ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵੱਲੋਂ ਪੂਨਮ ਅਕਾਦਮਿਕ ਰਿਸਰਚ ਫਾਊਂਡੇਸ਼ਨ, ਪ੍ਰਯਾਗਰਾਜ ਦੇ ਸਹਿਯੋਗ ਨਾਲ ‘ਵਿਕਸਿਤ ਭਾਰਤ ਲਈ ਮਨੁੱਖੀ ਬੁੱਧੀ ਅਤੇ ਆਰਟੀਫਿਸ਼ਲ ਇੰਟੈਲੀਜੈਂਸ (ਏ.ਆਈ.) ਦਾ ਸੁਮੇਲ: ਸਮਾਵੇਸ਼ੀ ਵਿਕਾਸ, ਨੈਤਿਕਤਾ ਅਤੇ ਸਮਾਜਿਕ ਪਰਿਵਰਤਨ’ ਵਿਸ਼ੇ ’ਤੇ ਅੰਤਰਰਾਸ਼ਟਰੀ ਈ—ਸੈਮੀਨਾਰ ਕਰਵਾਇਆ ਗਿਆ। ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੇ ਸਹਿਯੋਗ ਨਾਲ ਕਰਵਾਏ ਗਏ ਉਕਤ ਸੈਮੀਨਾਰ ’ਚ ਭਾਰਤ ਅਤੇ ਵਿਦੇਸ਼ਾਂ ਤੋਂ ਅਕਾਦਮਿਕ ਮਾਹਿਰਾਂ, ਖੋਜਾਰਥੀਆਂ, ਅਧਿਆਪਕਾਂ, ਉਦਯੋਗਿਕ ਖੇਤਰ ਦੇ ਪੇਸ਼ੇਵਰਾਂ ਅਤੇ ਵਿਦਵਾਨਾਂ ਨੇ ਸ਼ਮੂਲੀਅਤ ਕਰਦਿਆਂ ਮਨੁੱਖੀ ਬੁੱਧੀ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਸਾਂਝੇ ਉਪਯੋਗ ਰਾਹੀਂ ਸਮਾਵੇਸ਼ੀ ਵਿਕਾਸ, ਨੈਤਿਕ ਤਰੱਕੀ ਅਤੇ ਸਮਾਜਿਕ ਤਬਦੀਲੀ ਨੂੰ ਉਤਸ਼ਾਹਿਤ ਕਰਨ ਸਬੰਧੀ ਵਿਚਾਰ—ਵਟਾਂਦਰਾ ਕੀਤਾ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ’ਚ ਡਾ. ਬਾਲਾ ਨੇ ਵੱਖ—ਵੱਖ ਸੰਸਥਾਵਾਂ ਅਤੇ ਦੇਸ਼ਾਂ ਤੋਂ ਸ਼ਾਮਿਲ ਹੋਏ ਬੁਲਾਰਿਆਂ, ਖੋਜਾਰਥੀਆਂ ਅਤੇ ਭਾਗੀਦਾਰਾਂ ਦਾ ਸਵਾਗਤ ਕੀਤਾ।ਉਨ੍ਹਾਂ ਨੇ ਵਿਕਸਿਤ ਅਤੇ ਸਮਾਵੇਸ਼ੀ ਭਾਰਤ ਦੀ ਸਿਰਜਣਾ ਲਈ ਮਨੁੱਖੀ ਸਮਰੱਥਾਵਾਂ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਜ਼ਿੰਮੇਵਾਰੀ ਅਤੇ ਸਾਰਥਿਕ ਢੰਗ ਨਾਲ ਜੋੜਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ।ਉਨ੍ਹਾਂ ਨੇ ਇਸ ਸੈਮੀਨਾਰ ਦੇ ਆਯੋਜਨ ਲਈ ਉਕਤ ਫਾਊਂਡੇਸ਼ਨ ਦੇ ਸਕੱਤਰ ਡਾ. ਨੀਰਜ ਸ਼ਰਮਾ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਸੈਮੀਨਾਰ ’ਚ ਕੌਮਾਂਤਰੀ ਪੱਧਰ ਦੇ ਪ੍ਰਮੁੱਖ ਬੁਲਾਰਿਆਂ ਪ੍ਰੋ. ਕੋੱਪੁਲਾ ਵਿਕਟਰ ਬਾਬੂ, ਵਾਈਸ ਚਾਂਸਲਰ, ਪ੍ਰਿੰਕਨਸਰ ਯੂਨੀਵਰਸਿਟੀ, ਲੀਮਾ, ਪੇਰੂl ਡਾ. ਸਤਿਅਮ ਪ੍ਰਿਯਦਰਸ਼ੀ, ਸੀ.ਈ.ਓ., ਰੀਇਗਨਾਈਟ ਫਿਊਚਰ, ਅਮਰੀਕਾ ਅਤੇ ਡਾ. ਨਿWਮਾਲਾ ਰੋਥਿਨਮ, ਐਸੋਸੀਏਟ ਪ੍ਰੋਫੈਸਰ, ਕਵੈਸਟ ਇੰਟਰਨੈਸ਼ਨਲ ਯੂਨੀਵਰਸਿਟੀ, ਮਲੇਸ਼ੀਆ ਆਦਿ ਨੇ ਆਪਣੇ ਵਿਚਾਰ ਪੇਸ਼ ਕੀਤੇ।ਉਨ੍ਹਾਂ ਕਿਹਾ ਕਿ ਭਾਰਤ ਤੋਂ ਵੀ ਕਈ ਉਘੀਆਂ ਸ਼ਖ਼ਸੀਅਤਾਂ ਡਾ. ਰਣਬੀਰ ਸਿੰਘ ਬੱਟਨ, ਲੋਕਪਾਲ, ਪੰਜਾਬ ਸਰਕਾਰl ਡਾ. ਐੱਮ.ਵੀ.ਕੇ. ਸ੍ਰੀਨਿਵਾਸ ਰਾਓ, ਅਕਾਦਮਿਕ ਸਲਾਹਕਾਰ ਅਤੇ ਸਕੱਤਰ, ਬੀ.ਐੱਨ. ਐਂਟਰਪ੍ਰਿਨਿਓਰਸ਼ਿਪ ਰਿਸਰਚ ਐਂਡ ਡਿਵੈਲਪਮੈਂਟ ਸੋਸਾਇਟੀ, ਆਂਧਰਾ ਪ੍ਰਦੇਸ਼l ਡਾ. ਪ੍ਰੀਤਮਾ ਮਿਸ਼ਰਾ, ਐਸੋਸੀਏਟ ਪ੍ਰੋਫੈਸਰ, ਐੱਚ.ਜੀ.ਐੱਮ. ਆਜ਼ਮ ਕਾਲਜ ਆਫ਼ ਐਜੂਕੇਸ਼ਨ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ਼ ਐਗਰੀਕਲਚਰਲ ਸਾਇੰਸਜ਼ ਤੋਂ ਡਾ. ਸੁਨੀਲ ਕੁਮਾਰ ਗੋਇਲ ਅਤੇ ਡਾ. ਜੈ ਪੀ. ਰਾਏ ਸਮੇਤ ਹੋਰ ਬੁਲਾਰੇ ਅਤੇ ਅਕਾਦਮਿਕ ਮਾਹਿਰਾਂ ਨੇ ਵਿਚਾਰ—ਚਰਚਾ ’ਚ ਯੋਗਦਾਨ ਪਾਇਆ।
ਇਸ ਮੌਕੇ ਡਾ. ਬਾਲਾ ਨੇ ਕਿਹਾ ਕਿ ਇਸ ਸੈਮੀਨਾਰ ਨੇ ਖੋਜਾਰਥੀਆਂ ਅਤੇ ਵਿਦਵਾਨਾਂ ਨੂੰ ਆਪਣੇ ਖੋਜ—ਪੱਤਰ ਪੇਸ਼ ਕਰਨ ਅਤੇ ਵਿਚਾਰਾਂ ਦਾ ਆਦਾਨ—ਪ੍ਰਦਾਨ ਕਰਨ ਲਈ ਇਕ ਬਹੁਵਿਸ਼ਾਗਤ ਮੰਚ ਪ੍ਰਦਾਨ ਕੀਤਾ। ਉਨ੍ਹਾਂ ਕਿਹਾ ਕਿ ਦੇਸ਼—ਵਿਦੇਸ਼ ਦੀਆਂ ਵੱਖ—ਵੱਖ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦੇ ਭਾਗੀਦਾਰਾਂ ਨੇ ਆਰਟੀਫਿਸ਼ਲ ਇੰਟੈਲੀਜੈਂਸ ਦੀਆਂ ਸੰਭਾਵਨਾਵਾਂ, ਵਰਤੋਂ ਅਤੇ ਇਸ ਨਾਲ ਜੁੜੀਆਂ ਚੁਣੌਤੀਆਂ ਬਾਰੇ ਆਪਣੇ ਖੋਜ—ਕਾਰਜ ਅਤੇ ਨਤੀਜੇ ਪੇਸ਼ ਕੀਤੇ।ਖੋਜ—ਕਾਰਜਾਂ ’ਚ ਸਿੱਖਿਆ, ਅਰਥ—ਸ਼ਾਸਤਰ, ਪ੍ਰਬੰਧਨ, ਖੇਤੀਬਾੜੀ, ਸਿਹਤ ਸੰਭਾਲ, ਕਾਨੂੰਨ, ਸਮਾਜਿਕ ਵਿਗਿਆਨ, ਸੰਚਾਰ, ਵਾਤਾਵਰਨ ਅਧਿਐਨ ਅਤੇ ਤਕਨਾਲੋਜੀ ਵਰਗੇ ਵਿਭਿੰਨ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੇਸ਼ਕਾਰੀਆਂ ਦੌਰਾਨ ਏ.ਆਈ. ਅਤੇ Wਜ਼ਗਾਰ, ਮਨੁੱਖੀ ਬੁੱਧੀ ਅਤੇ ਏ.ਆਈ. ਵਿਚਕਾਰ ਨੈਤਿਕ ਸਹਿਯੋਗ, ਸਿੱਖਿਆ ਅਤੇ ਅਧਿਆਪਕ ਸਿੱਖਿਆ ਵਿੱਚ ਏ.ਆਈ. ਦੀ ਵਰਤੋਂ, ਆਫ਼ਤ ਪ੍ਰਬੰਧਨ, ਵਿੱਤੀ ਸਮਾਵੇਸ਼, ਡਿਜੀਟਲ ਕਰਜ਼ਾ ਪ੍ਰਣਾਲੀ, ਸਿਹਤ ਸੰਭਾਲ, ਸੱਭਿਆਚਾਰਕ ਵਿਰਾਸਤ ਦੀ ਸੰਭਾਲ, ਜਲਵਾਯੂ ਪਰਿਵਰਤਨ, ਬੁੱਧੀਮਾਨ ਟ੍ਰੈਫਿਕ ਪ੍ਰਣਾਲੀਆਂ, ਸਮਾਵੇਸ਼ੀ ਸਿੱਖਿਆ ਅਤੇ ਸਮਾਜਿਕ ਬਰਾਬਰੀ ਵਰਗੇ ਸਮਕਾਲੀ ਵਿਸ਼ਿਆਂ ’ਤੇ ਚਰਚਾ ਕੀਤੀ ਗਈ। ਇਸ ਤੋਂ ਇਲਾਵਾ, ਆਲੋਚਨਾਤਮਕ ਸੋਚ ਅਤੇ ਅਕਾਦਮਿਕ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਲਈ ਜਨਰੇਟਿਵ ਏ.ਆਈ. ਅਤੇ ਚੈਟਜੀਪੀਟੀ ਦੀ ਵਰਤੋਂ ਸਬੰਧੀ ਖੋਜ ਵੀ ਪੇਸ਼ ਕੀਤੀ ਗਈ।ਉਨ੍ਹਾਂ ਕਿਹਾ ਕਿ ਸੈਮੀਨਾਰ ’ਚ ਅਮਰੀਕਾ, ਮਲੇਸ਼ੀਆ, ਪੇਰੂ, ਓਮਾਨ ਅਤੇ ਮਾਲੀ ਸਮੇਤ ਹੋਰਨਾਂ ਦੇਸ਼ਾਂ ਨਾਲ ਸਬੰਧਿਤ ਸੰਸਥਾਵਾਂ ਦੇ ਮਾਹਿਰਾਂ ਅਤੇ ਭਾਗੀਦਾਰਾਂ ਦੀ ਸ਼ਮੂਲੀਅਤ ਨੇ ਇਸ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਵਿਸ਼ੇਸ਼ ਮਹੱਤਤਾ ਪ੍ਰਦਾਨ ਕੀਤੀ। ਇਸ ਨਾਲ ਵੱਖ—ਵੱਖ ਸੱਭਿਆਚਾਰਾਂ ਅਤੇ ਅਕਾਦਮਿਕ ਪਿਛੋਕੜਾਂ ਨਾਲ ਸਬੰਧਿਤ ਵਿਦਵਾਨਾਂ ਨੂੰ ਮਨੁੱਖੀ ਬੁੱਧੀ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਬਦਲਦੇ ਸਬੰਧਾਂ ਬਾਰੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ।
