CultureArticlesAustralia & New Zealand

ਅੱਜ ਹੋ ਰਹੀ ਮਰਦਮਸ਼ੁਮਾਰੀ ਵਿੱਚ ਹਿੱਸਾ ਨਾ ਲੈਣ ‘ਤੇ ਕੇਸ ਅਤੇ ਜੁਰਮਾਨਾ ਹੋ ਸਕਦਾ !

ਆਸਟ੍ਰੇਲੀਆ ਦੇ ਵਿੱਚ ਅੱਜ 11 ਅਗਸਤ 2026 ਦਾ ਦਿਨ ਜਨਗਣਨਾ ਜਾਂ ਮਰਦਮਸ਼ੁਮਾਰੀ ਦਾ ਦਿਨ ਹੈ।
ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਆਸਟ੍ਰੇਲੀਆ ਦੇ ਵਿੱਚ ਅੱਜ 11 ਅਗਸਤ 2026 ਦਾ ਦਿਨ ਜਨਗਣਨਾ ਜਾਂ ਮਰਦਮਸ਼ੁਮਾਰੀ ਦਾ ਦਿਨ ਹੈ।ਜਨਗਣਨਾ ਜਾਂ ਮਰਦਮਸ਼ੁਮਾਰੀ ਵਿੱਚ ਹਿੱਸਾ ਲੈਣਾ ਲਾਜ਼ਮੀ ਹੈ। ਹਰ ਕੋਈ ਜੋ ਮੰਗਲਵਾਰ 11 ਅਗਸਤ 2026 ਨੂੰ ਜਨਗਣਨਾ ਦੀ ਰਾਤ ਨੂੰ ਆਸਟ੍ਰੇਲੀਆ ਵਿੱਚ ਹੋਵੇਗਾ, ਉਸ ਨੂੰ ਜਨਗਣਨਾ ਫਾਰਮ ਵਿੱਚ ਸ਼ਾਮਲ ਕਰਨਾ ਜਰੂਰੀ ਹੈ। ਜਨਗਣਨਾ ਅਤੇ ਅੰਕੜਾ ਕਾਨੂੰਨ 1905 ਦੇ ਤਹਿਤ ਜਨਗਣਨਾ ਕਰਨੀ ਲਾਜ਼ਮੀ ਹੈ। ਜੇਕਰ ਤੁਸੀਂ ਨਿਰਦੇਸ਼ ਦਿੱਤੇ ਜਾਣ ‘ਤੇ ਵੀ ਜਨਗਣਨਾ ਪੂਰੀ ਨਹੀਂ ਕਰਦੇ ਤਾਂ ਤੁਹਾਡੇ ‘ਤੇ ਮੁਕੱਦਮਾ ਚਲਾਇਆ ਜਾ ਸਕਦਾ ਹੈ ਅਤੇ ਪ੍ਰਤੀ ਦਿਨ 364 ਡਾਲਰ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਜਾਣਬੁੱਝ ਕੇ ਗਲਤ ਜਾਂ ਗੁੰਮਰਾਹਕੁੰਨ ਬਿਆਨ ਜਾਂ ਜਾਣਕਾਰੀ ਪ੍ਰਦਾਨ ਕਰਨਾ ਵੀ ਇੱਕ ਅਪਰਾਧ ਹੈ ਅਤੇ ਇਸਦੇ ਨਤੀਜੇ ਵਜੋਂ 3,640 ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਤੁਹਾਡਾ ਡਾਟਾ ਪ੍ਰਾਈਵੇਸੀ ਐਕਟ 1988 ਅਤੇ ਜਨਗਣਨਾ ਅਤੇ ਅੰਕੜਾ ਕਾਨੂੰਨ 1905 ਦੀਆਂ ਗੁਪਤਤਾ ਸੰਬੰਧੀ ਧਾਰਾਵਾਂ ਅਧੀਨ ਸੁਰੱਖਿਅਤ ਹੈ। ਤੁਹਾਡੀ ਨਿੱਜੀ ਜਾਣਕਾਰੀ ਕਾਨੂੰਨ ਦੁਆਰਾ ਸੁਰੱਖਿਅਤ ਹੈ ਅਤੇ ਇਹ ਕਿਸੇ ਹੋਰ ਸਰਕਾਰੀ ਏਜੰਸੀਆਂ ਸਮੇਤ ਕਿਸੇ ਹੋਰ ਨਾਲ ਸਾਂਝੀ ਨਹੀਂ ਕੀਤੀ ਜਾਂਦੀ।

ਹਰ ਪੰਜ ਸਾਲਾਂ ਬਾਅਦ ਆਸਟ੍ਰੇਲੀਆ ਦਾ ਅੰਕੜਾ ਬਿਊਰੋ, ਆਸਟ੍ਰੇਲੀਆ ਵਿੱਚ ਹਰੇਕ ਵਿਅਕਤੀ ਅਤੇ ਹਰ ਘਰ ਦੀ ਗਿਣਤੀ ਕਰਦਾ ਹੈ। ਇਸਨੂੰ ਆਬਾਦੀ ਅਤੇ ਰਿਹਾਇਸ਼ ਦੀ ਜਨਗਣਨਾ ਜਾਂ ਮਰਦਮਸ਼ੁਮਾਰੀ ਕਿਹਾ ਜਾਂਦਾ ਹੈ। ਜਨਗਣਨਾ ਲਈ ਬਹੁਤ ਸਾਰੀਆਂ ਚੀਜ਼ਾਂ ਬਾਰੇ ਸਵਾਲ ਪੁੱਛੇ ਜਾਂਦੇ ਹਨ, ਜਿਸ ਵਿੱਚ ਤੁਹਾਡੀ ਉਮਰ, ਜਨਮ ਦਾ ਦੇਸ਼, ਸੱਭਿਆਚਾਰਕ ਪਿਛੋਕੜ, ਰਹਿਣ-ਸਹਿਣ ਦੀ ਸਥਿਤੀ, ਕੰਮ ਅਤੇ ਸਿੱਖਿਆ ਸ਼ਾਮਲ ਹੈ। ਜਨਗਣਨਾ ਤੋਂ ਪ੍ਰਾਪਤ ਜਾਣਕਾਰੀ ਸਿਹਤ ਸੰਭਾਲ, ਆਵਾਜਾਈ, ਸਕੂਲਾਂ ਅਤੇ ਬੁਨਿਆਦੀ ਢਾਂਚੇ ਦੀ ਯੋਜਨਾ ਬਣਾਉਣ ਵਿੱਚ ਮਦਦ ਕਰਦੀ ਹੈ। ਇਸਦੀ ਵਰਤੋਂ ਵਿਅਕਤੀਆਂ, ਪਰਿਵਾਰਾਂ ਅਤੇ ਭਾਈਚਾਰਿਆਂ ਲਈ ਸਥਾਨਕ ਸੇਵਾਵਾਂ ਦੀ ਯੋਜਨਾ ਬਣਾਉਣ ਵਿੱਚ ਵੀ ਕੀਤੀ ਜਾਂਦੀ ਹੈ।

ਜਨਗਣਨਾ ਨੂੰ ਪੂਰਾ ਕਰਨ ਲਈ ਮੱਦਦ

ਤੁਸੀਂ ਜਨਗਣਨਾ ਨੂੰ ਔਨਲਾਈਨ, ਕਾਗਜ਼ੀ ਫਾਰਮ ਰਾਹੀਂ, ਜਾਂ ਮੱਦਦ ਨਾਲ ਪੂਰਾ ਕਰ ਸਕਦੇ ਹੋ। ਜੇਕਰ ਤੁਹਾਨੂੰ ਆਪਣੀ ਜਨਗਣਨਾ ਨੂੰ ਪੂਰਾ ਕਰਨ ਲਈ ਮੱਦਦ ਦੀ ਲੋੜ ਹੈ ਤਾਂ ਸਹਾਇਤਾ ਉਪਲਬਧ ਹੈ:

  • ਆਪਣੀ ਪਸੰਦੀਦਾ ਭਾਸ਼ਾ ਵਿੱਚ ਮੱਦਦ ਪ੍ਰਾਪਤ ਕਰਨ ਲਈ, ਟ੍ਰਾਂਸਲੇਟਿੰਗ ਐਂਡ ਇੰਟ੍ਰਪ੍ਰੇਟਿੰਗ ਸਰਵਿਸ (TIS National) ਨੂੰ 131 450 ‘ਤੇ ਫ਼ੋਨ ਕਰੋ।
  • ਇਸ ਨੂੰ ਤੁਸੀਂ ਔਨਲਾਈਨ ਭਰਨ ਲਈ ਇੱਕ ਜਨਗਣਨਾ ਨੰਬਰ ਪ੍ਰਾਪਤ ਕਰ ਸਕਦੇ ਹੋ ਜਾਂ 1800 181 227 ‘ਤੇ ਕਾਲ ਕਰਕੇ ਫਾਰਮ ਦੀ ਮੰਗ ਸਕਦੇ ਹੋ।
  • ਜੇਕਰ ਤੁਹਾਨੂੰ ਜਨਗਣਨਾ ਰਾਤ (ਮੰਗਲਵਾਰ 11 ਅਗਸਤ 2026) ਤੱਕ ਆਪਣਾ ਹਿਦਾਇਤ ਪੱਤਰ ਜਾਂ ਫਾਰਮ ਪ੍ਰਾਪਤ ਨਹੀਂ ਹੋਇਆ ਹੈ, ਤਾਂ ਤੁਸੀਂ ਜਨਗਣਨਾ ਸੰਪਰਕ ਕੇਂਦਰ ਨੂੰ 1800 181 227 ‘ਤੇ ਫ਼ੋਨ ਕਰ ਸਕਦੇ ਹੋ।
  • ਤੁਸੀਂ ਹੋਰ ਵਧੇਰੇ ਜਾਣਕਾਰੀ ਲਈ census.abs.gov.au/punjabi ‘ਤੇ ਜਾਓ।

Related posts

ਫਰਾਂਸ ਵਲੋਂ ਆਪਣਾ ਰਾਜਦੂਤ ਵਾਪਸ ਸੱਦਣਾ ਅਫਸੋਸਨਾਕ

admin

ਬੀਸੀਸੀਆਈ ਵਲੋਂ 16 ਮਹਿਲਾ ਖਿਡਾਰੀਆਂ ਲਈ ਕੇਂਦਰੀ ਇਕਰਾਰਨਾਮੇ ਦਾ ਐਲਾਨ !

admin

Kelly Johnson wins 2025 South Australia AgriFutures Rural Women’s Award

admin