Punjab

ਖਾਲਸਾ ਕਾਲਜ ਦੇ 4 ਵਿਦਿਆਰਥੀਆਂ ਇੰਡੀਗੋ ਏਅਰਲਾਈਨਜ਼ ਭਰਤੀ

ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਚੁਣੇ ਗਏ ਵਿਦਿਆਰਥੀਆਂ ਅਤੇ ਸਟਾਫ ਦਰਮਿਆਨ ਖੜ੍ਹੇ ਵਿਖਾਈ ਦੇ ਰਹੇ।

ਅੰਮ੍ਰਿਤਸਰ – ਖਾਲਸਾ ਕਾਲਜ ਦੇ 4 ਵਿਦਿਆਰਥੀ ਭਾਰਤ ਦੇ ਹਵਾਈ ਯਾਤਰਾ ਖੇਤਰ ਦੀ ਪ੍ਰਮੁੱਖ ਏਅਰਲਾਈਨ ਇੰਡੀਗੋ ਏਅਰਲਾਈਨਜ਼ ’ਚ ਭਰਤੀ ਹੋਏ ਹਨ। ਉਕਤ ਭਰਤੀ ਪ੍ਰੀਕ੍ਰਿਆ ਦੀ ਸ਼ੁਰੂਆਤ ਇੰਡੀਗੋ ਏਅਰਲਾਈਨਜ਼ ਵੱਲੋਂ ਕਰਵਾਏ ਗਏ ਵਿਸਤ੍ਰਿਤ ਪ੍ਰੀ—ਪਲੇਸਮੈਂਟ ਟਾਕ ਨਾਲ ਹੋਈ, ਜਿਸ ’ਚ ਕੰਪਨੀ ਦੀ ਦ੍ਰਿਸ਼ਟੀ, ਕਾਰਜ—ਸੰਸਕ੍ਰਿਤੀ ਅਤੇ ਵਿਦਿਆਰਥੀਆਂ ਲਈ ਉਪਲਬਧ ਮੌਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।

ਇਸ ਮੌਕੇ ਕਾਲਜ ਪ੍ਰਿੰਸੀਪਲ, ਡਾ. ਆਤਮ ਸਿੰਘ ਰੰਧਾਵਾ ਨੇ ਟ੍ਰੇਨਿੰਗ ਐਂਡ ਪਲੇਸਮੈਂਟ ਸੈੱਲ ਅਤੇ ਚੁਣੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਕਤ 4 ਵਿਦਿਆਰਥੀਆਂ ਨੇ ਆਕਰਸ਼ਕ ਤਨਖਾਹ ਪੈਕੇਜ ਨਾਲ ਨੌਕਰੀ ਦੇ ਪ੍ਰਸਤਾਵ ਪ੍ਰਾਪਤ ਕੀਤੇ ਹਨ। ਉਨ੍ਹਾਂ ਕਿਹਾ ਕਿ ਸਫਲ ਉਮੀਦਵਾਰਾਂ ਨੂੰ ਗਰਾਊਂਡ ਸਟਾਫ਼ ਦੇ ਅਹੁੱਦੇ ’ਤੇ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਭਰਤੀ ਪ੍ਰਤੀਨਿਧੀਆਂ ਨੇ ਕਾਲਜ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਭਵਿੱਖ ’ਚ ਭਰਤੀ ਸਬੰਧ ਮਜ਼ਬੂਤ ਕਰਨ ਦੀ ਇੱਛਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਅਜਿਹੀਆਂ ਉਪਲਬਧੀਆਂ ਕਾਲਜ ਦੀ ਅਕਾਦਮਿਕ ਸ਼੍ਰੇਸ਼ਠਤਾ, ਕੌਸ਼ਲ ਵਿਕਾਸ ਅਤੇ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਦੀਆਂ ਹਨ। ਇਸ ਮੌਕੇ ਪਲੇਸਮੈਂਟ ਸੈੱਲ ਡਾਇਰੈਕਟਰ ਡਾ. ਮਨੀ ਅਰੋੜਾ ਨੇ ਵਿਦਿਆਰਥੀਆਂ ਦੇ ਲਗਾਤਾਰ ਯਤਨਾਂ ਅਤੇ ਕੇਂਦ੍ਰਿਤ ਦ੍ਰਿਸ਼ਟੀਕੋਣ ਦੀ ਸਰਾਹਨਾ ਕਰਦਿਆਂ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਜਦਕਿ ਸਹਾਇਕ ਡਾਇਰੈਕਟਰ ਡਾ. ਅਨੁੂਰੀਤ ਕੌਰ ਨੇ ਵੀ ਸਫਲ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪਲੇਸਮੈਂਟ ਕੋਆਰਡੀਨੇਟਰਸ ਡਾ. ਪੂਨਮ ਸ਼ਰਮਾ, ਪੋ੍ਰ. ਰੋਹਿਤ ਕਾਕੜੀਆ, ਪੋ੍ਰ. ਹਰਿਆਲੀ ਢਿੱਲੋਂ, ਪੋ੍ਰ. ਅਪਨੀਤ ਕੌਰ, ਪੋ੍ਰ. ਵਿਸ਼ਾਲ ਸ਼ਰਮਾ ਆਦਿ ਹਾਜ਼ਰ ਸਨ।

Related posts

ਅਰਬ ਦੇਸ਼ਾਂ ‘ਚ ਫਸੇ ਪੰਜਾਬੀਆਂ ਦੀ ਸਹਾਇਤਾ ਲਈ ਹੌਟ-ਲਾਈਨ ਸਥਾਪਿਤ

admin

80 ਸਾਲਾਂ ਦੇ ਕਾਕਾ ਸਿੰਘ ਉੱਭਾ ਨੇ ਗੋਲਡ ਤੇ ਚਾਂਦੀ ਦੇ ਮੈਡਲ ਜਿੱਤੇ

admin

‘ਖੋਜ ’ਚ ਨੈਤਿਕ ਅਤੇ ਅੰਕੜਾਤਮਕ ਕਠੋਰਤਾ’ ਵਿਸ਼ੇ ’ਤੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ

admin