Punjab

80 ਸਾਲਾਂ ਦੇ ਕਾਕਾ ਸਿੰਘ ਉੱਭਾ ਨੇ ਗੋਲਡ ਤੇ ਚਾਂਦੀ ਦੇ ਮੈਡਲ ਜਿੱਤੇ

ਕਾਕਾ ਸਿੰਘ ਉੱਭਾ ਗੋਲਡ ਤੇ ਚਾਂਦੀ ਦੇ ਮੈਡਲ ਹਾਸਿਲ ਕਰਦੇ ਹੋਏ।

ਫਰੀਦਕੋਟ – ਫਰੀਦਕੋਟ ਵਿਖੇ ਐਤਵਾਰ, 1 ਮਾਰਚ 2026 ਨੂੰ ਪੰਜਾਬ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਗ ਲੈਂਦੇ ਹੋਏ। ਪਿਉ-ਪੁੱਤਰ ਦੀ ਜੋੜੀ ਨੇ ਗੋਲਡ ਅਤੇ ਚਾਂਦੀ ਤਗਮੇ ਜਿੱਤ ਕੇ ਪਿੰਡ ਉੱਭਾ ਅਤੇ ਜਿਲ੍ਹਾ ਮਾਨਸਾ ਦਾ ਨਾਂ ਚਮਕਾਇਆ। 80 ਸਾਲਾਂ ਦੇ ਸ੍ਰੀ ਕਾਕਾ ਸਿੰਘ ਉੱਭਾ ਨੇ 5000 ਮੀਟਰ ਪੈਦਲ ਚਾਲ ਵਿੱਚੋਂ ਚਾਂਦੀ ਦਾ ਅਤੇ ਸ਼ਾਟਪੁੱਟ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਕਬਾਲ ਸੰਧੂ ਉੱਭਾ ਈ.ਟੀ.ਟੀ. ਅਧਿਆਪਕ ਸ.ਪ.ਸ. ਰਾਮਦਿੱਤੇ ਵਾਲਾ ਨੇ 5000 ਮੀਟਰ ਪੈਦਲ ਚਾਲ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਪਿਉ-ਪੁੱਤਰ ਦੀ ਜੋੜੀ ਨੇ ਜਿੱਥੇ ਪੰਜਾਬ ਵਿੱਚੋਂ ਚੰਗੀਆਂ ਪੁਜੀਸ਼ਨਾਂ ਹਾਸਲ ਕਰਕੇ ਮਾਨਸਾ ਜਿਲ੍ਹੇ ਦਾ ਨਾਮ ਚਮਕਾਉਂਣ ਦੇ ਨਾਲ-ਨਾਲ ਨੈਸ਼ਨਲ ਖੇਡਾਂ ਵਿੱਚ ਵੀ ਭਾਗ ਲੈਣ ਲਈ ਆਪਣੇ ਆਪ ਨੂੰ ਕੁਆਲੀਫਾਈ ਕੀਤਾ ਹੈ।

Related posts

ਲੋਕਾਂ ਨੇ ਕੇਜਰੀਵਾਲ ਦੇ ਵਿਕਾਸ ਮਾਡਲ ਨੂੰ ਮੌਕਾ ਦੇਣ ਦਾ ਪੂਰਾ ਮਨ ਬਣਾ ਲਿਆ ਹੈ: ਮਨੀਸ਼ ਸਿਸੋਦੀਆ

Bunty

ਭਗਵੰਤ ਮਾਨ ਨੇ ਤਿਹਾੜ ਜੇਲ੍ਹ ’ਚ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਲਈ ਮੰਗਿਆ ਸਮਾਂ

Bunty

ਖ਼ਾਲਸਾ ਕਾਲਜ ਵੈਟਰਨਰੀ ਅਤੇ ਬੀਜੀ ਐਨੀਮਲ ਹਸਪਤਾਲ, ਕੈਨੇਡਾ ਨੇ ਵੈਟਰਨਰੀ ਉੱਤਮਤਾ ਸਬੰਧੀ ਸਮਝੌਤੇ ’ਤੇ ਕੀਤੇ ਦਸਤਖਤ !

admin