Health & FitnessAustralia & New Zealand

ਫਿੱਟਨੈੱਸ ਤੇ ਮੇਲਜੋਲ ਵਧਾਉਣ ‘ਚ ਮੱਦਦ ਕਰੇਗਾ ਐਡੀਲੇਡ ਯੂਨੀਵਰਸਿਟੀ ਦਾ ਨਵਾਂ ਪ੍ਰੋਗ੍ਰਾਮ !

ਸਿਟੀ ਔਫ ਸੈਲਿਸਬਰੀ ਦਾ ਇਹ ਪ੍ਰੋਗਰਾਮ ਲੋਕਾਂ ਨੂੰ ਕਸਰਤ ਕਰਨ ਅਤੇ ਸਮਾਜਿਕ ਤੌਰ ‘ਤੇ ਇਕੱਠੇ ਜੁੜਨ ਵਿੱਚ ਮੱਦਦ ਕਰੇਗਾ।

ਲੈੱਗ ਪ੍ਰੈੱਸਜ਼ ਤੋਂ ਲੈਟ ਪੁਲ ਡਾਊਨ ਤੱਕ, ਬਾਹਰੀ ਫਿਟਨੈੱਸ ਸਟੇਸ਼ਨ ਲੋਕਲ ਕਮਿਊਨਿਟੀ ਲਈ ਕਈ ਤਰ੍ਹਾਂ ਦੇ ਮੁਫਤ ਐਕਸਰਸਾਈਜ਼ ਦੇ ਮੌਕੇ ਦਿੰਦੇ ਹਨ। ਪਾਰਕ ਅਤੇ ਰਿਜ਼ਰਵ ਵਿੱਚ ਇਹ ਆਮ ਨਜ਼ਾਰੇ ਹਨ, ਫਿਰ ਵੀ ਉਹਨਾਂ ਵਿੱਚੋਂ ਬਹੁਤ ਸਾਰਿਆਂ ਦਾ ਲੋਕਾਂ ਦੁਆਰਾ ਫਾਇਦਾ ਨਹੀਂ ਉਠਾਇਆ ਜਾਂਦਾ। ਹੁਣ, ਐਡੀਲੇਡ ਯੂਨਿਵਰਸਿਟੀ ਦਾ ਇੱਕ ਨਵਾਂ ਪ੍ਰੋਗਰਾਮ ਇਨ ਸਥਾਨਾਂ ਵਿੱਚ ਜਾਨ ਪਾਉਣ ਦਾ ਹੈ, ਇਹ ਦਿਖਾਉਂਦੇ ਹੋਏ ਕਿ ਲੋਕਾਂ ਦੀ ਫਿਜੀਕਲ ਐਕਟੀਵਿਟੀ, ਹੈੱਲਥ ਅਤੇ ਸੋਸ਼ਲ ਕਨੈਕਸ਼ਨ ਨੂੰ ਬਿਹਤਰ ਤਰੀਕੇ ਨਾਲ ਕਿਵੇਂ ਸਪੋਰਟ ਕਰ ਸਕਦੇ ਹਨ।

ਐਡੀਲੇਡ ਯੂਨੀਵਰਸਿਟੀ ਵੱਲੋਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਹ ਪ੍ਰੋਗਰਾਮ ਲੋਕਾਂ ਨੂੰ ਕਸਰਤ ਕਰਨ ਅਤੇ ਸਮਾਜਿਕ ਤੌਰ ‘ਤੇ ਇਕੱਠੇ ਜੁੜਨ ਵਿੱਚ ਮੱਦਦ ਕਰੇਗਾ। ਸਿਟੀ ਔਫ ਸੈਲਿਸਬਰੀ ਦੇ ਨਾਲ ਸਾਂਝੇਦਾਰੀ ਵਿੱਚ ਆਫਿਸ ਫਾਰ ਰਿਕ੍ਰਿਏਸ਼ਨ ਅਤੇ ਸਪੋਰਟ ਐਂਡ ਰੇਸਿੰਗ ਦੀ ਮੱਦਦ ਨਾਲ ਚਲਾਏ ਜਾ ਰਹੇ ਇਸ ਪ੍ਰੋਗਰਾਮ ਦਾ ਮਕਸਦ ਬਾਹਰੀ ਫਿਟਨੈਸ ਏਰੀਆ ਨੂੰ ਕਮਿਊਨਿਟੀ ਮੀਟਿੰਗ ਪੁਆਇੰਟ ਵਿੱਚ ਬਦਲਣਾ ਹੈ, ਜਿੱਥੇ ਟਰੇਂਡ ‘ਪੀਅਰ ਲੀਡਰ’ ਲੋਕ ਇਸ ਵਿੱਚ ਭਾਗ ਲੈਣ ਵਾਲਿਆਂ ਦੇ ਲਈ ਇਸ ਮੁਫਤ ਐਕਸਰਸਾਈਜ਼ ਸੈਸ਼ਨ ਨੂੰ ਗਾਈਡ ਕਰਨਗੇ।

ਮੰਗਲਵਾਰ 28 ਅਪ੍ਰੈਲ ਤੋਂ 15 ਟ੍ਰੇਂਡ ਲੋਕ ਵਲੰਟੀਅਰਜ਼ ਸਿਟੀ ਔਫ ਸੈਲਿਸਬਰੀ ਦੀਆਂ ਚਾਰ ਥਾਵਾਂ:

  • ਆਰ ਐਮ ਵਿਲੀਅਮਸ ਡਰਾਈਵ ਰਿਜ਼ਰਵ
  • ਕੈਂਟਰਬਰੀ ਡਰਾਈਵ ਰਿਜ਼ਰਵ
  • ਏਜੀਐਚ ਕੌਕਸ ਰਿਜ਼ਰਵ
  • ਹੈਪੀ ਹੋਮ ਰਿਜ਼ਰਵ

ਦੇ ਵਿੱਚ ਮੌਜੂਦ ਰਹਿਣਗੇ।

ਇਹ ਲੀਡਰ ਲੋਕਾਂ ਨੂੰ ਸੁਰੱਖਿਅਤ ਤਰੀਕੇ ਨਾਲ ਮਸ਼ੀਨਾਂ ਵਰਤਣ ਸਿਖਾਉਣਗੇ ਅਤੇ ਦੋਸਤਾਨਾ ਮਾਹੌਲ ਬਨਾਉਣਗੇ। ਇਹ ਪ੍ਰੋਗਰਾਮ ਖਾਸ ਕਰਕੇ 50 ਸਾਲ ਤੋਂ ਵੱਧ ਉਮਰ ਵਾਲਿਆਂ ਲਈ ਹੈ, ਜਿਹੜੇ ਲੋਕ ਮਹਿੰਗੇ ਜਿਮ ਜਾਂ ਘੱਟ ਵਿਸ਼ਵਾਸ ਕਾਰਨ ਕਸਰਤ ਨਹੀਂ ਕਰ ਸਕਦੇ ਅਤੇ ਉਹਨਾਂ ਦੇ ਲਈ ਇਹ ਵਧੀਆ ਮੌਕਾ ਹੈ।

ਲੀਡ ਰੀਸਰਚ ਐਡੀਲੇਡ ਦੀ ਡਾ. ਐਲਿਸਨ ਕ੍ਰੋਜ਼ੀਅਰ ਨੇ ਕਿਹਾ ਹੈ ਕਿ, “ਆਸਟ੍ਰੇਲੀਆ ਵਿੱਚ ਬਹੁਤ ਸਾਰੇ ਵੱਡੇ ਉਮਰ ਦੇ ਲੋਕ ਕਸਰਤ ਨਹੀਂ ਕਰਦੇ। ਇਹ ਪ੍ਰੋਗਰਾਮ ਉਹਨਾਂ ਨੂੰ ਸਰੀਰਕ ਤੌਰ ‘ਤੇ ਐਕਟਿਵ ਬਣਾਏਗਾ ਅਤੇ ਮਜ਼ਬੂਤ ਸਮਾਜਿਕ ਰਿਸ਼ਤਿਆਂ ਨੂੰ ਮਜ਼ਬੂਤ ਬਨਾਉਣ ਵਿੱਚ ਮੱਦਦ ਕਰੇਗਾ।”

ਮੇਅਰ ਗਿੱਲੀਅਨ ਐਲਡਰਿਜ ਨੇ ਕਿਹਾ ਕਿ, “ਇਹ ਸਿਰਫ ਕਸਰਤ ਨਹੀਂ, ਸਗੋਂ ਲੋਕਾਂ ਵਿੱਚ ਵਿਸ਼ਵਾਸ ਅਤੇ ਮੇਲ-ਜੋਲ ਵੀ ਬਣਾਉਂਦਾ ਹੈ। ਇਸ ਪ੍ਰੋਗਰਾਮ ਨਾਲ ਲੋਕ ਬਾਹਰਲੇ ਜਿਮ ਵਧੇਰੇ ਵਰਤਣਗੇ ਅਤੇ ਸਿਹਤ ਵਿੱਚ ਸੁਧਾਰ ਆਵੇਗਾ। ਜੇ ਇਹ ਸਫਲ ਰਹਿੰਦਾ ਹੈ ਤਾਂ ਹੋਰ ਥਾਵਾਂ ‘ਤੇ ਵੀ ਇਸਨੂੰ ਲਾਗੂ ਕੀਤਾ ਜਾ ਸਕਦਾ ਹੈ।”

ਸਾਊਥ ਆਸਟ੍ਰੇਲੀਆ ਦੀ ਖੇਡ ਮੰਤਰੀ ਰਿਆਨਨ ਪੀਅਰਸ ਨੇ ਕਿਹਾ ਹੈ ਕਿ, “ਇਹ ਪ੍ਰੋਗਰਾਮ ਸਾਊਥ ਆਸਟ੍ਰੇਲੀਆ ਦੇ ਵੱਡੀ ਉਮਰ ਦੇ ਲੋਕਾਂ ਲਈ ਕਸਰਤ ਨੂੰ ਹੋਰ ਆਸਾਨ ਬਨਾਉਣ ਦੇ ਵਿੱਚ ਮੱਦਦ ਕਰਨ ਦੇ ਲਈ ਇੱਕ ਜਰੂਰੀ ਕਦਮ ਹੈ। ਇਹ ਪ੍ਰੋਗ੍ਰਾਮ ਲੋਕਾਂ ਨੂੰ ਸਿਹਤਮੰਦ ਅਤੇ ਇਕੱਠੇ ਰਹਿਣ ਲਈ ਪ੍ਰੇਰਿਤ ਕਰੇਗਾ।”

Related posts

‘ਐਂਜ਼ੈਕ ਡੇਅ’ : ਉਮਰ ਉਨ੍ਹਾਂ ਨੂੰ ਥਕਾ ਨਹੀਂ ਪਾਏਗੀ – ਪ੍ਰਧਾਨ ਮੰਤਰੀ ਐਲਬਨੀਜ਼

admin

ਮੁਫ਼ਤ TAFE: ਵੱਡਾ ਬਿਹਤਰ ਅਤੇ ਗਰੰਟੀਸ਼ੁਦਾ !

admin

ਆਸਟ੍ਰੇਲੀਆ ਵਲੋਂ ਮਾਈਕ੍ਰੋਸਾਫਟ ਨਾਲ ਏਆਈ ਸਹਿਯੋਗ ‘ਤੇ ਨਵਾਂ ਸਮਝੌਤਾ !

admin