Punjab

ਤੀਸਰੇ ਦਿਨ ਸਮੂਹ ਮੁਲਾਜਮ ਜਥੇਬੰਦੀਆਂ ਵੱਲੋਂ ਸਮੂਹਿਕ ਛੁੱਟੀ ਤੇ ਰਹਿ ਕੇ ਪ੍ਰਦਰਸ਼ਨ

ਅੱਜ ਤੀਸਰੇ ਦਿਨ ਸਮੂਹ ਮੁਲਾਜਮ ਜਥੇਬੰਦੀਆਂ ਵੱਲੋਂ ਸਮੂਹਿਕ ਛੁੱਟੀ ਤੇ ਰਹਿ ਕੇ ਧਰਨਾ ਪ੍ਰਦਰਸ਼ਨ ਕੀਤਾ।

ਮਾਨਸਾ – ਪਾਵਰਕਾਮ ਦੇ ਜੁਆਇੰਟ ਫੋਰਮ, ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਗਰਿੱਡ ਸਬ ਸਟੇਸ਼ਨ, ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨਰ ਯੂਨੀਅਨ (ਏਟਕ) ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਪਹਿਲਵਾਨ, ਮੁਲਾਜਮ ਯੂਨਾਈਟਡ ਆਰਗੇਨਾਈਜੇਸ਼ਨ ਦੇ ਸੱਦੇ ਅਨੁਸਾਰ ਅੱਜ ਤੀਸਰੇ ਦਿਨ ਸਮੂਹ ਮੁਲਾਜਮ ਜਥੇਬੰਦੀਆਂ ਵੱਲੋਂ ਸਮੂਹਿਕ ਛੁੱਟੀ ਤੇ ਰਹਿ ਕੇ ਧਰਨਾ ਪ੍ਰਦਰਸ਼ਨ ਕੀਤਾ।

ਜਥੇਬੰਦੀਆਂ ਦੇ ਆਗੂਆਂ ਅਨੁਸਾਰ ਮਨੈਜਮੈਂਟ ਵੱਲੋਂ ਮੰਨੀਆਂ ਮੰਗਾਂ ਨੂੰ ਲਾਗੂ ਕਰਣ ਵਿੱਚ ਲਗਾਤਾਰ ਟਾਲ-ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਜੇਕਰ ਮੁਲਾਜਮ ਮੰਗਾਂ ਅਤੇ ਮਸਲੇ ਜਲਦੀ ਹੱਲ ਨਾ ਕੀਤੇ ਗਏ ਤਾਂ ਬਿਜਲੀ ਮੁਲਾਜਮਾਂ ਦਾ ਸੰਘਰਸ਼ ਲਗਾਤਾਰ ਅੱਗੇ ਵਧੇਗਾ , ਜਿਸ ਕਰਕੇ ਵਡਮੁੱਲੇ ਖਪਤਕਾਰਾਂ ਨੂੰ ਆਉਣ ਵਾਲੀ ਪਰੇਸ਼ਾਨੀ ਦੀ ਨਿਰੋਲ ਜਿੰਮੇਵਾਰੀ ਪਾਵਰਕੌਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਅੱਜ ਦੇ ਰੋਸ ਧਰਨੇ ਵਿੱਚ ਵਰਿੰਦਰਪਾਲ ਲਾਡੀ, ਸੁਖਪ੍ਰੀਤ ਸਿੰਘ, ਅੰਮ੍ਰਿਤਪਾਲ ਜੋਈਆਂ , ਮਨਦੀਪ ਸਿੰਘ, ਬਲਰਾਜ ਸਿੰਘ, ਨਵਦੀਪ ਸਿੰਘ, ਸੁਖਵੀਰ ਹਨੀ, ਗੁਰਦਿੱਤ ਸਿੰਘ, ਕਮਲ ਖਾਰਾ ,ਸੋਨਾਲੀ ਗੋਇਲ, ਬਿੱਕਰ ਮਾਖਾ ,ਪ੍ਰਦੀਪ ਸਿੰਘ, ਸੰਜੀਵ ਕੁਮਾਰ, ਸੁਖਪਾਲ ਸਿੰਘ, ਗੁਰਵਿੰਦਰ ਵਾਲੀਆ , ਧਰਮਿੰਦਰ ਸਿੰਘ, ਹਰਜੀਤ ਸਿੰਘ, ਬਲਕਰਨ ਕੋਟਧਰਮੂ, ਗੁਰਪ੍ਰੀਤ ਫਫੜੇ, ਜਸਵੰਤ ਸਿੰਘ, ਬਲਵੀਰ ਸਿੰਘ,ਪੈਨਸ਼ਨਰ ਆਗੂ ਲਖਨ ਲਾਲ ਮੌੜ, ਮਨਿੰਦਰ ਜਵਾਹਰਕੇ , ਗੁਰਬਚਨ ਖਿਆਲਾ , ਚਾਨਣ ਰਾਮ , ਦੇਵਰਾਜ ਸ਼ਰਮਾ , ਕੌਰ ਸਿੰਘ,ਜਗਰਾਜ ਰੱਲਾ, ਬਿੱਕਰ ਸਿੰਘ ਮਘਾਣੀਆ, ਦਰਸ਼ਨ ਜੋਗਾ, ਗੁਰਦਰਸ਼ਨ ਸਿੰਘ ਟਾਹਲੀਆਂ ਅਤੇ ਵਿਸ਼ੇਸ਼ ਤੌਰ ਤੇ ਕ੍ਰਿਸ਼ਨ ਚੌਹਾਨ ਸੀæਪੀæਆਈ ਆਗੂ ਆਦਿ ਹਾਜਰ ਸਨ।

Related posts

ਪੰਜਾਬ ਮੰਤਰੀ ਮੰਡਲ ਵੱਲੋਂ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਖਾਲੀ ਪਈਆਂ 26,454 ਅਸਾਮੀਆਂ ਲਈ ਭਰਤੀ ਨੂੰ ਪ੍ਰਵਾਨਗੀ

Bunty

ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਤਹਿਤ 1.90 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ 179 ਕਰੋੜ ਰੁਪਏ ਵੰਡੇ ਭਵਿੱਖ ਵਿੱਚ ਸਾਰੇ ਯੋਗ ਵਿਦਿਆਰਥੀਆਂ ਨੂੰ ਸਮੇਂ ਸਿਰ ਮਿਲੇਗਾ ਵਜੀਫਾ: ਡਾ. ਬਲਜੀਤ ਕੌਰ

Bunty

ਅਜੋਕੇ ਸਮੇਂ ’ਚ ਗੈਰ ਸਿਹਤਮੰਦ ਜੀਵਨ ਸ਼ੈਲੀ ਕਾਰਣ ਲੋਕ ਛੋਟੀ ਉਮਰੇ ਰੋਗੀ ਹੋ ਜਾਦੈ: ਪ੍ਰਿੰ: ਡਾ. ਅਮਨਪ੍ਰੀਤ ਕੌਰ

admin