Punjab

ਵਿਦੇਸ਼ੀ ਕਰੰਸੀ ਅੰਮ੍ਰਿਤਸਰ ਤੋਂ ਦੁਬਈ ਲਿਜਾਣ ਦੀ ਕੋਸਿ਼ਸ਼ ਕਰਦਾ ਕਾਬੂ !

ਵਿਦੇਸ਼ੀ ਕਰੰਸੀ ਅੰਮ੍ਰਿਤਸਰ ਤੋਂ ਦੁਬਈ ਲਿਜਾਣ ਦੀ ਕੋਸਿ਼ਸ਼ ਕਰਦਾ ਕਾਬੂ !

ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਵਿਸ਼ੇਸ ਖੁਫੀਆ ਸੂਚਨਾ ਦੇ ਆਧਾਰ ’ਤੇ ਅਧਿਕਾਰੀਆਂ ਨੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਵਿਚ ਇਕ ਯਾਤਰੀ ਨੂੰ ਰੋਕਿਆ ਜੋ 29 ਮਈ ਨੂੰ ਏਅਰ ਇੰਡੀਆ ਐਕਸਪ੍ਰੈਸ ਫਲਾਈਟ ਐੱਲ.ਐਕਸ 191 ਰਾਹੀਂ ਅੰਮ੍ਰਿਤਸਰ ਤੋਂ ਦੁਬਈ ਦਾ ਸਫਰ ਕਰਦੇ ਸਮੇਂ ਆਪਣੇ ਸਾਮਾਨ ਵਿਚ ਵਿਦੇਸ਼ੀ ਕਰੰਸੀ ਲੁਕੋ ਕੇ ਸਮੱਗਲਿੰਗ ਕਰਨ ਦਾ ਯਤਨ ਕਰ ਰਿਹਾ ਸੀ। ਉਸ ਦੇ ਸਾਮਾਨ ਦੀ ਤਲਾਸ਼ੀ ਲੈਣ ‘ਤੇ 41,400 ਅਮਰੀਕੀ ਡਾਲਰ ਦੀ ਵਿਦੇਸ਼ੀ ਕਰੰਸੀ ਬਰਾਮਦ ਹੋਈ ਜਿਸ ਦਾ ਕੁਲ ਮੁੱਲ ਲਗਭਗ 35.40 ਲੱਖ ਰੁਪਏ ਸੀ ਜੋ ਉਕਤ ਚੈੱਕ-ਇਨ ਬੈਗ ਵਿਚ ਰੱਖੇ ਇਕ ਹੋਰ ਬੈਗ ਵਿਚ ਲੁਕੋਏ ਹੋਏ ਸੀ। ਕਿਉਂਕਿ ਕਰੰਸੀ ਬੇਹਿਸਾਬ ਸੀ ਅਤੇ ਆਰ.ਬੀ.ਆਈ. ਦੀ ਮਨਜ਼ੂਰੀ ਹੱਦ ਤੋਂ ਜ਼ਿਆਦਾ ਸੀ। ਇਸ ਲਈ ਡੀ.ਆਰ.ਆਈ. ਨੇ ਕਸਟਮ ਅਧਿਨਿਯਮ 1962 ਦੇ ਪ੍ਰਸੰਗਿਕ ਵਿਵਸਥਾਵਾ ਦੇ ਤਹਿਤ ਜ਼ਬਤ ਕਰ ਲਿਆ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਮੁਲਜ਼ਮ ਆਰਥਿਕ ਲਾਭ ਦੇ ਲਈ ਵਿਦੇਸ਼ੀ ਕਰੰਸੀ ਦੀ ਨਾਜਾਇਜ਼ ਸਮੱਗਲਿੰਗ ਵਿਚ ਸ਼ਾਮਲ ਪਾਇਆ ਗਿਆ ਹੈ।ਮਾਮਲੇ ਵਿਚ ਅੱਗੇ ਦੀ ਜਾਂਚ ਜਾਰੀ ਹੈ। ਡੀ. ਆਰ.ਆਈ. ਅੰਮ੍ਰਿਤਸਰ ਵੱਲੋਂ ਇਕ ਮਹੀਨੇ ਦੇ ਅੰਦਰ ਵਿਦੇਸ਼ੀ ਕਰੰਸੀ ਦੀ ਇਹ ਦੂਜੀ ਜ਼ਬਤੀ ਹੈ। 3 ਮਈ ਨੂੰ ਦਰਜ ਪਹਿਲੇ ਕੇਸ ਵਿਚ 2.66 ਕਰੋੜ ਰੁਪਏ ਮੁੱਲ ਦੀ ਵਿਦੇਸ਼ੀ ਕਰੰਸੀ ਜ਼ਬਤ ਕੀਤੀ ਗਈ ਸੀ ਅਤੇ ਵਿਦੇਸ਼ੀ ਕਰੰਸੀ ਲਿਜਾ ਰਹੇ ਵਿਅਕਤੀ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

Related posts

ਕੇਂਦਰ ਸਰਕਾਰ ਫਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਦੇਵੇ: ਮਨਜੀਤ ਧਨੇਰ

admin

ਆਪ ਦਾ ਵਫ਼ਦ ਨੂੰ ਨਹੀਂ ਮਿਲੀ ਸ਼੍ਰੀ ਕਰਤਾਰਪੁਰ ਸਾਹਿਬ ਜਾਣ ਦੀ ਪ੍ਰਵਾਨਗੀ

Bunty

ਪੰਜਾਬ ’ਚ 2 ਲੱਖ 36 ਹਜ਼ਾਰ ਕਰੋੜ ਰੁਪਏ ਦੇ ਬਜਟ ਦੀ ਤਜਵੀਜ਼ !

admin