Breaking NewsLatest NewsPunjabReligion

ਅੱਜ 12ਵੇਂ ਦਿਨ ‘ਮੀਰੀ-ਪੀਰੀ ਖ਼ਾਲਸਾ ਮਾਰਚ’ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ

ਅੱਜ 12ਵੇਂ ਦਿਨ 'ਮੀਰੀ-ਪੀਰੀ ਖ਼ਾਲਸਾ ਮਾਰਚ' ਗੁਰਦੁਆਰਾ ਸ੍ਰੀ ਭੱਠਾ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ।

ਰੋਪੜ – ਮੀਰੀ-ਪੀਰੀ ਖ਼ਾਲਸਾ ਮਾਰਚ (ਪੜਾਅ ਦੂਜਾ) ਅੱਜ ਮਿਤੀ 04-09-2026 ਨੂੰ ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਭੱਠਾ ਸਾਹਿਬ (ਕੋਟਲਾ ਨਿਹੰਗ, ਰੋਪੜ) ਤੋਂ ਸ਼ਾਨੋ-ਸ਼ੌਕਤ ਨਾਲ ਅਗਲੇ ਪੜਾਅ ਲਈ ਰਵਾਨਾ ਹੋਇਆ। ਮੀਰੀ-ਪੀਰੀ ਖਾਲਸਾ ਮਾਰਚ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ਤੋਂ ਸੱਚੇ ਪਾਤਸ਼ਾਹ ਸਨਮੁੱਖ ਅਰਦਾਸ ਕਰਨ ਉਪਰੰਤ, ਆਪਣੇ ਬਾਰਵੇਂ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ, ਪੰਥ ਦੇ ਵਾਲੀ, ਸਰਬੰਸ ਦਾਨੀ, ਦਸਵੇਂ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਜੈਕਾਰਿਆਂ ਦੀ ਗੂੰਜ ਨਾਲ ਆਰੰਭ ਹੋਇਆ। ਰਵਾਨਗੀ ਸਮੇਂ ਇਲਾਕੇ ਭਰ ਵਿੱਚੋਂ ਪੁੱਜੀਆਂ ਸੰਗਤਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਖ਼ਾਲਸਾ ਮਾਰਚ ਦੀ ਸ਼ੁਰੂਆਤ ਤੋਂ ਪਹਿਲਾਂ ਗੁਰਮਤਿ ਸਮਾਗਮ ਹੋਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਜੈਕਾਰਿਆਂ ਦੀ ਗੂੰਜ ਦਰਮਿਆਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਸ ਖ਼ਾਲਸਾ ਮਾਰਚ ਦੀ ਆਰੰਭਤਾ ਹੋਈ।

ਇਹ ਖਾਲਸਾ ਮਾਰਚ ਗੁਰਦੁਆਰਾ ਟਿੱਬੀ ਸਾਹਿਬ ਮੋੜ, ਭਿੰਡਰ ਨਗਰ, ਗੜ੍ਹਡੋਲੀਆਂ, ਗੜ੍ਹਬਾਗਾ (ਉਪਰਲਾ ਤੇ ਹੇਠਲਾ), ਖੱਡ ਬਠਲੌਰ, ਟਿੱਬਾ ਟੱਪਰੀਆਂ, ਹਰੀਗੜ੍ਹ ਫੂਲੜੇ, ਬਟਾਰਲਾ, ਮਾਧੋਪੁਰ, ਦਹੀਰਪੁਰ, ਅਬਿਆਣਾ, ਨੰਗਲ, ਬਜਰੂੜ, ਸਰਥਲੀ, ਭੱਟੋਂ, ਤਖ਼ਤਗੜ੍ਹ, ਬੈਂਸਾਂ, ਔਲਖ, ਰਾਏਪੁਰ ਮੂੰਮੇ, ਅਸਮਾਨਪੁਰ, ਆਜ਼ਮਪੁਰ, ਨੂਰਪੁਰ ਬੇਦੀ, ਮੂਸਾਪੁਰ-ਕੁੰਭੇਵਾਲ ਚੌਂਕ, ਬੜਵਾ, ਸ਼ੇਖਪੁਰ, ਚਨੌਲੀ-ਬੱਸੀ, ਸ਼ਾਹਪੁਰ, ਬੁੰਗਾ ਸਾਹਿਬ, ਸ੍ਰੀ ਕੀਰਤਪੁਰ ਸਾਹਿਬ, ਨੱਕੀਆਂ, ਗੱਜਪੁਰ ਅੱਡਾ, ਕੋਟਲਾ, ਬੱਢਲ ਹੇਠਲਾ, ਨਿੱਕੂਵਾਲ-ਝਿੰਜੜੀ ਅੱਡਾ, ਖ਼ਾਲਸਾ ਕਾਲਜ, ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ, ਗੁਰਦੁਆਰਾ ਸ਼ਹੀਦੀ ਬਾਗ਼, ਨਵੀਂ ਅਬਾਦੀ ਅਤੇ ਚੌਂਕ ਘਾਟੀ ਆਦਿ ਪੜਾਵਾਂ ਤੋਂ ਹੁੰਦਾ ਹੋਇਆ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਪੂਰਨ ਹੋਵੇਗਾ।

Related posts

ਅਕਤੂਬਰ ਮਹੀਨੇ ਦੌਰਾਨ ‘ਮੇਰਾ ਬਿੱਲ’ ਐਪ ‘ਤੇ ਬਿੱਲ ਅੱਪਲੋਡ ਕਰਕੇ 216 ਜੇਤੂਆਂ ਨੇ ਜਿੱਤੇ 12.43 ਲੱਖ ਰੁਪਏ ਦੇ ਇਨਾਮ-ਹਰਪਾਲ ਸਿੰਘ ਚੀਮਾ

Bunty

ਚੀਨੀ ਰਾਸ਼ਟਰਪਤੀ ਦੀ ਫ਼ੌਜ ਨੂੰ ਖੁੱਲ੍ਹੀ ਛੋਟ, ਨੈਨਸੀ ਲੜਾਕੂ ਜਹਾਜ਼ਾਂ ਨਾਲ ਤਾਈਵਾਨ ‘ਚ ਦਾਖ਼ਲ ਹੋਈ ਤਾਂ ਸੁੱਟ ਦਿਓ ਜਹਾਜ਼, ਅਮਰੀਕਾ ‘ਚ ਦਹਿਸ਼ਤ ਦਾ ਮਾਹੌਲ

Bunty

ਸੀ.ਐਕਸ.ਓ. ਮੀਟ: ਪੀ.ਐਸ.ਡੀ.ਐਮ. ਵੱਲੋਂ ਪੰਜਾਬ ਵਿੱਚ 50 ਹਜ਼ਾਰ ਨੌਕਰੀਆਂ ਪੈਦਾ ਕਰਨ ਲਈ 20 ਉਦਯੋਗਾਂ ਨਾਲ ਸਮਝੌਤੇ ਸਹੀਬੱਧ

Bunty