Punjab

ਸਾਬਕਾ ਡੀਆਈਜੀ ਹਰਚਰਨ ਭੁੱਲਰ ਦੇ 11 ਟਿਕਾਣਿਆਂ ਦੀ ਤਲਾਸ਼ੀ

ਪੰਜਾਬ ਦੇ ਮੁਅੱਤਲ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ।

ਚੰਡੀਗੜ੍ਹ – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ 11 ਟਿਕਾਣਿਆਂ ਦੀ ਤਲਾਸ਼ੀ ਲੈ ਰਿਹਾ ਹੈ। ਇਹ ਕਾਰਵਾਈ ਈਡੀ ਵੱਲੋਂ ਚੰਡੀਗੜ੍ਹ, ਲੁਧਿਆਣਾ, ਪਟਿਆਲਾ, ਨਾਭਾ ਅਤੇ ਜਲੰਧਰ ਵਿੱਚ 11 ਥਾਵਾਂ ‘ਤੇ ਕੀਤੀ ਜਾ ਰਹੀ ਹੈ। ਇਹ ਟਿਕਾਣੇ ਭੁੱਲਰ, ਉਸਦੇ ਸਾਥੀਆਂ ਅਤੇ ਸ਼ੱਕੀ ਬੇਨਾਮੀਦਾਰਾਂ ਨਾਲ ਜੁੜੇ ਹੋਏ ਹਨ। ਡੀਆਈਜੀ ਭੁੱਲਰ ਨੂੰ ਪਿਛਲੇ ਸਾਲ 8 ਲੱਖ ਰੁਪਏ ਦੇ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸਦੇ ਅਹਾਤੇ ‘ਤੇ ਬਾਅਦ ਵਿੱਚ ਛਾਪੇਮਾਰੀ ਤੋਂ ਬਾਅਦ 7 ਕਰੋੜ ਰੁਪਏ ਨਿਕਲੇ ਸਨ। ਇਸ ਤੋਂ ਇਲਾਵਾ ਪਟਿਆਲਾ ਦੇ ਮਸ਼ਹੂਰ ਪ੍ਰਾਪਰਟੀ ਡੀਲਰ ਬੀਐਚ ਪ੍ਰਾਪਰਟੀ ’ਤੇ ਵੀ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂਵੀ ਈਡੀ ਦੀ ਟੀਮ ਬੀਐਚ ਪ੍ਰਾਪਰਟੀ ’ਤੇ ਛਾਪੇਮਾਰੀ ਕਰ ਚੁੱਕੀ ਹੈ।

Related posts

ਲਹਿਰਾਗਾਗਾ ਦਾ ਫ਼ੌਜੀ ਵਰਿੰਦਰ ਸਿੰਘ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਤੇਲੰਗਾਨਾ ‘ਚ ਸ਼ਹੀਦ

Bunty

ਪੰਜਾਬ ’ਚ ਕਾਂਗਰਸ ਤੋਂ ਸੀਐੱਮ ਦਾ ਚਿਹਰਾ, ਨਵਜੋਤ ਸਿੱਧੂ ਨੇ ਕੀਤਾ ਸਪੱਸ਼ਟ

Bunty

‘ਕਿਉਂ ਨਾ ਪੰਜਾਬ ’ਚ ਝੋਨੇ ਦੀ ਖੇਤੀ ਹੀ ਖ਼ਤਮ ਕਰ ਦਿੱਤੀ ਜਾਵੇ…’

Bunty