InternationalTechnology

ਏਆਈ ਡਾਟਾ ਸੈਂਟਰ ਨੂੰ ਲੈ ਕੇ ਕਿਸਾਨਾਂ ਤੇ ਟੈਕ ਕੰਪਨੀ ਵਿਚਾਲੇ ਪਾਣੀ ‘ਤੇ ਵਿਵਾਦ

ਡਾਟਾ ਸੈਂਟਰ।

ਵਾਸ਼ਿੰਗਟਨ – ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਤੇਜ਼ੀ ਨਾਲ ਵਧਦੇ ਇਸਤੇਮਾਲ ਕਾਰਨ ਵੱਡੇ ਡਾਟਾ ਸੈਂਟਰਾਂ ਦੀ ਮੰਗ ਵਧ ਰਹੀ ਹੈ। ਇਸੇ ਦੌਰਾਨ ਅਮਰੀਕਾ ਦੇ ਕੈਲੇਫੋਰਨੀਆ ਸ਼ਹਿਰ ਵਿੱਚ ਬਣ ਰਹੇ ਇੱਕ 330 ਮੈਗਾਵਾਟ ਦੇ ਏਆਈ ਡਾਟਾ ਸੈਂਟਰ ਨੂੰ ਪਾਣੀ ਦੀ ਵਰਤੋਂ ਨੂੰ ਲੈ ਕੇ ਸਥਾਨਕ ਕਿਸਾਨਾਂ ਅਤੇ ਟੈਕ ਕੰਪਨੀ ਵਿਚਾਲੇ ਵਿਵਾਦ ਖੜ੍ਹਾ ਹੋ ਗਿਆ ਹੈ।

ਦੱਖਣੀ ਕੈਲੇਫੋਰਨੀਆ ਦੀ ਇੰਪੀਰੀਅਲ ਵੈਲੀ ਵਿੱਚ ਬਣ ਰਹੇ ਇਸ ਪ੍ਰੋਜੈਕਟ ਨੂੰ ਸੂਬੇ ਦਾ ਸਭ ਤੋਂ ਵੱਡਾ ਏਆਈ ਡਾਟਾ ਸੈਂਟਰ ਦੱਸਿਆ ਜਾ ਰਿਹਾ ਹੈ। ਸ਼ੁਰੂ ਵਿੱਚ ਕੰਪਨੀ ਨੇ ਭਰੋਸਾ ਦਿੱਤਾ ਸੀ ਕਿ ਉਹ ਕੋਲੋਰਾਡੋ ਦਰਿਆ ਦਾ ਪਾਣੀ ਨਹੀਂ ਵਰਤੇਗੀ, ਪਰ ਹੁਣ ਕੰਪਨੀ ਨੇ 287 ਮਿਲੀਅਨ ਗੈਲਨ ਪਾਣੀ ਦੀ ਮੰਗ ਲਈ ਅਦਾਲਤ ਦਾ ਰੁਖ ਕਰ ਲਿਆ ਹੈ। ਕੋਲੋਰਾਡੋ ਦਰਿਆ ਲਗਭਗ 4 ਕਰੋੜ ਲੋਕਾਂ ਲਈ ਪਾਣੀ ਦਾ ਮੁੱਖ ਸਰੋਤ ਹੈ। ਇੰਪੀਰੀਅਲ ਵੈਲੀ ਵਿੱਚ ਇਹ ਮਿੱਠੇ ਪਾਣੀ ਦਾ ਇਕਲੌਤਾ ਵੱਡਾ ਸਰੋਤ ਹੈ ਅਤੇ ਇਲਾਕਾ ਪਹਿਲਾਂ ਹੀ ਪਾਣੀ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ। ਇੱਥੇ ਵਰਤੇ ਜਾਣ ਵਾਲੇ ਪਾਣੀ ਦਾ ਵੱਡਾ ਹਿੱਸਾ ਖੇਤੀਬਾੜੀ ਲਈ ਵਰਤਿਆ ਜਾਂਦਾ ਹੈ। ਕੰਪਨੀ ਦੇ ਮਾਲਕ ਸਬੈਸਤੀਅਨ ਰੂਚੀ ਦਾ ਕਹਿਣਾ ਹੈ ਕਿ ਉਹ ਨੇੜਲੇ ਖੇਤਾਂ ਦੀ ਜ਼ਮੀਨ ਅਤੇ ਪਾਣੀ ਦੇ ਅਧਿਕਾਰ ਖਰੀਦ ਕੇ ਖੇਤੀ ਬੰਦ ਕਰਨਗੇ ਅਤੇ ਉਸੇ ਪਾਣੀ ਨੂੰ ਡਾਟਾ ਸੈਂਟਰ ਲਈ ਵਰਤਣਗੇ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਨਾਲ ਕੋਲੋਰਾਡੋ ਦਰਿਆ ਤੋਂ ਵਾਧੂ ਪਾਣੀ ਨਹੀਂ ਲਿਆ ਜਾਵੇਗਾ। ਦੂਜੇ ਪਾਸੇ ਸਥਾਨਕ ਲੋਕ ਅਤੇ ਕਿਸਾਨ ਇਸ ਯੋਜਨਾ ਦਾ ਵਿਰੋਧ ਕਰ ਰਹੇ ਹਨ। ਐਲ ਸੈਂਟਰੋ ਅਤੇ ਇੰਪੀਰੀਅਲ ਸ਼ਹਿਰਾਂ ਨੇ ਰੀਸਾਈਕਲ ਕੀਤਾ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜਦਕਿ ਪਾਣੀ ਸਪਲਾਈ ਕਰਨ ਵਾਲੀ ਸਰਕਾਰੀ ਏਜੰਸੀ ਆਈਆਈਡੀ ਨੇ ਵੀ ਕੰਪਨੀ ਦੀ ਮੰਗ ਰੱਦ ਕਰ ਦਿੱਤੀ ਹੈ। ਸਥਾਨਕ ਆਗੂਆਂ ਦਾ ਕਹਿਣਾ ਹੈ ਕਿ ਇਹ ਕਦਮ ਖੇਤਰ ਦੇ ਸੀਮਤ ਜਲ ਸਰੋਤਾਂ ‘ਤੇ ਦਬਾਅ ਵਧਾ ਸਕਦਾ ਹੈ।

Related posts

ਚੀਨ ਦੀ ਵੱਡੀ ਕਾਰਵਾਈ, ਪੰਜ ਅਮਰੀਕੀ ਰੱਖਿਆ ਉਦਯੋਗ ਕੰਪਨੀਆਂ ਤੇ ਲਗਾਈ ਪਾਬੰਦੀ

Bunty

ਓਟਾਵਾ ‘ਚ ਵਿਰੋਧ ਪ੍ਰਦਸ਼ਨਾਂ ਲੈ ਕੇ ਐਲਾਨੀ ਗਈ ਐਮਰਜੈਂਸੀ

admin

ਨਾਟੋ ‘ਚ ਹੋਣ ਦੇ ਬਾਵਜੂਦ ਇਹ ਦੇਸ਼ ਨੇ ਕਈ ਵਾਰ ਖੁੱਲ੍ਹ ਕੇ ਕੀਤਾ ਹੈ ਅਮਰੀਕਾ ਦਾ ਵਿਰੋਧ

Bunty