ਥਾਈਲੈਂਡ ਦੀ ਖਾੜੀ ’ਚ ਵਾਲ-ਵਾਲ ਬਚੇ 108 ਲੋਕ, ਕਿਸ਼ਤੀ ’ਚ ਭਿਆਨਕ ਅੱਗ

ਬੈਂਕਾਕ – ਥਾਈਲੈਂਡ ਦੀ ਖਾੜੀ ਵਿੱਚ ਸਵੇਰੇ ਇੱਕ ਕਿਸ਼ਤੀ ਵਿੱਚ ਭਿਆਨਕ ਅੱਗ ਲੱਗ ਗਈ। ਘਬਰਾਏ ਹੋਏ ਯਾਤਰੀਆਂ ਨੇ ਭਿਆਨਕ ਅੱਗ ਤੋਂ ਬਚਣ ਲਈ ਸਮੁੰਦਰ ਵਿੱਚ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਜਹਾਜ਼ ਵਿਚ ਸਵਾਰ ਸਾਰੇ 108 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਸੂਰਤ ਥਾਨੀ ਪ੍ਰਾਂਤ ਤੋਂ ਕਿਸ਼ਤੀ ਥਾਈ ਤੱਟ ਦੇ ਇੱਕ ਪ੍ਰਸਿੱਧ ਸੈਲਾਨੀ ਸਥਾਨ ਕੋਹ ਤਾਓ ਪਹੁੰਚਣ ਵਾਲੀ ਸੀ। ਫਿਰ ਇੱਕ ਯਾਤਰੀ ਨੇ ਅਚਾਨਕ ਇੱਕ ਉੱਚੀ ਆਵਾਜ਼ ਸੁਣੀ ਅਤੇ ਧੂੰਏਂ ਦੀ ਗੰਧ ਆਈ। ਕਿਸ਼ਤੀ ‘’ਤੇ ਸਵਾਰ ਇਕ ਯਾਤਰੀ ਮੈਤਰੀ ਪ੍ਰੋਮਜੰਪਾ ਨੇ ਕਿਹਾ ਕਿ ਉਸ ਨੇ ਪੰਜ ਮਿੰਟਾਂ ਤੋਂ ਵੀ ਘੱਟ ਸਮੇਂ ‘ਚ ਧੂੰਆਂ ਅਤੇ ਅੱਗ ਨਿਕਲਦੇ ਦੇਖੇ ਅਤੇ ਉਦੋਂ ਹੀ ਲੋਕਾਂ ਨੇ ਰੌਲਾ ਪਾਉਣਾ ਅਤੇ ਅਲਾਰਮ ਵਜਾਉਣਾ ਸ਼ੁਰੂ ਕਰ ਦਿੱਤਾ।
ਯਾਤਰੀ ਪ੍ਰੋਮਜੰਪਾ ਨੇ ਸਮਾਚਾਰ ਏਜੰਸੀ ਐਸੋਸੀਏਟਿਡ ਪ੍ਰੈੱਸ ਨੂੰ ਦੱਸਿਆ, “ਸਾਨੂੰ ਸਮੇਂ ‘’ਤੇ ਲਾਈਫ ਜੈਕਟਾਂ ਮੁਸ਼ਕਿਲ ਨਾਲ ਮਿਲ ਸਕੀਆਂ। ਇਹ ਬਹੁਤ ਡਰਾਉਣਾ ਸੀ। ਲੋਕ ਰੋ ਰਹੇ ਸਨ… ਮੇਰੀਆਂ ਅੱਖਾਂ ਵਿਚ ਵੀ ਹੰਝੂ ਸਨ,” ਸੂਰਤ ਥਾਣੀ ਦੇ ਅਧਿਕਾਰੀਆਂ ਨੇ ਫੇਸਬੁੱਕ ‘’ਤੇ ਦੱਸਿਆ। ਕਿਸ਼ਤੀ ‘’ਤੇ ਸਵਾਰ 97 ਸੂਰਤ ਥਾਨੀ ਦੇ ਰਹਿਣ ਵਾਲੇ ਸਨ। ਪ੍ਰਾਂਤ ਦੇ ਲੋਕ ਸੰਪਰਕ ਵਿਭਾਗ ਨੇ ਕਿਹਾ ਕਿ ਸਾਰਿਆਂ ਨੂੰ ਬਚਾ ਲਿਆ ਗਿਆ ਹੈ ਅਤੇ ਕੋਈ ਜ਼ਖਮੀ ਨਹੀਂ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਕਿਸ਼ਤੀ ਵਿੱਚ ਅੱਗ ਇਸ ਦੇ ਇੰਜਣ ਤੋਂ ਸ਼ੁਰੂ ਹੋਈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Related posts

ਯਾਤਰੀ ਪਰੇਸ਼ਾਨ : ਹਵਾਈ ਖੇਤਰ ਬੰਦ ਹੋਣ ਨਾਲ ਮਿਡਲ-ਈਸਟ ਬਾਕੀ ਦੁਨੀਆਂ ਨਾਲੋਂ ਕੱਟਿਆ ਗਿਆ

ਮਿਡਲ-ਈਸਟ ਤਣਾਅ : ਭਾਰਤੀਆਂ ਨੂੰ FRRO ਨਾਲ ਸੰਪਰਕ ਕਰਨ ਦੀ ਸਲਾਹ !

ਈਰਾਨ ਦੇ ਨਾਗਰਿਕੋ, ਇਸ ਮੌਕੇ ਨੂੰ ਹੱਥੋਂ ਨਾ ਜਾਣ ਦਿਓ – ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ