Punjab

ਜਲੰਧਰ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ !

ਪੰਜਾਬ ਵਿੱਚ ਹੜ੍ਹਾਂ ਦੇ ਕਾਰਣ ਸਰਕਾਰ ਨੂੰ ਸੂਬੇ ਦੇ ਸਕੂਲ ਬੰਦ ਕਰਨ ਦਾ ਫੈਸਲਾ ਲੈਣਾ ਪਿਆ ਹੈ।

ਪੰਜਾਬ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ ਜਿਸ ਕਾਰਨ ਸਰਕਾਰ ਨੂੰ ਸੂਬੇ ਦੇ ਸਕੂਲ ਬੰਦ ਕਰਨ ਦਾ ਫੈਸਲਾ ਲੈਣਾ ਪਿਆ ਹੈ। ਹੁਣ ਅੱਜ ਤੋਂ ਕਈ ਜ਼ਿਲ੍ਹਿਆਂ ਵਿੱਚ ਸਕੂਲ ਖੁੱਲ੍ਹ ਗਏ ਹਨ, ਹਾਲਾਂਕਿ ਕਈ ਜ਼ਿਲ੍ਹਿਆਂ ਵਿੱਚ ਸਕੂਲ ਅਜੇ ਵੀ ਬੰਦ ਹਨ। ਮਾਨਸਾ ਨਵਜੋਤ ਕੌਰ (ਆਈ.ਏ.ਐਸ.) ਨੇ ਸਾਵਧਾਨੀ ਦੇ ਤੌਰ ‘ਤੇ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਝ ਸਕੂਲਾਂ ਵਿੱਚ 9 ਸਤੰਬਰ ਤੋਂ 11 ਸਤੰਬਰ ਤੱਕ ਛੁੱਟੀ ਦਾ ਐਲਾਨ ਕਰਨ ਦਾ ਹੁਕਮ ਜਾਰੀ ਕੀਤਾ ਹੈ।

ਸਰਕਾਰੀ ਪ੍ਰਾਇਮਰੀ ਸਕੂਲ ਬੁਢਲਾਡਾ ਪਿੰਡ (ਲੜਕੀਆਂ), ਸਰਕਾਰੀ ਪ੍ਰਾਇਮਰੀ ਸਕੂਲ ਬੱਸ ਅੱਡਾ ਮਾਨਸਾ, ਸਰਕਾਰੀ ਪ੍ਰਾਇਮਰੀ ਸਕੂਲ ਗੁਰੂ ਨਾਨਕ ਬਸਤੀ ਮਾਨਸਾ, ਸਰਕਾਰੀ ਪ੍ਰਾਇਮਰੀ ਸਕੂਲ ਹੋਡਲਾ ਕਲਾਂ, ਸਰਕਾਰੀ ਪ੍ਰਾਇਮਰੀ ਸਕੂਲ ਹਮੀਰਗੜ੍ਹ ਢੈਪਈ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ ਮਾਨਸਾ ਪਿੰਡ, ਸਰਕਾਰੀ ਹਾਈ ਸਕੂਲ ਮੱਲ ਸਿੰਘ ਵਾਲਾ ਸ਼ਾਮਿਲ ਹਨ।

ਇਸ ਦੇ ਨਾਲ ਹੀ ਅੰਮ੍ਰਿਤਸਰ ਪ੍ਰਸ਼ਾਸਨ ਨੇ ਅਜਨਾਲਾ, ਰਾਮਦਾਸ ਅਤੇ ਲੋਪੋਕੇ ਦੇ ਇਲਾਕਿਆਂ ਵਿੱਚ 12 ਸਤੰਬਰ ਤੱਕ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਹੈ, ਜਦੋਂ ਕਿ ਹੋਰ ਇਲਾਕਿਆਂ ਵਿੱਚ ਸਕੂਲ ਆਮ ਵਾਂਗ ਖੁੱਲ੍ਹਣਗੇ। ਜਲੰਧਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਨੇ 41 ਸਕੂਲਾਂ ਵਿੱਚ 9 ਅਤੇ 10 ਸਤੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਸਰਕਾਰੀ ਮਿਡਲ ਸਕੂਲ ਫਤਿਹਜਲਾਲ, ਸਕੂਲ ਆਫ਼ ਐਮੀਨੈਂਸ ਕਰਤਾਰਪੁਰ, ਸਰਕਾਰੀ ਹਾਈ ਸਕੂਲ ਲਿੱਡਾ, ਸਰਕਾਰੀ ਗਰਲਜ਼ ਸੀ.ਐਸ. ਸਕੂਲ ਬਸਤੀ ਸ਼ੇਖ, ਸਰਕਾਰੀ ਮਿਡਲ ਸਕੂਲ ਨਾਨਕ ਪਿੰਡੀ, ਸਰਕਾਰੀ ਹਾਈ ਸਕੂਲ ਬੋਪਾਰਾਏ ਕਾਲਾ, ਸਰਕਾਰੀ ਹਾਈ ਸਕੂਲ ਮੁੰਡ, ਸਰਕਾਰੀ ਹਾਈ ਸਕੂਲ ਗਹਿਰਾਈ, ਸਰਕਾਰੀ ਹਾਈ ਸਕੂਲ ਮੌੜ ਸਾਹਿਬ, ਸਰਕਾਰੀ ਪ੍ਰਾਇਮਰੀ ਸਕੂਲ ਢੱਡਾ ਹਰੀਪੁਰ ਸ਼ਾਹਕੋਟ-2, ਸਰਕਾਰੀ ਪ੍ਰਾਇਮਰੀ ਸਕੂਲ ਕੰਗਣਵਾਲਾ ਲੋਹੀਆਂ ਖਾਸ, ਸਰਕਾਰੀ ਪ੍ਰਾਇਮਰੀ ਸਕੂਲ ਚੱਕ ਪਿੱਪਲੀ ਲੋਹੀਆਂ ਖਾਸ, ਸਰਕਾਰੀ ਪ੍ਰਾਇਮਰੀ ਸਕੂਲ ਗੱਟੀ ਰਾਏਪੁਰ ਲੋਹੀਆਂ ਖਾਸ ਸਮੇਤ ਕਈ ਸਕੂਲ ਸ਼ਾਮਿਲ ਹਨ।

Related posts

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਲੋਕਾਂ ਨੂੰ ਤਕਰੀਬਨ 42 ਨਾਗਰਿਕ ਸੇਵਾਵਾਂ ਘਰਾਂ ਵਿੱਚ ਹੀ ਮਿਲਣਗੀਆਂ: ਮੁੱਖ ਮੰਤਰੀ

Bunty

ਐੱਸ ਸੀ/ਬੀ ਸੀ ਵਰਗ ਦੇ ਉਮੀਦਵਾਰਾਂ ਨਾਲ ਪੰਜਾਬ ਸਰਕਾਰ ਨੇ ਕੀਤਾ ਮਤਰੇਈ ਮਾਂ ਵਾਲਾ ਸਲੂਕ

admin

ਬਿਨਾਂ ਵਰਕਰਾਂ ਤੇ ਆਗੂਆਂ ਦੇ ਕਿਸਾਨਾਂ ਲਈ ਆਵਾਜ਼ ਬੁਲੰਦ ਕਰਨ ਆਏ ਨਵਜੋਤ ਸਿੱਧੂ, ਬੀਜ ਘੁਟਾਲੇ ‘ਤੇ ਆਖੀ ਇਹ ਗੱਲ

Bunty