Punjab

ਸੀਮੇਂਟ ਫੈਕਟਰੀ ਦੇ ਵਿਰੋਧ ‘ਚ ਲਾਮਬੰਦ ਲੋਕਾਂ ਵਲੋਂ ਜਨਤਕ ਸੁਣਵਾਈ ਵਿੱਚ ਪਹੁੰਚਣ ਦੀ ਅਪੀਲ !

ਜੇ ਐਸ ਡਬਲਯੂ ਸੀਮੇਂਟ ਫੈਕਟਰੀ ਦੇ ਵਿਰੋਧ 'ਚ ਲਾਮਬੰਦ ਲੋਕਾਂ ਵਲੋਂ 14 ਜੁਲਾਈ ਸੋਮਵਾਰ ਨੂੰ ਜਨਤਕ ਸੁਣਵਾਈ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।

ਮਾਨਸਾ – ਪਾਵਰ ਪਲਾਂਟ ਬਣਾਂਵਾਲੀ ਦੀ ਸੁਆਹ ਧੂੜ ਅਤੇ ਪ੍ਰਦੂਸ਼ਣ ਦੇ ਝੰਭੇ ਲੋਕਾਂ ਉਪਰ ਜੇ.ਐਸ.ਡਬਲਯੂ. ਸੀਮੇਂਟ ਕੰਪਨੀ ਵੱਲੋਂ ਹੋਣ ਜਾ ਰਹੇ ਹੱਲੇ ਵਿਰੁੱਧ ਅੱਜ ਸਮੂਹ ਪਿੰਡਾਂ ਦਾ ਇੱਕਠ ਗੁਰਦੁਆਰਾ ਸਾਹਿਬ ਤਲਵੰਡੀ ਅਕਲੀਆ (ਮਾਨਸਾ) ਵਿਖੇ ਰੱਖਿਆ ਗਿਆ ਸੀ। ਮਾਨਸਾ ਇਲਾਕੇ ਦੇ ਰਾਏਪੁਰ, ਬਣਾਂਵਾਲੀ, ਤਲਵੰਡੀ ਅਕਲੀਆ, ਕਰਮਗੜ੍ਹ ਔਤਾਂਵਾਲੀ, ਦਲੀਏਵਾਲੀ ਅਤੇ ਮਾਖਾ ਆਦਿਕ ਪਿੰਡਾਂ ਦੀ ਹੱਦ ਵਿਚਕਾਰ ਇੱਕ ਪ੍ਰਾਈਵੇਟ ਘਰਾਣੇ ਵੱਲੋਂ ਸੀਮੇਂਟ ਫੈਕਟਰੀ ਲਾਉਂਣ ਦੀ ਤਜਵੀਜ ਹੈ। ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਹ ਹੈ, ਕਿਉਂਕਿ ਇਸ ਕਾਰਖਾਨੇ ਨੇ ਜੋ ਰੈਡ ਕੈਟਾਗਿਰੀ ‘ਚ ਆਉਂਦਾ ਹੈ ਲੋਕਾਂ ਦਾ ਪੌਣ ਪਾਣੀ, ਮਿੱਟੀ, ਅਤੇ ਸੱਾਂਭਿਆਚਾਰ ਗੰਧਲਾ ਕਰਨਾ ਹੈ। ਇਸ ਤੋਂ ਇਲਾਵਾ ਨੇੜਲੇ ਪਿੰਡਾਂ ਦਾ ਉਜਾੜਾ ਤੈਅ ਹੈ, ਕਿਉਂਕਿ ਇਹ ਨਰਮਾ ਬੈਲਟ ਪਹਿਲਾ ਹੀ ਕੈਂਸਰ, ਪੀਲੀਏ, ਸਾਹ ਆਦਿ ਬਿਮਾਰੀਆਂ ਦੀ ਲਪੇਟ ਵਿੱਚ ਹੈ।

ਇਸ ਇੱਕਠ ਵਿੱਚ ਪਬਲਿਕ ਐਕਸ਼ਨ ਕਮੇਟੀ ਪੰਜਾਬ (ਮਤੇਵਾੜਾ, ਬੁਢਾ ਨਾਲਾ, ਜੀਰਾ ਸ਼ਰਾਬ ਫੈਕਟਰੀ ਦੇ ਆਗੂ) ਦੇ ਕਾਰਕੁੰਨ ਐਡਵੋਕੇਟ ਡਾ. ਜਸਕੀਰਤ ਸਿੰਘ, ਐਡਵੋਕੇਟ ਅਮਨਦੀਪ ਸਿੰਘ ਬੈਂਸ, ਕੁਲਦੀਪ ਸਿੰਘ ਖਹਿਰਾ, ਸ੍ਰ. ਖੁਸ਼ਵਿੰਦਰ ਸਿੰਘ ਜੰਡ ਸਾਹਿਬ ਨੇ ਲੋਕਾਂ ਨੂੰ ਫੈਕਟਰੀ ਵਾਲੀ ਜਗ੍ਹਾ ਤੇ 14 ਜੁਲਾਈ 2025 ਦਿਨ ਸੋਮਵਾਰ ਨੂੰ ਹੁੰਮ ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ। ਪਬਲਿਕ ਐਕਸ਼ਨ ਕਮੇਟੀ ਪੰਜਾਬ, ਸੰਯੁਕਤ ਕਿਸਾਨ ਮੋਰਚਾ, ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬੁੱਧੀਜੀਵੀ, ਵਾਤਾਵਰਨ ਪ੍ਰੇਮੀ ਅਤੇ ਸਮਾਜਿਕ ਕਾਰਕੁਨ ਆਗੂਆਂ ਨੇ ਲੋਕ ਉਜਾੜੇ ਵਿਰੁੱਧ ਲੋਕਾਂ ਦਾ ਸਾਥ ਦੇਣ ਦੀ ਗੱਲ ਕੀਤੀ। ਸਮੂਹ ਪਿੰਡਾਂ ਦੀਆ ਸੰਘਰਸ਼ ਕਮੇਟੀਆਂ ਨੇ ਸਮੂਹ ਵਾਤਾਵਰਣ ਪ੍ਰੇਮੀਆਂ, ਸਮਾਜਿਕ ਕਾਰਕੁੰਨ, ਕਿਸਾਨ ਜਥੇਬੰਦੀਆਂ, ਨੂੰ ਪੁਰਜ਼ੋਰ ਅਪੀਲ ਕੀਤੀ ਕਿ 14 ਜੁਲਾਈ 2025 ਨੂੰ ਦਿਨ ਸੋਮਵਾਰ ਨੂੰ ਪਿੰਡ ਤਲਵੰਡੀ ਅਕਲੀਆਂ (ਨੇੜੇ ਮੂਸਾ) ਪਾਵਰ ਪਲਾਟ ਬਣਾਂਵਾਲਾ ਦੇ ਨਜ਼ਦੀਕ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਰੱਖੀ ਲੋਕ ਸੁਣਵਾਈ ਵਿੱਚ ਜਰੂਰ ਹਰੇਕ ਪੰਜਾਬੀ ਪਹੁੰਚੇ। ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਦੀਪ ਸਿੰਘ ਨੇ ਇੱਕਠ *ਚ ਆਏ ਮਹਿਮਾਨਾਂ ਤੇ ਪੰਚਾਇਤਾਂ ਦਾ ਧੰਨਵਾਦ ਕੀਤਾ। ਮੀਤ ਪ੍ਰਧਾਨ ਗੁਰਮੇਲ ਸਿੰਘ ਨੇ ਸਮਾਜਿਕ ਕਾਰਕੁੰਨ ਅਮਤੋਜ ਮਾਨ ਨੂੰ ਪਿੰਡ ਪਹੁੰਚਣ ਤੇ ਜੀ ਆਇਆ ਕਿਹਾ। ਇਸ ਤੋਂ ਸੰਘਰਸ਼ ਕਮੇਟੀ ਤਲਵੰਡੀ ਅਕਲੀਆਂ ਅਤੇ ਕਰਮਗੜ੍ਹ ਔਤਾਂਵਾਲੀ ਤੋਂ ਮਨਕੀਰਤ ਸਿੰਘ, ਗੁਰਪਾਲ ਸਿੰਘ, ਖੁਸ਼ਵੀਰ ਸਿੰਘ ਮੀਡੀਆ ਇੰਚਾਰਜ, ਜਸਵੀਰ ਸਿੰਘ ਹਾਜ਼ਰ ਸਨ।

Related posts

ਕੈਪਟਨ ਅਮਰਿੰਦਰ ਨੇ ਸੁਰੱਖਿਆ ਖਤਰੇ ਤੋਂ ਇਨਕਾਰ ਕਰਨ ਦੇ ਮੋਡ ਵਿੱਚ ਹੋਣ ਲਈ ਪੰਜਾਬ ਸਰਕਾਰ ਦੀ ਕੀਤੀ ਨਿੰਦਾ

Bunty

ਬੇਮਿਸਾਲ ਵਿਕਾਸ ਦੇ ਨਵੇਂ ਦੌਰ ਦੀ ਸ਼ੁਰੂਆਤ ਕਰਨ ਲਈ ਹੁਸ਼ਿਆਰਪੁਰ ਵਾਸੀਆਂ ਵੱਲੋਂ ਭਗਵੰਤ ਸਿੰਘ ਮਾਨ ਸਰਕਾਰ ਦੀ ਸ਼ਲਾਘਾ

Bunty

ਲੋਕਾਂ ਨੂੰ ਫ਼ੌਜੀ ਜਵਾਨਾਂ ਦੀਆਂ ਸ਼ਹਾਦਤਾਂ ਬਾਰੇ ਜਾਗਰੂਕ ਕਰਨ ਅਤੇ ਨੌਜਵਾਨਾਂ ਨੂੰ ਫ਼ੌਜ ‘ਚ ਭਰਤੀ ਲਈ ਉਤਸ਼ਾਹਿਤ ਕਰਨ ਵਾਸਤੇ ਉਲੀਕੀ ਸਾਈਕਲ ਰੈਲੀ ਦਾ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸਵਾਗਤ

Bunty