Australia & New ZealandTravel

ਬੁਸ਼ਲੈਂਡ ਸ਼ਾਇਰ ਦੀ ਕੁਦਰਤੀ ਖੂਬਸੂਰਤੀ ਦੇਖਣ ਦਾ ਮੌਕਾ

ਹੌਰਨਸਬੀ ਸ਼ਾਇਰ ਕੌਂਸਲ ਵੱਲੋਂ ਇਲਾਕੇ ਦੇ ਵਸਨੀਕਾਂ ਲਈ ਇਸ ਬਸੰਤ ਰੁੱਤ ਵਿੱਚ ਵੱਖ-ਵੱਖ ਥਾਵਾਂ 'ਤੇ ਮੁਫ਼ਤ ਗਾਈਡਿਡ ਬੁਸ਼ਵਾਕ ਕਰਵਾ ਰਹੀ ਹੈ।

ਸਿਡਨੀ – ਹੌਰਨਸਬੀ ਸ਼ਾਇਰ ਕੌਂਸਲ ਵੱਲੋਂ ਇਲਾਕੇ ਦੇ ਵਸਨੀਕਾਂ ਨੂੰ ਕੁਦਰਤ ਦੇ ਨੇੜੇ ਜਾਣ ਦਾ ਖਾਸ ਮੌਕਾ ਦਿੱਤਾ ਜਾ ਰਿਹਾ ਹੈ। ਕੌਂਸਲ ਇਸ ਬਸੰਤ ਰੁੱਤ ਵਿੱਚ ਵੱਖ-ਵੱਖ ਥਾਵਾਂ ’ਤੇ ਮੁਫ਼ਤ ਗਾਈਡਿਡ ਬੁਸ਼ਵਾਕ ਕਰਵਾ ਰਹੀ ਹੈ। ਇਹ ਵਾਕ ਉਨ੍ਹਾਂ ਲੋਕਾਂ ਲਈ ਚੰਗਾ ਮੌਕਾ ਹਨ ਜੋ ਤੁਰਨਾ ਪਸੰਦ ਕਰਦੇ ਹਨ ਅਤੇ ਨਵੇਂ ਰਸਤੇ ਅਤੇ ਕੁਦਰਤੀ ਥਾਵਾਂ ਦੇਖਣਾ ਚਾਹੁੰਦੇ ਹਨ। ਤਜਰਬੇਕਾਰ ਗਾਈਡਾਂ ਨਾਲ ਇਹ ਸੈਰ ਸੁਰੱਖਿਅਤ ਹੋਣ ਦੇ ਨਾਲ-ਨਾਲ ਜਾਣਕਾਰੀ ਭਰਪੂਰ ਵੀ ਹੋਵੇਗੀ। ਵਾਕ ਦੌਰਾਨ ਲੋਕ ਇਲਾਕੇ ਦੇ ਪੌਦਿਆਂ, ਪੰਛੀਆਂ, ਜੰਗਲੀ ਜੀਵਾਂ ਅਤੇ ਸਥਾਨਕ ਇਤਿਹਾਸ ਬਾਰੇ ਨਵੀਆਂ ਗੱਲਾਂ ਜਾਣ ਸਕਣਗੇ।

ਇਸ ਬਸੰਤ ਦੀਆਂ ਬੁਸ਼ਵਾਕਾਂ ਵਿੱਚ ਸ਼ਾਮਿਲ ਹਨ:

  • 10 ਸਤੰਬਰ, ਵੀਰਵਾਰ – ਬਲੂ ਗਮ ਵਾਕ, ਹੌਰਨਸਬੀ
  • 18 ਸਤੰਬਰ, ਸ਼ੁੱਕਰਵਾਰ – ਪਾਇਸ ਕ੍ਰੀਕ ਬੁਸ਼ਵਾਕ, ਚੈਰੀਬਰੂਕ
  • 20 ਸਤੰਬਰ, ਐਤਵਾਰ – ਸਮਗਲਰਜ਼ ਰਿਜ ਬੁਸ਼ਵਾਕ, ਫਿਡਲਟਾਊਨ
  • 24 ਸਤੰਬਰ, ਵੀਰਵਾਰ – ਐਂਡੇਂਜਰਡ ਫੋਰੈਸਟ ਵਾਕ, ਚੈਰੀਬਰੂਕ
  • 8 ਅਕਤੂਬਰ, ਵੀਰਵਾਰ – ਵਰਲਡ ਮਾਈਗ੍ਰੇਟਰੀ ਬਰਡ ਡੇ ਵਾਕ, ਬਰੂਕਲਿਨ
  • 17 ਅਕਤੂਬਰ, ਸ਼ਨੀਵਾਰ – ਬੇਰੋਰਾ ਸਟੇਸ਼ਨ ਤੋਂ ਮਾਊਂਟ ਕੁਰਿੰਗ-ਗਾਈ ਸਟੇਸ਼ਨ ਵਾਕ
  • 12 ਨਵੰਬਰ, ਵੀਰਵਾਰ – ਲੌਇਡ ਟ੍ਰਿਗ ਅਤੇ ਡੀਰੂਬਿਨ ਲੂਪ ਬੁਸ਼ਵਾਕ, ਕੋਵਾਨ
  • 19 ਨਵੰਬਰ, ਵੀਰਵਾਰ – ਕੈਂਗਰੂ ਪੁਆਇੰਟ ਬੋਰਡਵਾਕ ਬੁਸ਼ਵਾਕ, ਬਰੂਕਲਿਨ

ਇਹ ਸਾਰੇ ਪ੍ਰੋਗਰਾਮ ਸਿਰਫ਼ ਹੌਰਨਸਬੀ ਸ਼ਾਇਰ ਦੇ ਵਸਨੀਕਾਂ ਲਈ ਹਨ।

ਹੌਰਨਸਬੀ ਸ਼ਾਇਰ ਦੇ ਮੇਅਰ ਵਾਰਨ ਵੈਡਲ ਨੇ ਵਸਨੀਕਾਂ ਨੂੰ ਇਨ੍ਹਾਂ ਵਾਕਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਪਹਿਲੀ ਵਾਰ ਕੌਂਸਲ ਦੀ ਗਾਈਡਿਡ ਵਾਕ ਵਿੱਚ ਜਾਣ ਬਾਰੇ ਸੋਚ ਰਿਹਾ ਹੈ ਤਾਂ ਬਸੰਤ ਦਾ ਇਹ ਪ੍ਰੋਗਰਾਮ ਇਸ ਲਈ ਬਹੁਤ ਵਧੀਆ ਮੌਕਾ ਹੈ। ਮੇਅਰ ਨੇ ਕਿਹਾ ਕਿ ਤਜਰਬੇਕਾਰ ਗਾਈਡ ਸਥਾਨਕ ਪੌਦਿਆਂ ਅਤੇ ਜੰਗਲੀ ਜੀਵਾਂ ਬਾਰੇ ਦਿਲਚਸਪ ਜਾਣਕਾਰੀ ਸਾਂਝੀ ਕਰਦੇ ਹਨ। ਇਸ ਨਾਲ ਲੋਕ ਸੈਰ ਦਾ ਆਨੰਦ ਲੈਣ ਦੇ ਨਾਲ-ਨਾਲ ਕੁਝ ਨਵਾਂ ਵੀ ਸਿੱਖ ਸਕਦੇ ਹਨ।

ਕੌਂਸਲ ਦੀਆਂ ਇਹ ਬੁਸ਼ਵਾਕਾਂ ਸਾਲ ਭਰ ਚੱਲਣ ਵਾਲੇ ਪ੍ਰੋਗਰਾਮ ਦਾ ਹਿੱਸਾ ਹਨ। ਇਨ੍ਹਾਂ ਰਾਹੀਂ ਬਦਲਦੀਆਂ ਰੁੱਤਾਂ ਦੇ ਨਾਲ ਬੁਸ਼ਲੈਂਡ ਸ਼ਾਇਰ ਦੀ ਕੁਦਰਤੀ ਖੂਬਸੂਰਤੀ ਨੂੰ ਦੇਖਣ ਦਾ ਮੌਕਾ ਮਿਲਦਾ ਹੈ। ਕੌਂਸਲ ਸਾਲ ਵਿੱਚ ਤਿੰਨ ਵਾਰ ਨਵੇਂ ਵਾਕ ਪ੍ਰੋਗਰਾਮ ਜਾਰੀ ਕਰਦੀ ਹੈ। ਇਹ ਪ੍ਰੋਗਰਾਮ ਬਹੁਤ ਲੋਕਪ੍ਰਿਯ ਹਨ, ਇਸ ਲਈ ਵਸਨੀਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਜਲਦੀ ਬੁਕਿੰਗ ਕਰਵਾਉਣ, ਤਾਂ ਜੋ ਉਨ੍ਹਾਂ ਦੀ ਜਗ੍ਹਾ ਪੱਕੀ ਹੋ ਸਕੇ। ਹਰ ਵਾਕ ਲਈ ਬੁਕਿੰਗ ਉਸ ਵਾਕ ਤੋਂ ਲਗਭਗ ਇੱਕ ਮਹੀਨਾ ਪਹਿਲਾਂ ਖੁੱਲ੍ਹਦੀ ਹੈ।

Related posts

ਮੇਰੀ ਆਸਟ੍ਰੇਲੀਆ ਯਾਤਰਾ

admin

ਘੱਟ ਨਿਕਾਸੀ ਵਾਲੀਆਂ ਤਕਨਾਲੋਜੀਆਂ ਲਈ ਨਿਵੇਸ਼ ਫੰਡ ਕੀਤਾ ਲਾਂਚ

admin

ਆਸਟ੍ਰੇਲੀਆ ਵਲੋਂ ਬੇਲਾਰੂਸ ਦੇ ਰਾਸ਼ਟਰਪਤੀ ਤੇ ਉਨ੍ਹਾਂ ਦੇ ਪਰਿਵਾਰ ‘ਤੇ ਪਾਬੰਦੀਆਂ

admin