International

ਰੂਸੀ ਮਿਜ਼ਾਈਲਾਂ ਦਾ ਆਰਸੇਲਰਮਿੱਤਲ ਸਟੀਲ ਪਲਾਂਟ ’ਤੇ ਹਮਲਾ, 2 ਦੀ ਮੌਤਾਂ ਅਤੇ 14 ਜ਼ਖਮੀ

ਯੂਕਰੇਨ ਦੇ ਕ੍ਰਾਈਵੀ ਰਿਹ ਇਲਾਕੇ ਦੇ ਵਿੱਚ ਸਥਿਤ ਆਰਸੇਲਰਮਿੱਤਲ ਸਟੀਲ ਪਲਾਂਟ।

ਕੀਵ — ਰੂਸ ਅਤੇ ਯੂਕਰੇਨ ਵਿਚਕਾਰ ਜੰਗ ਜਾਰੀ ਹੈ। ਐਤਵਾਰ ਨੂੰ ਰੂਸ ਨੇ ਯੂਕਰੇਨ ਵਿੱਚ ਕਈ ਥਾਵਾਂ ’ਤੇ ਹਮਲੇ ਕੀਤੇ। ਇਨ੍ਹਾਂ ਵਿੱਚ ਉਦਯੋਗਪਤੀ ਲਕਸ਼ਮੀ ਮਿੱਤਲ ਦੀ ਕੰਪਨੀ ਆਰਸੇਲਰਮਿੱਤਲ ਦੀ ਸਟੀਲ ਸਾਈਟ ਵੀ ਸ਼ਾਮਲ ਸੀ।

16 ਅਗਸਤ ਨੂੰ ਆਰਸੇਲਰ ਮਿੱਤਲ ਦੇ ਮਾਈਨਿੰਗ ਅਤੇ ਸਟੀਲ ਪਲਾਂਟ ’ਤੇ ਮਿਜ਼ਾਈਲ ਹਮਲਾ ਹੋਇਆ। ਕੰਪਨੀ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਕੰਮ ਕੁਝ ਸਮੇਂ ਲਈ ਰੋਕਣਾ ਪਿਆ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਹਮਲੇ ਵਿੱਚ ਦੋ ਲੋਕਾਂ ਦੀ ਮੌਤ ਹੋਈ ਅਤੇ 14 ਲੋਕ ਜ਼ਖਮੀ ਹੋਏ।

ਆਰਸੇਲਰ ਮਿੱਤਲ ਦੁਨੀਆ ਦੀਆਂ ਵੱਡੀਆਂ ਸਟੀਲ ਕੰਪਨੀਆਂ ਵਿੱਚੋਂ ਇੱਕ ਹੈ। ਕੰਪਨੀ ਦੀ ਯੂਕਰੇਨ ਵਾਲੀ ਇਕਾਈ ਨੇ ਕਿਹਾ ਕਿ ਉਸਦੀ ਇੱਕ ਸਾਈਟ ਮਿਜ਼ਾਈਲ ਦੀ ਚਪੇਟ ਵਿੱਚ ਆਈ। ਯੂਕਰੇਨ ਦੇ ਹੋਰ ਇਲਾਕਿਆਂ ਵਿੱਚ ਵੀ ਰੂਸੀ ਹਮਲਿਆਂ ਕਾਰਨ ਨੁਕਸਾਨ ਹੋਇਆ। ਦੱਖਣੀ ਜ਼ਾਪੋਰੀਝਿਆ ਖੇਤਰ ਵਿੱਚ ਇੱਕ ਘਰ ’ਤੇ ਹਮਲੇ ਦੌਰਾਨ ਇੱਕ ਆਦਮੀ ਅਤੇ ਇੱਕ ਔਰਤ ਦੀ ਮੌਤ ਹੋ ਗਈ।

ਰੂਸੀ ਹਮਲਿਆਂ ਕਾਰਨ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਕਈ ਥਾਵਾਂ ’ਤੇ ਅੱਗ ਲੱਗ ਗਈ। ਇਨ੍ਹਾਂ ਹਮਲਿਆਂ ਵਿੱਚ ਛੇ ਲੋਕ ਜ਼ਖਮੀ ਹੋਏ। ਪੋਚੈਨਾ ਮੈਟਰੋ ਸਟੇਸ਼ਨ ਨੇੜੇ ਇੱਕ ਵੱਡੇ ਕਿਤਾਬ ਬਾਜ਼ਾਰ ਵਿੱਚ ਵੀ ਭਾਰੀ ਅੱਗ ਲੱਗੀ। ਅੱਗ ਕਾਰਨ ਨੇੜੇ ਦੇ ਕਈ ਕਿਓਸਕ ਸੜ ਗਏ ਅਤੇ ਅਸਮਾਨ ਵਿੱਚ ਕਾਲੇ ਧੂੰਏਂ ਦਾ ਵੱਡਾ ਗੁਬਾਰ ਦਿਖਾਈ ਦਿੱਤਾ। ਜ਼ੇਲੇਂਸਕੀ ਨੇ ਕਿਹਾ ਕਿ ਰੂਸ ਬੈਲਿਸਟਿਕ ਮਿਜ਼ਾਈਲਾਂ ਨਾਲ ਯੂਕਰੇਨ ਦੇ ਨਾਗਰਿਕ ਇਲਾਕਿਆਂ ਅਤੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਰਿਹਾ ਹੈ।

ਦੂਜੇ ਪਾਸੇ, ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਦੀ ਫੌਜ ਨੇ ਕ੍ਰਾਈਵੀ ਰਿਹ ਦੇ ਇੱਕ ਧਾਤੂ ਪਲਾਂਟ ਅਤੇ ਕੀਵ ਵਿੱਚ ਕਈ ਫੌਜੀ ਥਾਵਾਂ ਨੂੰ ਨਿਸ਼ਾਨਾ ਬਣਾਇਆ। ਰੂਸ ਨੇ ਇਹ ਵੀ ਕਿਹਾ ਕਿ ਉਸ ਨੇ ਯੂਕਰੇਨ ਦੀਆਂ ਮਿਜ਼ਾਈਲਾਂ ਬਣਾਉਣ ਵਾਲੀ ਇੱਕ ਸਾਈਟ ’ਤੇ ਹਮਲਾ ਕੀਤਾ। ਯੂਕਰੇਨ ਵੀ ਰੂਸੀ ਇਲਾਕਿਆਂ ਵਿੱਚ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਨਾਲ ਹਮਲੇ ਕਰ ਰਿਹਾ ਹੈ। ਜ਼ੇਲੇਂਸਕੀ ਨੇ ਕਿਹਾ ਸੀ ਕਿ ਯੂਕਰੇਨ ਨੇ ਰੂਸ ਦੇ ਸਮਾਰਾ ਖੇਤਰ ਵਿੱਚ ਇੱਕ ਰਾਕੇਟ ਖੋਜ ਅਤੇ ਉਤਪਾਦਨ ਕੇਂਦਰ ਨੂੰ ਨਿਸ਼ਾਨਾ ਬਣਾਇਆ ਸੀ। ਰੂਸ-ਯੂਕਰੇਨ ਜੰਗ ਕਾਰਨ ਦੋਵਾਂ ਦੇਸ਼ਾਂ ਵਿੱਚ ਲਗਾਤਾਰ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ।

Related posts

ਨੋਬਲ ਪੁਰਸਕਾਰ ਜੇਤੂ ਦੱਖਣੀ ਅਫਰੀਕਾ ਦੇ ‘ਆਰਚਬਿਸ਼ਪ’ ਡੇਸਮੰਡ ਟੁਟੂ ਦਾ ਦੇਹਾਂਤ

Bunty

‘ਅਮਰੀਕਾ ’ਚ 11 ਭਾਰਤੀ ਵਿਦਿਆਰਥੀਆਂ ਦੀ ਮੌਤ ਚਿੰਤਾ ਦਾ ਵਿਸ਼ਾ ਪਰ ਇਹ ਨਫ਼ਰਤੀ ਅਪਰਾਧ ਨਹੀਂ’

Bunty

ਕਰਨਾਲ ਦੀ ਕਲਾਕਾਰ ਨੇ ਬਾਲ ਮਜ਼ਦੂਰੀ ’ਤੇ ਆਧਾਰਿਤ ਕਲਾਕ੍ਰਿਤੀ ਲਈ ਬਰਤਾਨੀਆ ਵਿੱਚ ਪੁਰਸਕਾਰ ਜਿੱਤਿਆ

Bunty