Health & FitnessAustralia & New Zealand

ਆਸਟ੍ਰੇਲੀਆ ਦੀ ਮਾਨਸਿਕ ਸਿਹਤ ਵਾਰੇ ਨੈਸ਼ਨਲ ਰਿਪੋਰਟ ਕਾਰਡ 2025 ਜਾਰੀ

ਆਸਟ੍ਰੇਲੀਆ ਦੀ ਨੈਸ਼ਨਲ ਮੈਂਟਲ ਹੈਲਥ ਕਮਿਸ਼ਨ ਨੇ 2025 ਦਾ ਨੈਸ਼ਨਲ ਰਿਪੋਰਟ ਕਾਰਡ ਜਾਰੀ ਕੀਤਾ ਹੈ।

ਆਸਟ੍ਰੇਲੀਆ ਦੀ ਨੈਸ਼ਨਲ ਮੈਂਟਲ ਹੈਲਥ ਕਮਿਸ਼ਨ ਨੇ 2025 ਦਾ ਨੈਸ਼ਨਲ ਰਿਪੋਰਟ ਕਾਰਡ ਜਾਰੀ ਕੀਤਾ ਹੈ। ਇਹ ਰਿਪੋਰਟ ਦੇਸ਼ ਦੀ ਮਾਨਸਿਕ ਸਿਹਤ ਪ੍ਰਣਾਲੀ ਦੀ ਕਾਰਗੁਜ਼ਾਰੀ, ਲੋਕਾਂ ਦੀ ਮਾਨਸਿਕ ਸਿਹਤ ਅਤੇ ਉਨ੍ਹਾਂ ਨੂੰ ਮਿਲ ਰਹੀਆਂ ਸੇਵਾਵਾਂ ਵਾਰੇ ਜਾਣਕਾਰੀ ਪੇਸ਼ ਕਰਦੀ ਹੈ।

ਰਿਪੋਰਟ ਮੁਤਾਬਕ ਆਸਟ੍ਰੇਲੀਆ ਵਿੱਚ ਮਾਨਸਿਕ ਸਿਹਤ ਨਾਲ ਜੁੜੀਆਂ ਲੋੜਾਂ ਅਜੇ ਵੀ ਕਾਫ਼ੀ ਵੱਧ ਹਨ। 2025 ਵਿੱਚ 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲਗਭਗ 14.9 ਫੀਸਦੀ ਲੋਕਾਂ ਨੇ ਉੱਚ ਪੱਧਰ ਦਾ ਮਨੋਵਿਗਿਆਨਕ ਤਣਾਅ ਮਹਿਸੂਸ ਕੀਤਾ, ਜਦਕਿ 9.2 ਫੀਸਦੀ ਲੋਕਾਂ ਵਿੱਚ ਇਹ ਤਣਾਅ ਬਹੁਤ ਉੱਚ ਪੱਧਰ ’ਤੇ ਸੀ। ਮਾਨਸਿਕ ਸਿਹਤ ਸਮੱਸਿਆ ਵਾਲੇ ਲੋਕਾਂ ਵਿੱਚ ਬਹੁਤ ਉੱਚ ਮਨੋਵਿਗਿਆਨਕ ਤਣਾਅ ਦਾ ਖਤਰਾ ਹੋਰ ਲੋਕਾਂ ਨਾਲੋਂ ਲਗਭਗ ਪੰਜ ਗੁਣਾ ਵੱਧ ਪਾਇਆ ਗਿਆ।

ਕਮਿਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਡੇਵਿਡ ਮੈਕਗ੍ਰਾਥ ਨੇ ਕਿਹਾ ਕਿ ਮਾਨਸਿਕ ਸਿਹਤ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਵਿੱਚ ਜੀਵਨ ਪ੍ਰਤੀ ਸੰਤੁਸ਼ਟੀ ਘੱਟ ਰਹੀ ਹੈ। ਉਹ ਇਕੱਲੇਪਣ, ਭੇਦਭਾਵ ਅਤੇ ਵਿੱਤੀ ਤਣਾਅ ਦਾ ਵੀ ਆਮ ਆਬਾਦੀ ਨਾਲੋਂ ਵੱਧ ਸਾਹਮਣਾ ਕਰਦੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਾਨਸਿਕ ਸਿਹਤ ਸੇਵਾਵਾਂ ਵਿੱਚ ਨਿਵੇਸ਼ ਵਧਿਆ ਹੈ ਅਤੇ ਵਧੇਰੇ ਲੋਕ ਉਪਲਬਧ ਸਹਾਇਤਾ ਦੀ ਵਰਤੋਂ ਕਰ ਰਹੇ ਹਨ। ਪਰ ਇਸ ਦਾ ਲਾਭ ਹਰ ਵਰਗ ਨੂੰ ਬਰਾਬਰ ਨਹੀਂ ਮਿਲ ਰਿਹਾ। ਲੋਕ ਕਿੱਥੇ ਰਹਿੰਦੇ ਹਨ ਅਤੇ ਉਨ੍ਹਾਂ ਦੀ ਆਰਥਿਕ ਸਥਿਤੀ ਇਸ ਗੱਲ ’ਤੇ ਅਸਰ ਪਾ ਸਕਦੀ ਹੈ ਕਿ ਉਹ ਲੋੜੀਂਦੀਆਂ ਸੇਵਾਵਾਂ ਤੱਕ ਕਿੰਨੀ ਆਸਾਨੀ ਨਾਲ ਪਹੁੰਚ ਸਕਦੇ ਹਨ। ਕਮਿਸ਼ਨ ਨੇ ਇਹ ਵੀ ਦੱਸਿਆ ਕਿ ਮਾਨਸਿਕ ਸਿਹਤ ਸੇਵਾਵਾਂ ਵਿੱਚ ਕਰਮਚਾਰੀਆਂ ਦੀ ਕਮੀ ਅਤੇ ਡਾਟਾ ਵਿੱਚ ਕੁਝ ਘਾਟਾਂ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਇਸ ਤੋਂ ਇਲਾਵਾ, ਆਰਥਿਕ ਮੁਸ਼ਕਲਾਂ, ਘਰ ਦੀ ਅਸੁਰੱਖਿਆ, ਭੇਦਭਾਵ ਅਤੇ ਭਾਈਚਾਰੇ ਤੋਂ ਮਿਲਣ ਵਾਲੀ ਸਹਾਇਤਾ ਵੀ ਲੋਕਾਂ ਦੀ ਮਾਨਸਿਕ ਸਿਹਤ ਅਤੇ ਭਲਾਈ ਨੂੰ ਪ੍ਰਭਾਵਿਤ ਕਰਦੇ ਹਨ। ਰਿਪੋਰਟ ਕਾਰਡ ਮੁਤਾਬਕ ਰੋਕਥਾਮ, ਬਿਹਤਰ ਸੇਵਾਵਾਂ, ਵਧੇਰੇ ਸਿਹਤ ਕਰਮਚਾਰੀ ਅਤੇ ਮਜ਼ਬੂਤ ਡਾਟਾ ਰਾਹੀਂ ਆਸਟ੍ਰੇਲੀਆ ਦੀ ਮਾਨਸਿਕ ਸਿਹਤ ਪ੍ਰਣਾਲੀ ਵਿੱਚ ਲੰਬੇ ਸਮੇਂ ਲਈ ਸੁਧਾਰ ਕੀਤਾ ਜਾ ਸਕਦਾ ਹੈ। ਇਸ ਲਈ ਲੋਕਾਂ ਦੇ ਆਪਣੇ ਤਜਰਬਿਆਂ ਅਤੇ ਉਨ੍ਹਾਂ ਦੀਆਂ ਲੋੜਾਂ ਨੂੰ ਨੀਤੀਆਂ ਬਣਾਉਣ ਵਿੱਚ ਮਹੱਤਵ ਦੇਣਾ ਜ਼ਰੂਰੀ ਹੈ।

ਨੈਸ਼ਨਲ ਐਗਰੀਮੈਂਟ ਆਨ ਮੈਂਟਲ ਹੈਲਥ ਐਂਡ ਸੁਸਾਈਡ ਪ੍ਰਿਵੈਂਸ਼ਨ 1 ਜੁਲਾਈ 2027 ਨੂੰ ਖਤਮ ਹੋਣਾ ਹੈ। ਕਮਿਸ਼ਨ ਦੇ ਅਨੁਸਾਰ, ਸਰਕਾਰਾਂ ਕੋਲ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੀ ਮਾਨਸਿਕ ਸਿਹਤ ਪ੍ਰਣਾਲੀ ਲਈ ਨਵੀਂ ਅਤੇ ਲੰਬੇ ਸਮੇਂ ਦੀ ਦਿਸ਼ਾ ਤੈਅ ਕਰਨ ਦਾ ਮਹੱਤਵਪੂਰਨ ਮੌਕਾ ਹੈ। ਕਮਿਸ਼ਨ ਨੇ ਕਿਹਾ ਹੈ ਕਿ ਭਵਿੱਖ ਦੀ ਰਿਪੋਰਟਿੰਗ ਵਿੱਚ ਨਵੇਂ ਮੁੱਦਿਆਂ, ਉਪਲਬਧ ਬਿਹਤਰੀਨ ਡਾਟਾ ਅਤੇ ਲੋਕਾਂ ਲਈ ਮਹੱਤਵਪੂਰਨ ਨਤੀਜਿਆਂ ਨੂੰ ਹੋਰ ਬਿਹਤਰ ਢੰਗ ਨਾਲ ਸ਼ਾਮਲ ਕੀਤਾ ਜਾਵੇਗਾ।

Related posts

ਪ੍ਰਧਾਨ ਮੰਤਰੀ ਆਸਟ੍ਰੇਲੀਅਨ ਫੈਡਰਲ ਚੋਣਾਂ ਦਾ ਐਲਾਨ ਕਦੋਂ ਕਰਨਗੇ?

admin

Don’t Delay, Leave Early to Protect Your Family 

admin

100 ਕਰੋੜ ਖੁਰਾਕ ਦਾ ਅੰਕੜਾ ਪਾਰ ਕਰਨ ‘ਤੇ ਮੌਰਿਸਨ ਵਲੋਂ ਮੋਦੀ ਨੂੰ ਵਧਾਈ

admin