Breaking NewsLatest NewsPunjab

ਪੂਰੇ ਪੰਜਾਬ ਵਿੱਚ ਪਟਵਾਰੀਆਂ ਵੱਲੋਂ ਤਹਿਸੀਲ ਪੱਧਰੀ ਧਰਨੇ ਦਿੱਤੇ ਗਏ

ਪੂਰੇ ਪੰਜਾਬ ਵਿੱਚ ਪਟਵਾਰੀਆਂ ਵੱਲੋਂ ਤਹਿਸੀਲ ਪੱਧਰੀ ਧਰਨੇ ਦਿੱਤੇ ਗਏ।

ਮਾਨਸਾ – ਰੈਵਨਿਊ ਪਟਵਾਰ ਯੂਨੀਅਨ ਪੰਜਾਬ ਦੇ ਆਦੇਸ਼ ਮੁਤਾਬਿਕ ਪੂਰੇ ਪੰਜਾਬ ਵਿੱਚ ਪਟਵਾਰੀਆਂ ਵੱਲੋਂ ਤਹਿਸੀਲ ਪੱਧਰੀ ਧਰਨੇ ਦਿੱਤੇ ਗਏ। ਇਸੇ ਤਹਿਤ ਤਹਿਸੀਲ ਮਾਨਸਾ ਵਿਖੇ ਤਹਿਸੀਲ ਪ੍ਰਧਾਨ ਜਸਪ੍ਰੀਤ ਸਿੰਘ ਦੀ ਯੋਗ ਅਗਵਾਈ ਵਿੱਚ ਲੱਗੇ ਧਰਨੇ ਦੌਰਾਨ ਸਰਕਾਰ ਵੱਲੋਂ ਜੋ ਟਾਲ ਮਟੋਲ ਦੀ ਨੀਤੀ ਅਪਨਾਈ ਓਸ ਦੀ ਜੰਮ ਕੇ ਨਖੇਧੀ ਕੀਤੀ ਗਈ। ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਸਮਾਂ ਰਹਿੰਦੇ ਮੰਗਾਂ ਦਾ ਫੈਸਲਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਜਿਸ ਦੀ ਨਿਰੋਲ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

ਇਸ ਮੌਕੇ ਜਿਲ੍ਹਾ ਪ੍ਰਧਾਨ ਗੁਣਸ਼ੀਲ ਸਿੰਗਲਾ ਨੇ ਮੰਗਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਜੋ ਪਟਵਾਰੀਆਂ ਦੀਆਂ 1056 ਪੋਸਟਾਂ ਖਤਮ ਕਰ ਦਿੱਤੀਆਂ ਗਈਆਂ ਹਨ ਉਹ ਪੱਤਰ ਰੱਦ ਕੀਤਾ ਜਾਵੇ ਅਤੇ ਪਟਵਾਰੀਆਂ ਦੀਆਂ ਅਸਾਮੀਆਂ ਮੁੜ ਬਹਾਲ ਕੀਤੀਆ ਜਾਣ। ਨਵੇਂ ਭਰਤੀ ਹੋਏ ਪਟਵਾਰੀਆਂ ਉੱਪਰ ਜੋ ਕੇਂਦਰੀ ਸਕੇਲ ਲਾਗੂ ਕੀਤਾ ਗਿਆ ਉਹ ਰੱਦ ਕਰਕੇ ਬਰਾਬਰ ਕੰਮ ਬਰਾਬਰ ਤਨਖਾਹ ਦਾ ਸਿਧਾਂਤ ਲਾਗੂ ਕੀਤਾ ਜਾਵੇ। ਸਟੇਟ ਕਾਡਰ ਨੂੰ ਰੱਦ ਕਰ ਕੇ ਮੁੜ ਜਿਲ੍ਹਾ ਪੱਧਰ ਕੀਤਾ ਜਾਵੇ। ਇਸ ਤੋਂ ਇਲਾਵਾ ਸੂਬਾ ਬਾਡੀ ਦੇ ਸੀਨੀਅਰ ਮੀਤ ਪ੍ਰਧਾਨ ਪਰਦੀਪ ਭਾਰਦਵਾਜ ਨੇ ਮੁਲਾਜਮਾਂ ਦੀਆਂ ਸਾਂਝੀਆਂ ਮੰਗਾਂ ਜਿੰਨ੍ਹਾਂ ਵਿੱਚ ਪੈਂਡਿੰਗ DA, ਪੁਰਾਣੀ ਪੈਨਸ਼ਨ ਬਹਾਲੀ, 17.7.2020 ਦਾ ਪੱਤਰ ਰੱਦ ਕਰਨਾ ਆਦਿ ਸਬੰਧੀ ਵੀ ਜਥੇਬੰਦੀ ਵਲੋਂ ਪੰਜਾਬ ਦੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ ਨਾਲ ਰਲ ਕੇ ਜੋ ਵੀ ਸੰਘਰਸ਼ ਦੀ ਕਾਲ ਆਉਂਦੀ ਹੈ ਉਸ ਦਾ ਪੂਰਨ ਸਮਰਥਨ ਕੀਤਾ ਜਾਵੇਗਾ ਅਤੇ ਜੋ ਵੀ ਧਰਨੇ ਪ੍ਰਦਰਸ਼ਨ ਮੰਤਰੀਆਂ ਦੇ ਘਰਾਂ ਬਾਹਰ ਲਗਾਏ ਜਾਂਦੇ ਹਨ, ਉਹਨਾਂ ਵਿੱਚ ਵੀ ਪਟਵਾਰੀ ਵਧ ਚੜ੍ਹ ਕੇ ਸ਼ਮੂਲੀਅਤ ਕਰ ਰਹੇ ਹਨ। ਲਾਲ ਲਕੀਰ ਦਾ ਅਹਿਮ ਕੰਮ ਮੁਕੰਮਲ ਤੌਰ ਤੇ ਬੰਦ ਹੈ। ਰਾਸ਼ਨ ਕਾਰਡ ਦੇ ਕੰਮ ਦੇ ਸਬੰਧ ਵਿੱਚ ਪਟਵਾਰੀ ਇਕੱਲਾ ਜਮੀਨ ਦੀ ਤਸਦੀਕ ਦਾ ਕੰਮ ਕਰਨਗੇ। ਇਸ ਮੌਕੇ ਦੀ ਰੈਵੀਨਿਊ ਪਟਵਾਰ ਯੂਨੀਅਨ ਜਿਲਾ ਮਾਨਸਾ ਦੇ ਸਾਰੇ ਪਟਵਾਰੀ ਸਾਥੀ ਹਾਜ਼ਰ ਸਨ।

Related posts

ਜਲੰਧਰ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ !

admin

ਨਵਜੋਤ ਸਿੰਘ ਸਿੱਧੂ ਦਾ ਨਵਾਂ ਟਵੀਟ, ਲਿਖਿਆ- ਅਹੁਦਾ ਰਹੇ ਜਾਂ ਨਾ ਰਹੇ ਰਾਹੁਲ ਤੇ ਪ੍ਰਿਅੰਕਾ ਗਾਂਧੀ ਨਾਲ ਹਮੇਸ਼ਾ ਖੜ੍ਹਾ ਰਹਾਂਗਾ

Bunty

ਅਲੀ ਬਾਬਾ ਬਦਲਣ ਨਾਲ ਬਾਕੀ ਚੋਰ ਦੁੱਧ ਧੋਤੇ ਨਹੀਂ ਹੋ ਜਾਣਗੇ : ਹਰਪਾਲ ਸਿੰਘ ਚੀਮਾ

Bunty