IndiaInternational

ਮੱਧ-ਪੂਰਬ ਵਿੱਚ ਅਮਰੀਕਾ-ਈਰਾਨ ਵਿਚਕਾਰ ਯੁੱਧ ਇੱਕ ਵਾਰ ਫਿਰ ਭਿਆਨਕ ਰੂਪ ਧਾਰਦਾ ਜਾ ਰਿਹਾ !

ਸਟ੍ਰੇਟ ਆਫ਼ ਹੋਰਮੁਜ਼ ਜਲਡਮਰੂ।

ਮੱਧ-ਪੂਰਬ ਵਿੱਚ ਅਮਰੀਕਾ ਅਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਇੱਕ ਵਾਰ ਫਿਰ ਬੇਹੱਦ ਭਿਆਨਕ ਰੂਪ ਅਖਤਿਆਰ ਕਰਦੀ ਜਾਪ ਰਹੀ ਹੈ, ਜਿਸ ਕਾਰਨ ਕੁਝ ਹੀ ਦਿਨ ਪਹਿਲਾਂ ਹੋਇਆ ਜੰਗਬੰਦੀ ਸਮਝੌਤਾ ਪੂਰੀ ਤਰ੍ਹਾਂ ਖ਼ਤਰੇ ਵਿੱਚ ਪੈ ਗਿਆ ਹੈ। ਐਤਵਾਰ ਨੂੰ ਅਮਰੀਕੀ ਹਵਾਈ ਸੈਨਾ ਨੇ ਈਰਾਨ ਦੇ 10 ਪ੍ਰਮੁੱਖ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਜਿਸ ਦੇ ਜਵਾਬੀ ਪਲਟਵਾਰ ਵਿੱਚ ਈਰਾਨ ਦੀ ‘ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ’ ਨੇ ਮੱਧ ਪੂਰਬ ਵਿੱਚ ਸਥਿਤ ਅਮਰੀਕਾ ਦੇ 8 ਵੱਡੇ ਫੌਜੀ ਬੁਨਿਆਦੀ ਢਾਂਚਿਆਂ ‘ਤੇ ਬੈਲਿਸਟਿਕ ਮਿਜ਼ਾਈਲਾਂ ਅਤੇ ਆਤਮਘਾਤੀ ਡਰੋਨਾਂ ਨਾਲ ਭਾਰੀ ਹਮਲਾ ਕਰ ਦਿੱਤਾ ਹੈ। ਇਸ ਤਾਜ਼ਾ ਟਕਰਾਅ ਤੋਂ ਬਾਅਦ ਖੇਤਰ ਵਿੱਚ ਪੂਰੀ ਤਰ੍ਹਾਂ ਹਾਈ-ਅਲਰਟ ਹੈ ਅਤੇ ਦੋਵਾਂ ਮਹਾਂਸ਼ਕਤੀਆਂ ਵਿਚਕਾਰ ਪੂਰੇ ਮੱਧ ਪੂਰਬ ਨੂੰ ਆਪਣੀ ਲਪੇਟ ਵਿੱਚ ਲੈਣ ਵਾਲੀ ਇੱਕ ਵੱਡੀ ਜੰਗ ਦਾ ਖ਼ਤਰਾ ਮੰਡਰਾ ਰਿਹਾ ਹੈ।

ਈਰਾਨ ਦੀ ਆਈਆਰਜੀਸੀ ਨੇ ਅਧਿਕਾਰਤ ਬਿਆਨ ਜਾਰੀ ਕਰਦਿਆਂ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਨੇਵੀ ਅਤੇ ਏਰੋਸਪੇਸ ਫੋਰਸਿਜ਼ ਨੇ ਐਤਵਾਰ ਸਵੇਰੇ 2:00 ਤੋਂ 3:00 ਵਜੇ ਦੇ ਦਰਮਿਆਨ ਇੱਕ ਵੱਡਾ ਸਾਂਝਾ ਆਪ੍ਰੇਸ਼ਨ ਚਲਾਇਆ। ਈਰਾਨੀ ਮਿਜ਼ਾਈਲਾਂ ਨੇ ਸਿੱਧਾ ਕੁਵੈਤ ਸਥਿਤ ਅਮਰੀਕਾ ਦੇ ‘ਅਲੀ ਅਲ-ਸਲੇਮ ਏਅਰ ਬੇਸ’ ਅਤੇ ਬਹਿਰੀਨ ਦੇ ਸਲਮਾਨ ਪੋਰਟ ਵਿੱਚ ਸਥਿਤ ‘ਫਿਫਥ ਫਲੀਟ ਨੇਵਲ ਬੇਸ’ ਨੂੰ ਨਿਸ਼ਾਨਾ ਬਣਾ ਕੇ ਤਬਾਹ ਕਰ ਦਿੱਤਾ। ਹਮਲੇ ਤੋਂ ਬਾਅਦ ਪੂਰੇ ਬਹਿਰੀਨ ਅਤੇ ਕੁਵੈਤ ਵਿੱਚ ਹਵਾਈ ਹਮਲੇ ਦੇ ਚੇਤਾਵਨੀ ਸਾਇਰਨ ਗੂੰਜਣ ਲੱਗੇ ਅਤੇ ਉੱਥੋਂ ਦੇ ਰੱਖਿਆ ਪ੍ਰਣਾਲੀ ਹਮਲਿਆਂ ਨੂੰ ਰੋਕਣ ਵਿੱਚ ਜੁਟ ਗਈ। ਈਰਾਨੀ ਫੌਜ ਨੇ ਸਾਫ਼ ਲਹਿਜੇ ਵਿੱਚ ਕਿਹਾ ਹੈ ਕਿ ‘ਇਸਲਾਮਾਬਾਦ ਸਮਝੌਤੇ’ ਦੇ ਤਹਿਤ ਹੋਰਮੁਜ਼ ਜਲਡਮਰੂ ਦੇ ਟ੍ਰੈਫਿਕ ਕੰਟਰੋਲ ਦੀ ਜ਼ਿੰਮੇਵਾਰੀ ਈਰਾਨ ਕੋਲ ਹੈ, ਅਤੇ ਹੁਣ ਤੋਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਦੇਸ਼ੀ ਜਹਾਜ਼ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਈਰਾਨ ਨੇ ਚੇਤਾਵਨੀ ਦਿੱਤੀ ਕਿ ਅਮਰੀਕਾ ਵੱਲੋਂ ਕੀਤੇ ਜਾਣ ਵਾਲੇ ਕਿਸੇ ਵੀ ਛੋਟੇ ਜਾਂ ਵੱਡੇ ਹਮਲੇ ਦਾ ਅੱਗੇ ਤੋਂ ਇਸੇ ਤਰ੍ਹਾਂ ਮੂੰਹ-ਤੋੜ ਜਵਾਬ ਦਿੱਤਾ ਜਾਵੇਗਾ।

ਇੱਕ ਅਮਰੀਕੀ ਅਧਿਕਾਰੀ ਨੇ ਰਾਇਟਰਜ਼ ਨੂੰ ਦੱਸਿਆ ਕਿ ਈਰਾਨੀ ਹਮਲਿਆਂ ਕਾਰਨ ਅਮਰੀਕਾ ਨੂੰ ਕੋਈ ਵੱਡਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਪਹੁੰਚਿਆ ਹੈ। ਅਮਰੀਕੀ ਸੈਂਟਰਲ ਕਮਾਂਡ ਮੁਤਾਬਕ ਈਰਾਨ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ 20 ਲੱਖ ਬੈਰਲ ਕੱਚਾ ਤੇਲ ਲੈ ਕੇ ਜਾ ਰਹੇ ਪਨਾਮਾ ਦੇ ਝੰਡੇ ਵਾਲੇ ਤੇਲ ਟੈਂਕਰ ‘ਐਮਟੀ ਕਿਕੂ’ ‘ਤੇ ਡਰੋਨ ਹਮਲਾ ਕੀਤਾ ਸੀ। ਇਸੇ ਦੇ ਜਵਾਬ ਵਿੱਚ ਅਮਰੀਕੀ ਲੜਾਕੂ ਜਹਾਜ਼ਾਂ ਨੇ ਹੋਰਮੁਜ਼ ਜਲਡਮਰੂ ਦੇ ਨੇੜੇ ਈਰਾਨੀ ਨਿਗਰਾਨੀ ਪ੍ਰਣਾਲੀਆਂ, ਹਵਾਈ ਰੱਖਿਆ ਸਾਈਟਾਂ, ਸੰਚਾਰ ਪ੍ਰਣਾਲੀਆਂ ਅਤੇ ਡਰੋਨ ਸਟੋਰੇਜ ਸਹੂਲਤਾਂ ਸਮੇਤ 10 ਟਿਕਾਣਿਆਂ ‘ਤੇ ਬੰਬਾਰੀ ਕੀਤੀ ਸੀ।  “ਅਮਰੀਕੀ ਜਹਾਜ਼ਾਂ ਨੇ ਈਰਾਨ ਦੇ ਮਿਜ਼ਾਈਲ ਤੇ ਡਰੋਨ ਸਟੋਰੇਜ ਟਿਕਾਣਿਆਂ ਅਤੇ ਤੱਟਵਰਤੀ ਰਾਡਾਰਾਂ ‘ਤੇ ਹਮਲਾ ਕੀਤਾ ਹੈ ਕਿਉਂਕਿ ਉਨ੍ਹਾਂ ਨੇ ਫਿਰ ਜੰਗਬੰਦੀ ਸਮਝੌਤਾ ਤੋੜਿਆ ਹੈ! ਇੱਕ ਸਮਾਂ ਅਜਿਹਾ ਆ ਸਕਦਾ ਹੈ ਜਦੋਂ ਅਸੀਂ ਹੋਰ ਸੰਜਮ ਨਹੀਂ ਰੱਖਾਂਗੇ ਅਤੇ ਸਾਨੂੰ ਉਸ ਕੰਮ ਨੂੰ ਫੌਜੀ ਤੌਰ ‘ਤੇ ਪੂਰਾ ਕਰਨ ਲਈ ਮਜਬੂਰ ਹੋਣਾ ਪਵੇਗਾ ਜੋ ਅਸੀਂ ਸਫ਼ਲਤਾਪੂਰਵਕ ਸ਼ੁਰੂ ਕੀਤਾ ਸੀ। ਜੇਕਰ ਅਜਿਹਾ ਹੋਇਆ, ਤਾਂ ਈਰਾਨ ਦਾ ਵਜੂਦ ਹੀ ਖ਼ਤਮ ਹੋ ਜਾਵੇਗਾ!”

Related posts

ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਪੂਰੀ ਦੁਨੀਆਂ ਦੇ ਵਿੱਚ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ !

admin

ਗਾਜ਼ਾ ’ਚ ਜੰਗ ਰੁਕਣ ਦੀ ਕੋਈ ਉਮੀਦ ਨਹੀਂ ਅਸੀਂ ਅੰਤ ਤਕ ਜੰਗ ਜਾਰੀ ਰੱਖਾਂਗੇ : ਨੇਤਨਯਾਹੂ

Bunty

ED ਦੀ ਪੁਛਗਿੱਛ ਖਤਮ, 3 ਘੰਟੇ ਬਾਅਦ ਦਫਤਰ ਤੋਂ ਬਾਹਰ ਆਈ ਸੋਨੀਆਂ ਗਾਂਧੀ

Bunty