ਊਧਮਪੁਰ – ਰਾਮਨਗਰ-ਊਧਮਪੁਰ ਸੜਕ ‘ਤੇ ਕਘੋਟ ਵਿੱਚ 20 ਅਪ੍ਰੈਲ ਨੂੰ 21 ਲੋਕਾਂ ਦੀ ਜਾਨ ਲੈਣ ਵਾਲੀ ਬੱਸ ਨੇ ਵਾਰ-ਵਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੇ ਜਾਣ ਦੀਆਂ ਰਿਪੋਰਟਾਂ ਮਿਲੀਆਂ ਹਨ। ਹਾਦਸੇ ਦਾ ਸਿ਼ਕਾਰ ਹੋਈ ਇਸ ਬੱਸ ਦਾ ਇੱਕ ਨਿਯਮਾਂ ਦੀ ਉਲੰਘਨਾਵਾਂ ਦਾ ਵੱਡਾ ਰਿਕਾਰਡ ਸ੍ਹਾਮਣੇ ਆ ਰਿਹਾ ਹੈ। ਪਿਛਲੇ ਸਿਰਫ਼ 36 ਮਹੀਨਿਆਂ ਵਿੱਚ ਹੀ ਇਸ ਨੂੰ 15 ਚਲਾਨ ਮਿਲੇ ਸਨ, ਜਿਨ੍ਹਾਂ ਵਿੱਚੋਂ 10 ਇਕੱਲੇ ਓਵਰਲੋਡਿੰਗ ਲਈ, ਪਰ ਇਸ ਦੇ ਬਾਵਜੂਦ ਟਰਾਂਸਪੋਰਟ ਵਿਭਾਗ ਨੇ ਇਸਨੂੰ ਸੜਕ ਤੋਂ ਨਹੀਂ ਹਟਾਇਆ ਗਿਆ।
ਇਹ ਬੱਸ ਊਧਮਪੁਰ ਦੇ ਰਾਮਬਨ-ਬਨਿਹਾਲ ਸੜਕ ‘ਤੇ ਜੰਮੂ ਤੋਂ ਸ਼੍ਰੀਨਗਰ ਜਾ ਰਹੀ ਸੀ। ਟਾਇਰ ਫਟਣ ਕਾਰਨ ਬੱਸ ਆਪਣੀ ਸਪੀਡ ਕੰਟਰੋਲ ਨਹੀਂ ਕਰ ਸਕੀ, ਜਿਸ ਕਾਰਣ ਇਹ ਲਗਭਗ 100 ਫੁੱਟ ਦੀ ਉਚਾਈ ਤੋਂ ਹੇਠਾਂ ਡੂੰਘੀ ਖੱਡ ਦੇ ਵਿੱਚ ਡਿੱਗ ਗਈ। ਪਿਛਲੇ ਸੋਮਵਾਰ ਸਵੇਰੇ 10 ਵਜੇ ਦੇ ਕਰੀਬ ਰਾਮਨਗਰ ਖੇਤਰ ਦੇ ਕਾਗੋਟ ਪਿੰਡ ਨੇੜੇ ਇਸ ਬੱਸ ਨਾਲ ਵਾਪਰੇ ਇੱਕ ਭਿਆਨਕ ਹਾਦਸੇ ਦੇ ਵਿੱਚ 21 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ 20 ਤੋਂ ਵੱਧ ਹੋਰ ਯਾਤਰੀ ਜ਼ਖਮੀ ਹੋ ਗਏ ਸਨ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਬੱਸ ਜੇਕੇ14ਡੀ-2121 ਨੇ ਹਾਲੇ ਤੱਕ ਵੀ 15 ਚਲਾਨਾਂ ਵਿੱਚੋਂ ਚਾਰ ਦਾ ਭੁਗਤਾਨ ਨਹੀਂ ਕੀਤਾ। ਇਸ ਦੇ ਬਾਵਜੂਦ ਨਾ ਤਾਂ ਵਾਹਨ ਦਾ ਆਰਸੀ ਰੱਦ ਕੀਤਾ ਗਿਆ ਅਤੇ ਨਾ ਹੀ ਡਰਾਈਵਿੰਗ ਲਾਇਸੈਂਸ ਰੱਦ ਕੀਤਾ ਗਿਆ। ਟਰਾਂਸਪੋਰਟ ਵਿਭਾਗ ਸਮੇਂ ਸਿਰ ਸਖ਼ਤ ਕਾਰਵਾਈ ਕਰਨ ਵਿੱਚ ਅਸਫਲ ਰਿਹਾ ਅਤੇ ਬੱਸ ਨੂੰ ਜ਼ਬਤ ਵੀ ਨਹੀਂ ਕੀਤਾ ਗਿਆ। ਇਸ ਢਿੱਲ ਕਾਰਣ ਅਤੇ ਨਿਯਮਾਂ ਦੀਆਂ ਖਾਮੀਆਂ ਦੇ ਕਾਰਣ 21 ਮਾਸੂਮ ਜਾਨਾਂ ਚਲੀਆਂ ਗਈਆਂ ਹਨ। ਇਸ ਢਿੱਲ ਨੇ ਟ੍ਰੈਫਿਕ ਵਿਭਾਗ ਦੇ ਕੰਮਕਾਜ ਨੂੰ ਸਵਾਲਾਂ ਦੇ ਘੇਰੇ ਵਿੱਚ ਪਾ ਦਿੱਤਾ ਹੈ। ਪਿਛਲੇ ਸੋਮਵਾਰ ਨੂੰ ਹੋਈਆਂ 21 ਮੌਤਾਂ ਸਿੱਧੇ ਤੌਰ ‘ਤੇ ਉਸ ਨੁਕਸਦਾਰ ਪ੍ਰਣਾਲੀ ‘ਤੇ ਸਵਾਲ ਉਠਾਉਂਦੀਆਂ ਹਨ ਜੋ ਸਿਰਫ਼ ਜੁਰਮਾਨਿਆਂ ਦੀਆਂ ਰਸੀਦਾਂ ਜਾਰੀ ਕਰਦੀ ਸੀ। ਜੇਕਰ ਬੱਸ ਜ਼ਬਤ ਕੀਤੀ ਜਾਂਦੀ ਅਤੇ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤਾ ਜਾਂਦਾ ਤਾਂ ਅੱਜ 21 ਘਰ ਤਬਾਹ ਨਾ ਹੁੰਦੇ।
