Punjab

ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦਾ ਅੰਤਿਮ ਸੰਸਕਾਰ !

ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਅੰਤਿਮ ਸੰਸਕਾਰ 'ਤੇ ਸਿਰਫ਼ 3 ਜੀਅ ਪੁੱਜੇ !

ਸੋਸ਼ਲ ਮੀਡੀਆ ‘ਤੇ ਸਰਗਰਮ ਰਹੀ ਅਤੇ ਇਤਰਾਜ਼ਯੋਗ ਵੀਡੀਉ ਬਣਾ-ਬਣਾ ਚਰਚਾ ਦੇ ਵਿੱਚ ਆਈ, ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਜਿਸਦਾ ਦਾ ਬੀਤੇ ਦਿਨੀਂ ਕਤਲ ਕਰ ਦਿੱਤਾ ਗਿਆ ਸੀ, ਦਾ ਬਠਿੰਡਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਸੋਸ਼ਲ ਮੀਡੀਆ ‘ਤੇ ਲੱਖਾ ਦੀ ਤਾਦਾਦ ਦੇ ਵਿੱਚ ਦੋਸਤ ਹੋਣ ਦੇ ਬਾਵਜੂਦ ਅੰਤਿਮ ਸੰਸਕਾਰ ‘ਤੇ ਸਿਰਫ਼ ਉਸਦਾ ਭਰਾ, ਭੈਣ ਅਤੇ ਮਾਂ ਹੀ ਪੁੱਜੇ ਹੋਏ ਸਨ ਪਰ ਹੋਰ ਕੋਈ ਨਾ ਪਹੁੰਚਿਆਂ। ਪ੍ਰੀਵਾਰ ਦੇ ਵਲੋਂ ਇੱਕ ਸਮਾਜ-ਸੇਵੀ ਸੰਸਥਾ ਦੇ ਸਹਾਇਤਾ ਦੇ ਨਾਲ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ।

ਵਰਨਣਯੋਗ ਹੈ ਕਿ ਐਤਵਾਰ ਨੂੰ ਬਠਿੰਡਾ ਦੀ ਐਸਐਸਪੀ ਅਮਨੀਤ ਕੌਂਡਲ ਨੇ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਕਤਲ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ, ‘ਪੁਲਿਸ ਵਲੋਂ ਹੁਣ ਤੱਕ ਪੰਜ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਜਦਕਿ ਇਸ ਦੇ ਨਾਲ ਹੀ ਕਤਲ ਮਾਮਲੇ ਵਿੱਚ ਫਰਾਰ ਮੁੱਖ ਦੋਸ਼ੀ ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਕਤਲ ਤੋਂ ਕੁਝ ਘੰਟਿਆਂ ਬਾਅਦ ਹੀ ਵਿਦੇਸ਼ ਭੱਜ ਗਿਆ। ਐਸਐਸਪੀ ਨੇ ਦੱਸਿਆ ਕਿ, ‘ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਕੰਚਨ ਦੇ ਕਤਲ ਤੋਂ ਬਾਅਦ ਅੰਮ੍ਰਿਤਪਾਲ ਮਹਿਰਾਂ ਆਪਣੇ ਸਾਥੀ ਰਣਜੀਤ ਸਿੰਘ ਅਤੇ ਇੱਕ ਅਣਪਛਾਤੇ ਵਿਅਕਤੀ ਨਾਲ ਉਸਦੀ ਕਾਰ ਵਿੱਚ ਬੈਠ ਕੇ ਸਿੱਧਾ ਅੰਮ੍ਰਿਤਸਰ ਹਵਾਈ ਅੱਡੇ ‘ਤੇ ਗਿਆ ਅਤੇ ਉੱਥੋਂ 10 ਜੂਨ ਨੂੰ ਸਵੇਰੇ 9.15 ਵਜੇ ਫਲਾਈਟ ਫੜੀ ਅਤੇ ਯੂਏਈ ਭੱਜ ਗਿਆ। ਜਦੋਂ ਪੁਲਿਸ ਨੇ ਅੰਮ੍ਰਿਤਪਾਲ ਦੇ ਪਾਸਪੋਰਟ ਦੇ ਵੇਰਵੇ ਪ੍ਰਾਪਤ ਕੀਤੇ ਤਾਂ ਪਤਾ ਲੱਗਾ ਕਿ ਉਹ ਯੂਏਈ ਭੱਜ ਗਿਆ ਸੀ।

Related posts

ਵਿਹਾਰਕ ਸਿੱਖਿਆ, ਨਵੀਨਤਾ ਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਡਰੋਨ ਤਕਨਾਲੋਜੀ ’ਤੇ 2 ਰੋਜ਼ਾ ਵਰਕਸ਼ਾਪ ਆਯੋਜਿਤ !

admin

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਇੰਡੋਸੈਂਡ ਬੈਂਕ ਅੱਗੇ ਧਰਨਾ !

admin

‘ਤਰੱਕੀ ਦੇ ਬਾਵਜੂਦ, ਬਹੁਤ ਸਾਰੀਆਂ ਔਰਤਾਂ ਦੀ ਦੁਰਦਸ਼ਾ ਅਜੇ ਵੀ ਭਿਆਨਕ ਹੈ’

admin