Breaking NewsLatest NewsPunjab

ਰੁੱਖਾਂ ਦੀ ਪਛਾਣ ਲਈ ਕਿਊ. ਆਰ. ਕੋਡ ਵਾਲੇ ਪਛਾਣ ਬੋਰਡ ਲਗਾਏ ਗਏ

ਖ਼ਾਲਸਾ ਕਾਲਜ, ਰਣਜੀਤ ਐਵੀਨਿਊ ਵਿਖੇ ਸ: ਰਾਜਬੀਰ ਸਿੰਘ ਕਿਊ. ਆਰ. ਕੋਡ ਵਾਲੇ ਪਛਾਣ ਬੋਰਡ ਲਗਾਉਂਦੇ ਹੋਏ ਨਾਲ ਪ੍ਰਿੰਸੀਪਲ ਡਾ. ਮਨਦੀਪ ਕੌਰ ਅਤੇ ਹੋਰ ਸਟਾਫ਼।

ਅੰਮ੍ਰਿਤਸਰ – ਖਾਲਸਾ ਕਾਲਜ, ਰਣਜੀਤ ਐਵੀਨਿਊ ਵਿਖੇ ਪਹਿਲੀ ਵਾਰ ਕੈਂਪਸ ਨੂੰ ਟਿਕਾਊ ਅਤੇ ਤਕਨਾਲੋਜੀ-ਅਧਾਰਿਤ ਬਣਾਉਣ ਵੱਲ ਇੱਕ ਵਿਲੱਖਣ ਕਦਮ ਚੁੱਕਦਿਆਂ ਸੰਸਥਾ ’ਚ ਮੌਜੂਦ ਰੁੱਖਾਂ ਦੀ ਪਛਾਣ ਲਈ ਕਿਊ. ਆਰ. ਕੋਡ ਵਾਲੇ ਪਛਾਣ ਬੋਰਡ ਲਗਾਏ ਗਏ ਹਨ। ਕਾਲਜ ਪ੍ਰਿੰਸੀਪਲ ਡਾ. ਮਨਦੀਪ ਕੌਰ ਵੱਲੋਂ ਉਲੀਕੇ ਗਏ ਉਕਤ ਪ੍ਰੋਗਰਾਮ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ (ਫਾਰਮਜ਼ ਐਂਡ ਡੇਅਰੀ) ਸ: ਰਾਜਬੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਗੱਲਬਾਤ ਦੌਰਾਨ ਕਿਹਾ ਕਿ ਇਨ੍ਹਾਂ ਕਿਊ. ਆਰ. ਕੋਡਾਂ ਨੂੰ ਸਕੈਨ ਕਰਨ ਨਾਲ ਵੱਖ-ਵੱਖ ਪੌਦਿਆਂ ਅਤੇ ਰੁੱਖਾਂ ਦੀਆਂ ਕਿਸਮਾਂ ਸਬੰਧੀ ਜਾਣਕਾਰੀ ਤੁਰੰਤ ਅਤੇ ਤਕਨਾਲੋਜੀ ਰਾਹੀਂ ਪ੍ਰਾਪਤ ਕੀਤੀ ਜਾ ਸਕੇਗੀ।

ਇਸ ਮੌਕੇ ਸ: ਰਾਜਬੀਰ ਸਿੰਘ ਨੇ ਕਿਊ. ਆਰ. ਕੋਡ ਵਾਲੇ ਪਛਾਣ ਬੋਰਡ ਲਗਾਉਣ ਦੀ ਸ਼ੁਰੂਆਤ ਕਰਨ ਉਪਰੰਤ ਪ੍ਰਿੰ: ਡਾ. ਮਨਦੀਪ ਕੌਰ ਵੱਲੋਂ ਵਾਤਾਵਰਣ ਦੀ ਸੰਭਾਲ ਅਤੇ ਟਿਕਾਊ ਵਿਕਾਸ ਸਬੰਧੀ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

ਇਸ ਮੌਕੇ ਪ੍ਰਿੰ: ਡਾ. ਮਨਦੀਪ ਕੌਰ ਨੇ ਕਿਹਾ ਕਿ ਕਿਊ. ਆਰ. ਕੋਡ ਲਗਾਉਣ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਕੈਂਪਸ ਵਿਖੇ ਮੌਜੂਦ ਹਰੇ-ਭਰੇ ਕੁਦਰਤੀ ਸਰਮਾਏ ਅਤੇ ਰੁੱਖਾਂ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਵੱਧ ਤੋਂ ਵੱਧ ਰੁੱਖ ਲਗਾਉਣਾ ਅਤੇ ਕੈਂਪਸ ਦੀ ਹਰਿਆਵਲ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸੇ ਤਹਿਤ ਕਾਲਜ ਵੱਲੋਂ ਪੌਦੇ ਲਗਾਉਣ ਦੀ ਮੁਹਿੰਮ ਵੀ ਚਲਾਈ ਗਈ, ਜਿਸ ਦੌਰਾਨ ਸ: ਰਾਜਬੀਰ ਸਿੰਘ ਨੇ ਪੌਦੇ ਲਗਾਏ ਅਤੇ ਕੈਂਪਸ ’ਚ ਹਰਿਆਵਲ ਨੂੰ ਹੋਰ ਵਧਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਸਰਾਹਿਆ। ਇਸ ਮੌਕੇ ਡਾ. ਪਰਵਿੰਦਰਜੀਤ ਕੌਰ, ਡਾ. ਸਤਨਾਮ ਕੌਰ, ਡਾ. ਨੀਲੂ ਅਰੋੜਾ, ਡਾ. ਸੰਦੀਪ ਕੌਰ ਅਤੇ ਡਾ. ਅਜੈਪਾਲ ਸਿੰਘ ਵੀ ਹਾਜ਼ਰ ਸਨ।

Related posts

ਆਪੇ ਗੁਰੁ ਚੇਲਾ’ ਨਗਰ ਕੀਰਤਨ ਚੌਥੇ ਦਿਨ ਗੁਰਦੁਆਰਾ ਮੈਹਦੇਆਣਾ ਸਾਹਿਬ ਪਾਤਸ਼ਾਹੀ ਦਸਵੀਂ ਤੋਂ ਅਗਲੇ ਪੜਾਅ ਜੈਤੋ ਲਈ ਰਵਾਨਾ

Bunty

ਰਾਘਵ ਚੱਢਾ ਦੀ ਅਗਵਾਈ ‘ਚ ਗਵਰਨਰ ਨੂੰ ਮਿਲਿਆ AAP ਦਾ ਵਫ਼ਦ

Bunty

ਪੰਜਾਬ ਪੁਲਿਸ ਕੌਮੀ ਸੰਪੱਤੀ ਤੇਲ ਅਤੇ ਗੈਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ

Bunty