PunjabReligion

ਸੰਘਵਾਲ ਦੇ ਗੁਰਦੁਆਰੇ ਅੰਦਰ ਪ੍ਰਵਾਸੀ ਔਰਤ ਵਲੋਂ ਬੇਅਦਬੀ

ਸੰਘਵਾਲ ਦਾ ਗੁਰਦੁਆਰਾ।

ਪੰਜਾਬ ‘ਚ ਬੇਅਦਬੀਆਂ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸੇ ਤਰ੍ਹਾਂ ਦਾ ਤਾਜਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਦੇ ਨੇੜਲੇ ਪਿੰਡ ਸੰਘਵਾਲ ‘ਚ ਇੱਕ ਔਰਤ ਵੱਲੋਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਘਟਨਾ ਮਗਰੋਂ ਲੋਕਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਇਸ ਮਾਮਲੇ ਸਬੰਧੀ ਚੌਕੀ ਇੰਚਾਰਜ ਨੇ ਦੱਸਿਆ ਕਿ ਪਿੰਡ ਸੰਘਵਾਲ ਦੇ ਮੁਖੀ ਨੇ ਰਿਪੋਰਟ ਦਿੱਤੀ ਕਿ ਇੱਕ ਪ੍ਰਵਾਸੀ ਔਰਤ ਨੇ ਗੁਰਦੁਆਰਾ ਸਾਹਿਬ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਹੈ। ਹੈੱਡ ਗ੍ਰੰਥੀ ਕਮਲਜੀਤ ਲਾਲ ਨੇ ਮੌਕੇ ‘ਤੇ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਦੱਸਿਆ ਕਿ ਉਹ ਆਮ ਵਾਂਗ ਗ੍ਰੰਥਾਂ ਦਾ ਪਾਠ ਕਰ ਰਿਹਾ ਸੀ। ਘਟਨਾ ਦੌਰਾਨ ਉਹ ਬਾਥਰੂਮ ਚਲਾ ਗਿਆ। ਬੱਚੇ ਗੁਰਦੁਆਰਾ ਸਾਹਿਬ ਵਿੱਚ ਪਾਠ ਕਰ ਰਹੇ ਸਨ ਜਦੋਂ ਇੱਕ ਔਰਤ ਅੰਦਰ ਦਾਖਲ ਹੋਈ। ਇਸ ਦੌਰਾਨ ਉਸ ਨੇ ਕਾਫੀ ਰੌਲਾ ਪਾਇਆ ਅਤੇ ਬਾਅਦ ‘ਚ ਗੁਟਕਾ ਸਾਹਿਬ ਨੂੰ ਹੱਥ ‘ਚ ਲੈ ਕੇ ਅੰਗਾਂ ਨੂੰ ਪਾੜਨ ਲੱਗੀ। ਇਸ ਦੌਰਾਨ ਉਸ ਨੂੰ ਮੌਕੇ ‘ਤੇ ਕਾਬੂ ਕਰ ਲਿਆ ਗਿਆ।

ਪੁਲਿਸ ਮੁਤਾਬਿਕ ਉਕਤ ਮਹਿਲਾ ਬਿਹਾਰ ਦੀ ਰਹਿਣ ਵਾਲੀ ਹੈ ਜਿਸਦੀ ਪਛਾਣ ਰਾਧਿਕਾ ਵਜੋਂ ਹੋਈ ਹੈ। ਮਹਿਲਾ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਮਾਮਲੇ ਦਰਜ ਕਰ ਲਿਆ ਗਿਆ ਹੈ। ਫਿਲਹਾਲ  ਪੁਲਿਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ।  ਪੁਲਿਸ ਨੇ ਇਹ ਵੀ ਦੱਸਿਆ ਕਿ ਮਹਿਲਾ ਝਾਰਖੰਡੀ ਬੋਲਦੀ ਸੀ। ਜਾਂਚ ਵਿੱਚ ਪਤਾ ਲੱਗਾ ਕਿ ਉਹ ਦਿਮਾਗੀ ਤੌਰ ‘ਤੇ ਪਰੇਸ਼ਾਨ ਸੀ ਅਤੇ ਗੁਰਦੁਆਰਾ ਸਾਹਿਬ ਗਈ ਹੋਈ ਸੀ।

Related posts

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ

Bunty

ਭਾਜਪਾ ਨੇ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ

admin

ਟਰੈਕਟਰ ਮਾਰਚ 30 ਨੂੰ: ਲੈਂਡ-ਪੂਲਿੰਗ ਖਿਲਾਫ਼ ਹਿੱਕ ਠੋਕ ਕੇ ਖੜ੍ਹ ਗਏ ਕਿਸਾਨ !

admin