿੰਘ ਭਾਟੀਆ ਸ਼੍ਰੀ ਮਹਿੰਦਰ ਪਾਲ ਸਰਦਾਰ ਕਸ਼ਮੀਰ ਸਿੰਘ ਸ੍ਰੀ ਅਸ਼ਵਨੀ ਅਰੋੜਾ ਮਨਪ੍ਰੀਤ ਸਿੰਘ ਅਤੇ ਬਾਕੀ ਪ੍ਰਬੰਧਕ ਕਮੇਟੀ ਨੇ ਇਹ ਸੱਦਾ ਪੱਤਰ ਉਪਰੋਕਤ ਆਗੂਆਂ ਨੇ ਦਿੱਤਾ  । ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਦੱਸਿਆ ਕਿ 2 ਮਾਰਚ ਨੂੰ ਲੱਗਣ ਵਾਲੇ ਇਸ ਕੈਂਪ ਵਿੱਚ ਜਨਰਲ ਰੋਗਾਂ ਦੇ ਮਾਹਿਰ ਅੱਖਾਂ ਦੇ ਮਾਹਿਰ ਦੰਦਾਂ ਦੇ ਮਾਹਿਰ ਨੱਕ ਕੰਨ ਤੇ ਗਲੇ ਦੇ ਮਾਹਿਰ ਇਸਤਰੀ ਰੋਗਾਂ ਨੇ ਮਾਹਿਰ ਡਾਕਟਰ ਫਰੀ ਚੈੱਕ ਅਪ ਕਰਨਗੇ ਅਤੇ ਵੱਖ-ਵੱਖਰੇ ਟੈਸਟ ਫਰੀ ਕੀਤੇ ਜਾਣਗੇ  । ਇਸ ਤੋਂ ਇਲਾਵਾ ਅੱਖਾਂ ਦੇ ਆਪਰੇਸ਼ਨ ਬਿਲਕੁਲ ਮੁਫਤ ਕੀਤੇ ਜਾਣਗੇ  ।

Related posts

ਨਰਮੇ ‘ਤੇ ਆੜਤ ਬਾਰੇ ਫੈਸਲਾ ਆੜਤੀਆਂ, ਨਰਮਾਂ ਕਿਸਾਨਾਂ ਅਤੇ ਕਾਟਨ ਫੈਕਟਰੀਆਂ ਦੇ ਨੁਮਾਇੰਦਿਆਂ ਦੀ ਸਾਂਝੀ ਮੀਟਿੰਗ ਵਿਚ 9 ਸਤੰਬਰ ਨੂੰ ਲਿਆ ਜਾਵੇਗਾ: ਕੁਲਦੀਪ ਸਿੰਘ ਧਾਲੀਵਾਲ

Bunty

ਪੰਜਾਬ ਪੁਲਿਸ ਨੇ ਬਠਿੰਡਾ ਅਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨਾਂ ਨੂੰ ਕੀਤਾ ਕਾਬੂ

Bunty

ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਵੱਲੋਂ ਵਿਕਾਸ ਦੇ ਕੰਮਾਂ ਦੀ ਪ੍ਰਗਤੀ ਸਬੰਧੀ ਰੀਵਿਊ ਮੀਟਿੰਗਾਂ ਦਾ ਦੌਰ ਜਾਰੀ

Bunty