Health & FitnessBreaking NewsLatest NewsPunjab

ਵਿੱਦਿਅਕ ਸੰਸਥਾਵਾਂ ਦੀ ਜ਼ਿੰਮੇਵਾਰੀ ਸਮਾਜਿਕ ਜ਼ਿੰਮੇਵਾਰੀ ਤੇ ਸੇਵਾ ਦੀ ਭਾਵਨਾ ਪੈਦਾ ਕਰਨਾ ਵੀ ਹੈ – ਡਾ. ਰੰਧਾਵਾ

ਅੱਖਾਂ ਦੀ ਜਾਂਚ ਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਤਹਿਤ ਦੋ ਰੋਜ਼ਾ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ।

ਅੰਮ੍ਰਿਤਸਰ – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ (ਆਈ. ਆਈ. ਸੀ.) ਵੱਲੋਂ ਲੋਕਾਂ ’ਚ ਅੱਖਾਂ ਦੀ ਸਿਹਤ ਸਬੰਧੀ ਜਾਗਰੂਕਤਾ ਪੈਦਾ ਕਰਨ ਅਤੇ ਆਸਾਨੀ ਨਾਲ ਅੱਖਾਂ ਦੀ ਜਾਂਚ ਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਤਹਿਤ ਦੋ ਰੋਜ਼ਾ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਸਹਿਯੋਗ ਸਦਕਾ ਲਗਾਏ ਗਏ ਉਕਤ ਕੈਂਪ ਮੌਕੇ ਓਮ ਪ੍ਰਕਾਸ਼ ਆਈ ਇੰਸਟੀਚਿਊਟ ਤੋਂ ਮੈਡੀਕਲ ਟੀਮ ਪੁੱਜੀ।

ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਰੋਟਰੈਕਟ ਕਲੱਬ ਅਤੇ ਆਈ. ਆਈ. ਸੀ. ਨੂੰ ਇਸ ਮਹੱਤਵਪੂਰਨ ਸਮਾਜ ਸੇਵੀ ਉਪਰਾਲੇ ਲਈ ਵਧਾਈ ਦਿੱਤੀ। ਉਨ੍ਹਾਂ ਨੇ ਆਯੋਜਕਾਂ ਅਤੇ ਮੈਡੀਕਲ ਟੀਮ ਵੱਲੋਂ ਲੋਕਾਂ ਤੱਕ ਜ਼ਰੂਰੀ ਅੱਖਾਂ ਦੀਆਂ ਸਿਹਤ ਸੇਵਾਵਾਂ ਪਹੁੰਚਾਉਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿੱਦਿਅਕ ਸੰਸਥਾਵਾਂ ਦੀ ਜ਼ਿੰਮੇਵਾਰੀ ਸਿਰਫ਼ ਵਿਦਿਆਰਥੀਆਂ ਨੂੰ ਅਕਾਦਮਿਕ ਗਿਆਨ ਪ੍ਰਦਾਨ ਕਰਨਾ ਹੀ ਨਹੀਂ, ਸਗੋਂ ਉਨ੍ਹਾਂ ’ਚ ਸਮਾਜਿਕ ਜ਼ਿੰਮੇਵਾਰੀ ਅਤੇ ਸੇਵਾ ਦੀ ਭਾਵਨਾ ਪੈਦਾ ਕਰਨਾ ਵੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਜਿਹੇ ਸਮਾਜ-ਕੇਂਦਰਿਤ ਉਪਰਾਲੇ ਲਗਾਤਾਰ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ ਅਤੇ ਉਮੀਦ ਜਾਹਿਰ ਕਰਦਿਆਂ ਕਿਹਾ ਕਿ ਇਸ ਕੈਂਪ ਦੀ ਸਫ਼ਲਤਾ ਭਵਿੱਖ ’ਚ ਲੋਕ ਭਲਾਈ ਨਾਲ ਸਬੰਧਿਤ ਹੋਰ ਪ੍ਰੋਗਰਾਮ ਆਯੋਜਿਤ ਕਰਨ ਲਈ ਪ੍ਰੇਰਣਾ ਦੇਵੇਗੀ। ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਕਾਲਜ ਰੋਟਰੈਕਟ ਕਲੱਬ, ਆਈ. ਆਈ. ਸੀ., ਰੋਟਰੀ ਕਲੱਬ ਆਫ਼ ਸਿਵਲ ਲਾਈਨਜ਼ ਅਤੇ ਮੈਡੀਕਲ ਖੇਤਰ ਨਾਲ ਜੁੜੇ ਮਾਹਿਰਾਂ ਦੇ ਸਾਂਝੇ ਯਤਨਾਂ ਦੀ ਵੀ ਸ਼ਲਾਘਾ ਕਰਦਿਆਂ ਉਕਤ ਉਪਰਾਲੇ ਨਾਲ ਜੁੜੇ ਸਮੂਹ ਮੈਂਬਰਾਂ ਨੂੰ ਕੈਂਪ ਦੀ ਸਫਲਤਾ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਦੋ ਰੋਜ਼ਾ ਕੈਂਪ ਦੌਰਾਨ ਕੁੱਲ 324 ਮਰੀਜ਼ਾਂ ਨੇ ਅੱਖਾਂ ਦੀ ਜਾਂਚ ਸੇਵਾਵਾਂ ਦਾ ਲਾਭ ਲਿਆ। ਪਹਿਲੇ ਦਿਨ 161 ਅਤੇ ਦੂਜੇ ਦਿਨ 173 ਮਰੀਜ਼ਾਂ ਦੀ ਜਾਂਚ ਕੀਤੀ ਗਈ।

ਇਸ ਮੌਕੇ ਡੀਨ ਅਕਾਦਮਿਕ ਅਫ਼ੇਅਰਜ਼ ਡਾ. ਤਮਿੰਦਰ ਸਿੰਘ ਨੇ ਇਸ ਉਪਰਾਲੇ ਨੂੰ ਇੱਕ ਸਫਲ ਕਮਿਊਨਿਟੀ ਆਊਟਰੀਚ ਪ੍ਰੋਗਰਾਮ ’ਚ ਬਦਲਣ ਸਬੰਧੀ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਉਕਤ ਕੈਂਪ ਰੋਟਰੈਕਟ ਕਲੱਬ ਆਫ਼ ਖਾਲਸਾ ਕਾਲਜ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਵੱਲੋਂ ਸਾਂਝੇ ਤੌਰ ’ਤੇ ਆਯੋਜਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੈਂਪ ਮੌਕੇ ਡਾ. ਗੁਰਵੇਲ ਸਿੰਘ ਮੱਲ੍ਹੀ, ਡਾ. ਜਸਵਿੰਦਰ ਕੌਰ, ਡਾ. ਗੁਰਸ਼ਰਨ ਕੌਰ, ਡਾ. ਚਰਨਜੀਤ ਸਿੰਘ ਨੇ ਆਪਣਾ ਯੋਗਦਾਨ ਪਾਇਆ। ਰੋਟਰੀ ਕਲੱਬ ਆਫ਼ ਸਿਵਲ ਲਾਈਨਜ਼ ਦੀ ਪ੍ਰਧਾਨ ਡਾ. ਗੁਰਪ੍ਰੀਤ ਬੱਲ ਨੇ ਵੀ ਕੈਂਪ ਦਾ ਦੌਰਾ ਕਰਕੇ ਇਸ ਦੇ ਸਫਲ ਸੰਚਾਲਨ ਲਈ ਆਪਣੇ ਕੀਮਤੀ ਸੁਝਾਅ ਅਤੇ ਸਹਿਯੋਗ ਦਿੱਤਾ।

Related posts

ਬਲਬੀਰ ਸਿੰਘ ਸੀਨੀਅਰ ਦਾ ਖੇਡ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾਦਾਇਕ ਰਹੇਗਾ: ਮੀਤ ਹੇਅਰ

Bunty

ਆਪੇ ਗੁਰੁ ਚੇਲਾ’ ਨਗਰ ਕੀਰਤਨ ਦੂਜੇ ਦਿਨ ਸ੍ਰੀ ਚਮਕੌਰ ਸਾਹਿਬ ਤੋਂ ਅਗਲੇ ਪੜਾਅ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਲਈ ਰਵਾਨਾ

Bunty

ਏਆਈ ਯੁੱਗ ‘ਚ ਨਿਰਭਰ ਕਰਦਾ ਕਿ ਇਸਦੀ ਵਰਤੋਂ ਉਸਾਰੂ  ਢੰਗ ਨਾਲ ਕਰਨੀ ਜਾਂ ਨਾਕਾਰਤਮਕ – ਡਾ. ਆਤਮ ਸਿੰਘ ਰੰਧਾਵਾ

admin