ArticlesPunjab

ਕੀ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਵਜੋਂ ਮੁੜ ਉਭਰੇਗਾ ?

ਸ਼੍ਰੋਮਣੀ ਅਕਾਲੀ ਦਲ।
ਲੇਖਕ: ਗੁਰਮੀਤ ਸਿੰਘ ਪਲਾਹੀ।

ਦੇਸ਼ ਵਿੱਚ ਐਮਰਜੈਂਸੀ  ਦੀ 51ਵੀਂ ਵਰ੍ਹੇ ਗੰਢ ਦੇ ਮੌਕੇ ਤੇ ਸਭ ਤੋਂ ਵੱਡੀ ਭੂਮਿਕਾ ਨਿਭਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਾਸੀਆਂ ਨਾਲ ਐਮਰਜੈਂਸੀ ਸਮੇਂ ਦੌਰਾਨ ਹੋਈਆਂ ਜ਼ਿਆਦਤੀਆਂ ਨੂੰ ਸਾਂਝਾ ਨਹੀਂ ਕੀਤਾ।  ਯਾਦ ਰਹੇ ਪੰਜਾਬੀਆਂ ਨੇ ਐਮਰਜੈਂਸੀ ਦੇ ਦੌਰ ’ਚ ਸਭ ਤੋਂ ਵੱਧ ਕਸ਼ਟ ਭੋਗਿਆ ਸੀ। ਦੇਸ਼ ਭਰ ’ਚ ਵਿਰੋਧੀ ਧਿਰਾਂ ਨੇ ਐਮਰਜੈਂਸੀ ਦੇ ਕਾਲੇ ਦੌਰ ਨੂੰ ਖ਼ੂਬ ਪ੍ਰਚਾਰਿਆ ਅਤੇ ਕਾਂਗਰਸ ਖ਼ਿਲਾਫ਼ ਪ੍ਰਚਾਰ ਕਰਕੇ ਸਿਆਸੀ ਲਾਹਾ ਲੈਣ ਦਾ ਯਤਨ ਕੀਤਾ। ਪਰ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਨੇਤਾ ਸਿਰਫ਼ ਇੱਕ ਬਿਆਨ ਦੇ ਕੇ ਚੁੱਪੀ ਸਾਧੀ ਬੈਠੇ ਰਹੇ। ਆਖ਼ਿਰ ਕਿਉਂ?

ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਲਗਭਗ ਇੱਕ ਸਦੀ ਪੁਰਾਣਾ ਹੈ। ਇਹ ਸਿਰਫ਼ ਇੱਕ ਸਿਆਸੀ ਪਾਰਟੀ ਨਹੀਂਬਲਕਿ ਪੰਜਾਬਪੰਜਾਬੀਅਤ ਅਤੇ ਸਿੱਖ ਪੰਥ ਦੇ ਹੱਕਾਂ ਦੀ ਰਾਖੀ ਲਈ ਹੋਂਦ ਵਿੱਚ ਆਈ ਇੱਕ ਅਜਿਹੀ ਲਹਿਰ ਸੀ ਜਿਸ ਨੇ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਸਮਾਜਿਕ ਅਤੇ ਸੂਬਾਈ ਹੱਕਾਂ ਦੀ ਲੜਾਈ ਵਿੱਚ ਹਮੇਸ਼ਾ ਮੋਹਰੀ ਰੋਲ ਅਦਾ ਕੀਤਾ। ਕਦੇ ਇਹ ਪੰਜਾਬ ਖੇਤਰ ਦੀ ਤਰਜ਼ਮਾਨੀ ਕਰਨ ਵਾਲੀ ਪੰਜਾਬ ਦੀ ਵੱਡੀ ਸਿਆਸੀ ਧਿਰ ਸੀ। ਪਰ ਅੱਜ ਇਹ ਪਾਰਟੀ ਵਿੱਖਰੀ ਹੋਈ ਹੈ। ਫੁਟ ਦਾ ਸ਼ਿਕਾਰ ਹੈ। ਕੀ ਇਹ ਸਵਾਰਥ ਸਿੱਧੀ ਦਾ ਨਤੀਜਾ ਨਹੀਂ ਹੈ?

ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਕੀ ਕੁਰਬਾਨੀਆਂ ਦੇ ਇਤਿਹਾਸ ਵਾਲੀ ਇਹ ਜਥੇਬੰਦੀ ਪੰਜਾਬ ਵਿੱਚ ਇੱਕ ਮਜ਼ਬੂਤ ਖੇਤਰੀ ਪਾਰਟੀ ਵਜੋਂ ਮੁੜ ਉਭਰ ਸਕੇਗੀਪੰਜਾਬ ਦੇ ਮੌਜੂਦਾ ਹਾਲਾਤਕੇਂਦਰੀ ਪਾਰਟੀਆਂ ਦੀਆਂ ਚਾਲਾਂ ਅਤੇ ਅਕਾਲੀ ਦਲ ਦੀ ਅੰਦਰੂਨੀ ਫੁੱਟ ਨੂੰ ਵੇਖਦਿਆਂ ਇਹ ਸਵਾਲ ਬਹੁਤ ਗੰਭੀਰ ਹੋ ਗਿਆ ਹੈ।

ਅਕਾਲੀ ਦਲ ਦੀ ਪਛਾਣ ਹਮੇਸ਼ਾ ਜ਼ੁਲਮ ਅਤੇ ਬੇਇਨਸਾਫ਼ੀ ਖ਼ਿਲਾਫ਼ ਡਟਣ ਵਾਲੀ ਪਾਰਟੀ ਵਜੋਂ ਰਹੀ ਹੈ। ਜਦੋਂ 1975 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਵਿੱਚ ਐਮਰਜੈਂਸੀ ਲਗਾਈਵਿਰੋਧੀ ਧਿਰ ਦੇ ਆਗੂਆਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਅਤੇ ਪ੍ਰੈੱਸ ’ਤੇ ਪਾਬੰਦੀਆਂ ਲਗਾ ਦਿੱਤੀਆਂਤਾਂ ਉਹ ਸ਼੍ਰੋਮਣੀ ਅਕਾਲੀ ਦਲ ਹੀ ਸੀ ਜਿਸ ਨੇ ਸਭ ਤੋਂ ਵੱਡੇ ਪੱਧਰ ਤੇ ਇਸ ਤਾਨਾਸ਼ਾਹੀ ਦਾ ਵਿਰੋਧ ਕੀਤਾ। ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਸਮੇਤ ਕਈ ਵੱਡੇ ਅਕਾਲੀ ਆਗੂਆਂ,ਵਰਕਰਾਂ ਨੇ ਲੰਮਾ ਸਮਾਂ ਜੇਲ੍ਹਾਂ ਕੱਟੀਆਂ ਅਤੇ ਕੁਰਬਾਨੀਆਂ ਦਿੱਤੀਆਂ। ਜਾਪਦਾ ਹੈ ਇਹਨਾਂ ਕੁਰਬਾਨੀਆਂ ਨੂੰ ਨੇਤਾਵਾਂ ਪੈਰਾਂ ’ਚ ਰੋਲ ਕੇ ਰੱਖ ਦਿੱਤਾ ਹੈ!

ਅਕਾਲੀ ਦਲ ਦੇ ਮੌਜੂਦਾ ਕਿਰਦਾਰ ਵੱਲ ਝਾਤ ਮਾਰਦਿਆਂ ਤਾਂ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਇਹ ਪਾਰਟੀ ਆਪਣੇ ਹੀ ਸ਼ਾਨਦਾਰ ਇਤਿਹਾਸ ਨੂੰ ਪੂਰੀ ਤਰ੍ਹਾਂ ਵਿਸਾਰ ਚੁੱਕੀ ਹੈ। ਇੱਥੇ ਤਿੰਨ ਅਜਿਹੀਆਂ ਵੱਡੀਆਂ ਗੱਲਾਂ ਹਨ ਜਿਨ੍ਹਾਂ ਤੇ ਅਕਾਲੀ ਦਲ ਦੀ ਚੁੱਪੀ ਪੰਜਾਬੀਆਂ ਦੇ ਹਿਰਦੇ ਵਲੂੰਧਰਦੀ ਹੈ:

ਪਹਿਲੀ ਇਹ ਕਿ ਐਮਰਜੈਂਸੀ ਦੀਆਂ ਜ਼ਿਆਦਤੀਆਂ ਨੂੰ ਇਹ ਪਾਰਟੀ ਭੁੱਲ ਚੁੱਕੀ ਹੈ। ਜਿਸ ਤਾਨਾਸ਼ਾਹੀ ਖ਼ਿਲਾਫ਼ ਅਕਾਲੀ ਦਲ ਨੇ ਸਭ ਤੋਂ ਵੱਡਾ ਮੋਰਚਾ ਲਾਇਆ ਸੀਅੱਜ ਦੀ ਲੀਡਰਸ਼ਿਪ ਐਮਰਜੈਂਸੀ ਦੌਰਾਨ ਹੋਈਆਂ ਉਨ੍ਹਾਂ ਭਿਆਨਕ ਜ਼ਿਆਦਤੀਆਂ ਅਤੇ ਆਪਣੇ ਆਗੂਆਂ ਦੇ ਸੰਘਰਸ਼ ਨੂੰ ਪੂਰੀ ਤਰ੍ਹਾਂ ਵਿਸਾਰ ਬੈਠੀ ਹੈ।

ਦੂਜਾ ਇਹ ਪਾਰਟੀ ਸੂਬਿਆਂ ਦੇ ਵੱਧ ਅਧਿਕਾਰਾਂ ਅਤੇ ਅਨੰਦਪੁਰ ਮਤੇ ਤੋਂ ਕਿਨਾਰਾ ਕਰੀ ਬੈਠੀ ਹੈ। ਭਾਰਤ ਦੇ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਰਾਜਾਂ ਨੂੰ ਵੱਧ ਸਵੈ-ਖ਼ੁਦਮੁਖਤਿਆਰੀ (ਅਧਿਕਾਰ) ਦਿਵਾਉਣ ਲਈ ਅਕਾਲੀ ਦਲ ਨੇ ਇਤਿਹਾਸਕ ‘ਅਨੰਦਪੁਰ ਸਾਹਿਬ ਦਾ ਮਤਾ’ ਪਾਸ ਕੀਤਾ ਸੀ। ਪਰ ਅੱਜ ਅਕਾਲੀ ਦਲ ਇਸ ਮਤੇ ਨੂੰ ਅੱਗੇ ਲਿਆਉਣ ਤੋਂ ਪੂਰੀ ਤਰ੍ਹਾਂ ਪਿੱਛੇ ਹਟ ਗਿਆ ਹੈ ਅਤੇ ਕੇਂਦਰੀਕਰਨ ਦੀ ਸਿਆਸਤ ਅੱਗੇ ਗੋਡੇ ਟੇਕ ਚੁੱਕਾ ਹੈ।

ਤੀਜਾ ਇਸ ਪਾਰਟੀ ਵੱਲੋਂ ਪੰਜਾਬ ਦੇ ਪਾਣੀਆਂ ਅਤੇ ਹੋਰ ਮੰਗਾਂ ਪ੍ਰਤੀ ਇਹ ਮੋਰਚਾ ਲਾਉਣ ਦੇ ਆਪਣੇ ਸੁਭਾਅ ਨੂੰ ਭੁੱਲ ਚੁੱਕੀ ਹੈ। ਪੰਜਾਬ ਦੇ ਪਾਣੀਆਂ ਦੀ ਲੁੱਟਚੰਡੀਗੜ੍ਹ ਦੀ ਵਾਪਸੀ ਅਤੇ ਪੰਜਾਬੀ ਬੋਲਦੇ ਇਲਾਕਿਆਂ ਦੇ ਮਸਲੇ ਪੰਜਾਬ ਦੇ ਹੋਂਦ ਦੀ ਲੜਾਈ ਹਨ। ਅਤੀਤ ਵਿੱਚ ਇਨ੍ਹਾਂ ਮੁਦਿਆਂ ਤੇ ਜੇਲ੍ਹਾਂ ਭਰਨ ਵਾਲਾ ਅਕਾਲੀ ਦਲ ਅੱਜ ਇਨ੍ਹਾਂ ਗੰਭੀਰ ਮਸਲਿਆਂ ਤੇ ਮੁੜ ਕੋਈ ਮੋਰਚਾ ਲਾਉਣ ਜਾਂ ਸੰਘਰਸ਼ ਵਿੱਢਣ ਦੀ ਹਿੰਮਤ ਨਹੀਂ ਦਿਖਾ ਰਿਹਾ। ਯਾਦ ਰਹੇ ਇਹ ਅਕਾਲੀ ਦਲ ਹੀ ਸੀਜਿਸਨੇ ਪੰਜਾਬੀ ਸੂਬੇ ਦਾ ਇਤਿਹਾਸਿਕ ਮੋਰਚਾ ਲਗਾਇਆ। ਵੱਡੀਆਂ ਕੁਰਬਾਨੀਆਂ ਕੀਤੀਆਂ। ਪੰਜਾਬ ਦੇ ਲੋਕਾਂ ਦਾ ਦਿਲ ਜਿੱਤਿਆ। ਪਰ ਅੱਜ ਅਕਾਲੀ ਦਲ ਕੀ ਪੰਜਾਬ ਦੀ ਵੱਡੀ ਸਿਆਸੀ ਧਿਰ ਵਜੋਂ ਆਪਣੀ ਹੋਂਦ ਗੁਆ ਰਹੀ ਹੈ?

ਅਕਾਲੀ ਦਲ ਦੇ ਪਤਨ ਅਤੇ ਮੌਜੂਦਾ ਸੰਕਟ ਦਾ ਇੱਕ ਵੱਡਾ ਕਾਰਨ ਧਾਰਮਿਕ ਸੰਸਥਾਵਾਂ ਦੀ ਸਿਆਸੀ ਹਿੱਤਾਂ ਲਈ ਵਰਤੋਂ ਕਰਨਾ ਮੰਨਿਆ ਜਾ ਰਿਹਾ ਹੈ। ਅੱਜ ਜਦੋਂ ਪਾਰਟੀ ਸਿਆਸੀ ਤੌਰ ਤੇ ਹਾਸ਼ੀਏ ਤੇ ਹੈਤਾਂ ਇਸ ਤੇ ਲਗਾਤਾਰ ਇਹ ਦੋਸ਼ ਲੱਗ ਰਹੇ ਹਨ ਕਿ ਇਹ ਆਪਣੀ ਡੁੱਬਦੀ ਬੇੜੀ ਨੂੰ ਬਚਾਉਣ ਲਈ ਮੁੜ ਸਿੱਖ ਜਜ਼ਬਾਤ ਅਤੇ ਧਾਰਮਿਕ ਮੰਚਾਂ ਦਾ ਸਹਾਰਾ ਲੈ ਰਹੀ ਹੈ। ਹੁਣੇ ਜਿਹੇਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ‘ਪੰਥ ਦੋਖੀ’ ਕਰਾਰ ਦਿੱਤੇ ਜਾਣ ਦਾ ਜੋ ਹੁਕਮਨਾਮਾ ਸਾਹਮਣੇ ਆਇਆ ਹੈਉਸ ਪਿੱਛੇ ਵੀ ਅਕਾਲੀ ਦਲ ਦੀ ਬੈਕ ਸਟੇਜ ਸਿਆਸਤ ਹੋਣ ਦੇ ਗੰਭੀਰ ਦੋਸ਼ ਲੱਗ ਰਹੇ ਹਨ।

ਪੰਜਾਬ ਦੀ ਸਿਆਸੀ ਕਚਹਿਰੀ ਵਿੱਚ ਇਹ ਚਰਚਾ ਆਮ ਹੈ ਕਿ ਅਕਾਲੀ ਦਲ ਇਸ ਹੁਕਮਨਾਮੇ ਦੀ ਖੁੱਲ੍ਹ ਕੇ ਪਿੱਠ ਪੂਰ ਰਿਹਾ ਹੈ ਤਾਂ ਜੋ ਮੌਜੂਦਾ ‘ਆਪ’ ਸਰਕਾਰ ਦੇ ਖ਼ਿਲਾਫ਼ ਪੰਥਕ ਸਫ਼ਾਂ ਵਿੱਚ ਗੁੱਸਾ ਪੈਦਾ ਕੀਤਾ ਜਾ ਸਕੇ। ਪਰ ਸਵਾਲ ਇਹ ਉੱਠਦਾ ਹੈ ਕਿ ਕੀ ਅਜਿਹੀ ਧਾਰਮਿਕ ਪੈਂਤਰੇਬਾਜ਼ੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰ ਸਕੇਗੀਇਤਿਹਾਸ ਗਵਾਹ ਹੈ ਕਿ ਜਦੋਂ ਵੀ ਸਿਆਸੀ ਪਾਰਟੀਆਂ ਨੇ ਸਰਵਉੱਚ ਧਾਰਮਿਕ ਸੰਸਥਾਵਾਂ ਨੂੰ ਆਪਣੇ ਨਿੱਜੀ ਜਾਂ ਜੱਥੇਬੰਦਕ ਲਾਹੇ ਲਈ ਵਰਤਣ ਦੀ ਕੋਸ਼ਿਸ਼ ਕੀਤੀ ਹੈਉਸ ਨਾਲ ਸੰਸਥਾਵਾਂ ਦੀ ਮਰਿਆਦਾ ਨੂੰ ਵੀ ਢਾਹ ਲੱਗੀ ਹੈ ਅਤੇ ਲੋਕਾਂ ਵਿੱਚ ਉਸ ਪਾਰਟੀ ਦਾ ਅਕਸ ਹੋਰ ਖ਼ਰਾਬ ਹੋਇਆ ਹੈ।

ਅੱਜ ਦੀ ਰਾਜਨੀਤੀ ਦਾ ਸਭ ਤੋਂ ਦੁਖਦਾਈ ਪਹਿਲੂ ਇਹ ਹੈ ਕਿ ਨੇਤਾ ਲੋਕ ਆਪਣੀ ਨੈਤਿਕਤਾ ਪੂਰੀ ਤਰ੍ਹਾਂ ਗੁਆ ਚੁੱਕੇ ਹਨ। ਅਸਲ ਮਾਇਨਿਆਂ ਵਿੱਚ ਕਿਸੇ ਸਿਆਸੀ ਪਾਰਟੀ ਦਾ ਮੈਂਬਰ ਹੋਣਾ ਉਸ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਪ੍ਰਤੀ ਵਫ਼ਾਦਾਰੀ ਦਾ ਪ੍ਰਤੀਕ ਹੁੰਦਾ ਹੈ। ਇੱਕ ਸੁਚੱਜੇ ਲੋਕਤੰਤਰ ਵਿੱਚ ਪਾਰਟੀਆਂ ਦੀਆਂ ਨੀਤੀਆਂ ਬੜੀਆਂ ਸਪਸ਼ਟ ਹੁੰਦੀਆਂ ਨੇ ਅਤੇ ਜਿਹੜੇ ਵਰਕਰ ਜਾਂ ਆਗੂ ਇਸ ਦੇ ਮੈਂਬਰ ਬਣਦੇ ਨੇਉਹ ਉਨ੍ਹਾਂ ਨੀਤੀਆਂ ਦੀ ਪਹਿਰੇਦਾਰੀ ਲਈ ਆਪਣਾ ਜੀਵਨ ਲਗਾ ਦਿੰਦੇ ਹਨ। ਪਰ ਹੁਣ ਸਮਾਂ ਬਿਲਕੁਲ ਬਦਲ ਚੁੱਕਾ ਹੈ। ਅੱਜ ਸਿਧਾਂਤ ਅਤੇ ਵਫ਼ਾਦਾਰੀ ਮਹਿਜ਼ ਕਿਤਾਬੀ ਗੱਲਾਂ ਰਹਿ ਗਈਆਂ ਹਨ। ਅਕਾਲੀ ਦਲ ਵੀ ਇਸ ਦੁਖਾਂਤ ਦਾ ਸ਼ਿਕਾਰ ਹੈ!

ਜਿੱਥੇ ਵੀ ਕਿਸੇ ਨੇਤਾ ਨੂੰ ਸੱਤਾ ਜਾਂ ਕੁਰਸੀ ਦੀ ਚਮਕ ਦਿਸਦੀ ਹੈਉਹ ਉਸੇ ਹਿਸਾਬ ਦੇ ਨਾਲ ਬਿਨਾਂ ਕਿਸੇ ਸ਼ਰਮ ਦੇ ਆਪਣੀ ਪਾਰਟੀ ਬਦਲ ਲੈਂਦਾ ਹੈ। ਪੰਜਾਬ ਵਿੱਚ ਅੱਜ ‘ਆਇਆ ਰਾਮਗਿਆ ਰਾਮ’ ਦੀ ਇਹ ਸਿਆਸਤ ਸਿਖਰਾਂ ਤੇ ਹੈ। ਨੇਤਾ ਇੱਕ ਪਾਰਟੀ ਛੱਡ ਕੇ ਦੂਜੀ ਵਿੱਚ ਛਾਲਾਂ ਮਾਰ ਰਹੇ ਹਨ। ਇਸ ਮੌਕਾਪ੍ਰਸਤੀ ਨੇ ਆਮ ਜਨਤਾ ਦਾ ਸਿਆਸੀ ਜਮਾਤ ਤੋਂ ਭਰੋਸਾ ਹੀ ਉਠਾ ਦਿੱਤਾ ਹੈਅਤੇ ਅਕਾਲੀ ਦਲ ਵੀ ਇਸ ਅੰਦਰੂਨੀ ਟੁੱਟ-ਭੱਜ ਅਤੇ ਮੌਕਾਪ੍ਰਸਤੀ ਤੋਂ ਅਛੂਤਾ ਨਹੀਂ ਰਿਹਾ।

ਇਸ ਸਿਆਸੀ ਖਿੱਚੋਤਾਣ ਦੇ ਦਰਮਿਆਨ ਪੰਜਾਬ ਦੇ ਅਸਲ ਬੁਨਿਆਦੀ ਮਸਲੇ ਹਾਸ਼ੀਏ ਤੇ ਚਲੇ ਗਏ ਹਨ। ਅੱਜ ਪੰਜਾਬ ਵਿੱਚ ਬੇਰੋਜ਼ਗਾਰੀ ਬਹੁਤ ਜ਼ਿਆਦਾ ਵੱਧ ਚੁੱਕੀ ਹੈਜਿਸ ਕਾਰਨ ਸਾਡੀ ਸਭ ਤੋਂ ਵੱਡੀ ਤਾਕਤ-ਸਾਡੀ ਨੌਜਵਾਨੀ-ਭਵਿੱਖ ਦੇ ਧੁੰਦਲੇਪਣ ਤੋਂ ਡਰਦੀ ਹੋਈ ਧੜਾਧੜ ਵਿਦੇਸ਼ਾਂ ਨੂੰ ਭੱਜ ਰਹੀ ਹੈ। ਪੰਜਾਬ ਦੇ ਘਰ ਖਾਲੀ ਹੋ ਰਹੇ ਹਨ ਅਤੇ ਬਜ਼ੁਰਗ ਇਕੱਲੇ ਰਹਿ ਗਏ ਹਨ। ਦੂਜੇ ਪਾਸੇਜਿਹੜੀ ਨੌਜਵਾਨੀ ਇੱਥੇ ਰਹਿ ਗਈ ਹੈਉਸ ਨੂੰ ਨਸ਼ਿਆਂ ਦਾ ਪ੍ਰਕੋਪ ਲਗਾਤਾਰ ਆਪਣੀ ਗ੍ਰਿਫ਼ਤ ਵਿੱਚ ਲੈ ਰਿਹਾ ਹੈ। ਨਸ਼ਿਆਂ ਦਾ ਇਹ ਕੋਹੜ ਪੰਜਾਬ ਦੀਆਂ ਜੜ੍ਹਾਂ ਨੂੰ ਰੋਜ਼ਾਨਾ ਖੋਖਲਾ ਕਰ ਰਿਹਾ ਹੈ। ਆਮ ਪੰਜਾਬੀ ਅੱਜ ਇਹ ਸਵਾਲ ਪੁੱਛ ਰਿਹਾ ਹੈ ਕਿ ਕੀ ਅਕਾਲੀ ਦਲ ਕੋਲ ਇਨ੍ਹਾਂ ਭਖਦੇ ਮਸਲਿਆਂ ਲਈ ਕੋਈ ਠੋਸ ਅਤੇ ਸਪਸ਼ਟ ਏਜੰਡਾ ਹੈਜਾਂ ਫਿਰ ਉਹ ਸਿਰਫ਼ ਧਾਰਮਿਕ ਫ਼ਤਵਿਆਂ ਦੇ ਓਹਲੇ ਆਪਣੀ ਸਿਆਸੀ ਹੋਂਦ ਬਚਾਉਣ ਦੀ ਤਾਕ ਵਿੱਚ ਹੈ?

ਅਕਾਲੀ ਦਲ ਨੂੰ ਸਭ ਤੋਂ ਵੱਡਾ ਨੁਕਸਾਨ ਭਾਰਤੀ ਜਨਤਾ ਪਾਰਟੀ ਨਾਲ ਲੰਮੀ ਸਿਆਸੀ ਭਾਈਵਾਲੀ ਕਾਰਨ ਹੋਇਆ ਹੈ। ਭਾਜਪਾ ਵੱਲੋਂ ਦੇਸ਼ ਭਰ ਵਿੱਚ ‘ਸਾਮਦਾਮਦੰਡਭੇਦ’ ਦੀ ਨੀਤੀ ਤਹਿਤ ਖੇਤਰੀ ਪਾਰਟੀਆਂ ਨੂੰ ਹੌਲੀ-ਹੌਲੀ ਖ਼ਤਮ ਜਾਂ ਕਮਜ਼ੋਰ ਕਰਨ ਦੀ ਖੇਡ ਖੇਡੀ ਜਾ ਰਹੀ ਹੈ ਅਤੇ ਅਕਾਲੀ ਦਲ ਵੀ ਇਸੇ ਦਾ ਸ਼ਿਕਾਰ ਹੋਇਆ ਹੈ। ਕੀ ਅਕਾਲੀ ਦਲ ਦੀ ਲੀਡਰਸ਼ਿਪ ਇਹ ਸਮਝ ਨਹੀਂ ਰਹੀ?

ਕੇਂਦਰ ਵੱਲੋਂ ਸੂਬਾਈ ਤਾਕਤਾਂ ਨੂੰ ਦਬਾਉਣ ਦੀ ਇਹ ਖੇਡ ਨਵੀਂ ਨਹੀਂ ਹੈ। ਕਾਂਗਰਸ ਵੀ ਪਹਿਲਾਂ ਇਸ ਖੇਡ ਵਿੱਚ ਉਸਤਾਦ ਰਹੀ ਹੈਜਿਸ ਨੇ ਸੰਵਿਧਾਨ ਦੀ ਧਾਰਾ 356 ਦਾ ਮਨਮਾਨਾ ਇਸਤੇਮਾਲ ਕਰਕੇ ਕਈ ਵਾਰ ਪੰਜਾਬ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗਿਆ ਸੀ। ਪਰ ਦੁੱਖ ਦੀ ਗੱਲ ਇਹ ਹੈ ਕਿ ਅਕਾਲੀ ਦਲ ਨੇ ਭਾਜਪਾ ਨਾਲ ਸੱਤਾ ਵਿੱਚ ਹੁੰਦਿਆਂ ਵੀ ਪੰਜਾਬ ਦੇ ਪੱਕੇ ਮਸਲੇ ਹੱਲ ਕਰਵਾਉਣ ਦੀ ਬਜਾਏ ਆਪਣੀ ਕੁਰਸੀ ਨੂੰ ਹੀ ਤਰਜੀਹ ਦਿੱਤੀ। ਭਾਵੇਂ ਕਿ ਮਜ਼ਬੂਰਨ ਕਿਸਾਨ ਅੰਦੋਲਨ ਵੇਲੇ ਉਸ ਵੱਲੋਂ ਇਹ ਭਾਈਵਾਲੀ ਛੱਡ ਦਿੱਤੀ ਗਈ।

ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੀ ਪੰਜਾਬ ਦੇ ਨਾਲ ਕੇਂਦਰ ਸਰਕਾਰਾਂ ਵੱਲੋਂ ਲਗਾਤਾਰ ਬੜੇ ਲੰਮੇ ਸਮੇਂ ਤੋਂ ਵਿਤਕਰੇ ਹੁੰਦੇ ਆ ਰਹੇ ਹਨ। ਚਾਹੇ ਉਹ ਪੰਜਾਬ ਦੇ ਪਾਣੀਆਂ ਦੀ ਬੇਇਨਸਾਫ਼ੀ ਹੋਵੇਰਾਜਧਾਨੀ ਚੰਡੀਗੜ੍ਹ ਦਾ ਮਸਲਾ ਹੋਵੇਜਾਂ ਫਿਰ ਪੰਜਾਬੀ ਬੋਲਦੇ ਇਲਾਕਿਆਂ ਨੂੰ ਸੂਬੇ ਤੋਂ ਬਾਹਰ ਰੱਖਣ ਦੀ ਸਾਜ਼ਿਸ਼-ਪੰਜਾਬ ਨੇ ਹਮੇਸ਼ਾ ਕੇਂਦਰੀਕਰਨ ਦੀ ਮਾਰ ਝੱਲੀ ਹੈ। ਇਨ੍ਹਾਂ ਇਤਿਹਾਸਕ ਵਿਤਕਰਿਆਂ ਨੂੰ ਦੂਰ ਕਰਨ ਲਈ ਪੰਜਾਬ ਨੂੰ ਅੱਜ ਕਿਸੇ ਦਿੱਲੀ-ਪ੍ਰੇਰਿਤ ਪਾਰਟੀ ਦੀ ਨਹੀਂਬਲਕਿ ਇੱਕ ਅਜਿਹੀ ਮਜ਼ਬੂਤ ਅਤੇ ਸੱਚੀ ਖੇਤਰੀ ਪਾਰਟੀ ਦੀ ਅਤਿਅੰਤ ਲੋੜ ਹੈ ਜੋ ਬਿਨਾਂ ਕਿਸੇ ਡਰ ਦੇ ‘ਪੰਜਾਬਪੰਜਾਬੀ ਅਤੇ ਪੰਜਾਬੀਅਤ’ ਦੀ ਅਸਲ ਰਾਖੀ ਕਰ ਸਕੇ। ਪੰਜਾਬ ਦੇ ਲੋਕ ਇੱਕ ਅਜਿਹੀ ਲੀਡਰਸ਼ਿਪ ਚਾਹੁੰਦੇ ਹਨ ਜੋ ਪੰਜਾਬ ਖੇਤਰ ਦੇ ਸਥਾਨਕ ਮਸਲਿਆਂ ਨੂੰ ਹੱਲ ਕਰਨ ਲਈ ਹਿੱਕ ਤਾਣ ਕੇ ਖੜ੍ਹੇ ਅਤੇ ਕੇਂਦਰ ਅੱਗੇ ਗੋਡੇ ਟੇਕਣ ਦੀ ਬਜਾਏ ਪੰਜਾਬ ਦੇ ਹੱਕਾਂ ਲਈ ਯਤਨ ਕਰੇ।

ਅੱਜ ਜਦੋਂ ਕਿ ਚੋਣਾਂ ਦੇ ਦਿਨ ਆ ਚੁੱਕੇ ਨੇਪੰਜਾਬ ਦੇ ਲੋਕਾਂ ਵਿੱਚ ਇਸ ਨਿਰਾਸ਼ਾ ਦੇ ਦੌਰ ਦਰਮਿਆਨ ਅਕਾਲੀ ਦਲ ਦਾ ਆਪਣਾ ਸਟੈਂਡ ਬਿਲਕੁਲ ਸਾਫ਼ ਨਹੀਂ ਹੈ। ਪਾਰਟੀ ਨੂੰ ਪੰਜਾਬ ਦੀ ਕਚਹਿਰੀ ਵਿੱਚ ਇਹ ਸਪੱਸ਼ਟ ਕਰਨਾ ਪਵੇਗਾ ਕਿ ਉਸ ਦਾ ਪੰਜਾਬ ਦੇ ਖੇਤਰ ਅਤੇ ਇੱਥੋਂ ਦੇ ਲੋਕਾਂ ਪ੍ਰਤੀ ਅਸਲ ਸਟੈਂਡ ਕੀ ਹੈਕੀ ਉਹ ਸਿਰਫ਼ ਵੋਟਾਂ ਦੀ ਸਿਆਸਤ ਤੱਕ ਸੀਮਤ ਰਹੇਗੀ ਜਾਂ ਫਿਰ ਪੰਜਾਬ ਦੇ ਲਤਾੜੇ ਜਾ ਚੁੱਕੇ ਹੱਕਾਂ ਲਈ ਸੱਚਮੁੱਚ ਲੜਨ ਵਾਸਤੇ ਤਿਆਰ ਹੈਪੰਜਾਬ ਪਿਛਲੇ ਲੰਮੇ ਸਮੇਂ ਤੋਂ ਸਿਆਸੀ ਅਤੇ ਆਰਥਿਕ ਤੌਰ ਤੇ ਬਹੁਤ ਬੁਰੀ ਤਰ੍ਹਾਂ ਲਤਾੜਿਆ ਜਾ ਚੁੱਕਾ ਹੈ।

ਹੁਣ ਦੇਖਣਾ ਇਹ ਹੋਵੇਗਾ ਕਿ ਕੀ ਸ਼੍ਰੋਮਣੀ ਅਕਾਲੀ ਦਲ (ਜਾਂ ਇਸ ਦੇ ਵੱਖ-ਵੱਖ ਧੜੇ) ਚੋਣਾਂ ਦੇ ਇਸ ਨਾਜ਼ੁਕ ਮੋੜ ਤੇ ਪੰਜਾਬ ਨੂੰ ਮਜ਼ਬੂਤ ਅਗਵਾਈ ਦੇ ਸਕਣਗੇਕੀ ਉਹ ਆਪਣੀਆਂ ਇਤਿਹਾਸਕ ਭੁੱਲਾਂ ਨੂੰ ਸੁਧਾਰ ਕੇ ਲੋਕਾਂ ਵਿੱਚ ਆਪਣਾ ਗੁਆਚਿਆ ਹੋਇਆ ਵਿਸ਼ਵਾਸ ਮੁੜ ਬਣਾ ਸਕਣਗੇ?

ਸ਼੍ਰੋਮਣੀ ਅਕਾਲੀ ਦਲ ਦਾ ਮੁੜ ਉਭਾਰ ਤਾਂ ਹੀ ਸੰਭਵ ਹੈ ਜੇਕਰ ਇਹ ਨਿੱਜੀ ਹਿੱਤਾਂਧੜੇਬੰਦੀਆਂਮੌਕਾਪ੍ਰਸਤ ਸਿਆਸਤ ਅਤੇ ਧਾਰਮਿਕ ਸੰਸਥਾਵਾਂ ਦੀ ਸਿਆਸੀ ਵਰਤੋਂ ਦੇ ਦੋਸ਼ਾਂ ਤੋਂ ਉੱਪਰ ਉੱਠ ਕੇਚੋਣਾਂ ਦੇ ਮੌਜੂਦਾ ਦੌਰ ਵਿੱਚ ਪੰਜਾਬ ਦੇ ਲੋਕਾਂ ਸਾਹਮਣੇ ਆਪਣੀ ਨੀਤੀ ਸਪੱਸ਼ਟ ਕਰੇ। ਇਸ ਨੂੰ ਮੁੜ ਤੋਂ “ਪੰਜਾਬਪੰਜਾਬੀਅਤਪਾਣੀਆਂ ਦੇ ਹੱਕਨੌਜਵਾਨੀ ਦੇ ਰੁਜ਼ਗਾਰ ਅਤੇ ਅਨੰਦਪੁਰ ਸਾਹਿਬ ਦੇ ਮਤੇ” ਦੀ ਅਸਲ ਪਹਿਰੇਦਾਰ ਬਣ ਕੇ ਮੈਦਾਨ ਵਿੱਚ ਨਿੱਤਰਨਾ ਪਵੇਗਾ। ਜੇਕਰ ਲੀਡਰਸ਼ਿਪ ਹੁਣ ਵੀ ਨਾ ਸੰਭਲੀਨੈਤਿਕਤਾ ਨੂੰ ਵਿਸਾਰ ਕੇ ਸਿਰਫ਼ ਕੁਰਸੀ ਪਿੱਛੇ ਭੱਜਦੀ ਰਹੀ ਅਤੇ ਧਾਰਮਿਕ ਆੜ ਹੇਠ ਨਕਾਰਾਤਮਕ ਸਿਆਸਤ ਕਰਦੀ ਰਹੀਤਾਂ ਪੰਜਾਬੀ ਲੋਕ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਨੂੰ ਕਦੇ ਮੁਆਫ਼ ਨਹੀਂ ਕਰਨਗੇ।

Related posts

ਪੰਜਾਬੀਓ, ਵੇਲਾ ਥਿੜਕਣ ਦਾ ਨਹੀਂ, ਸੰਭਲਣ ਦਾ !

admin

ਕਈ ਘਰਾਂ ਦੇ ਟੁੱਟਣ ਦਾ ਕਾਰਣ ਹੈ ਪਤੀ ਪਤਨੀ ਦੇ ਨਜ਼ਾਇਜ ਰਿਸ਼ਤੇ 

admin

ਲੁਧਿਆਣਾ ਫੇਰੀ ਦੌਰਾਨ ਮਨਪ੍ਰੀਤ ਬੰਟੀ ਦੇ ਗ੍ਰਹਿ ਵਿਖੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਸ਼੍ਰੋਅਦ ਪਾਰਟੀ ਪ੍ਰਧਾਨ ਸੁਖਬੀਰ ਬਾਦਲ

Bunty