Punjab

ਅੱਖਾਂ ਦੇ ਮਾਹਰ ਡਾਕਟਰ ਐਸ. ਰਾਜਨ ਨੇ ‘ਵਰਲਡ ਓਫਥਾਲਮੋਲੋਜੀ ਕਾਂਗਰਸ’ ‘ਚ ਪੜ੍ਹਿਆ ਖੋਜ ਪੱਤਰ

ਅੱਖਾਂ ਦੇ ਮਾਹਰ ਡਾ: ਐਸ. ਰਾਜਨ ਡਬਲਯੂ.ਓ.ਸੀ. ਵਿੱਚ ਪੇਪਰ ਪੜ੍ਹਦੇ ਹੋਏ।

ਫਗਵਾੜਾ – ਫਗਵਾੜਾ ਦੇ ਨਾਮਵਰ ਅਤੇ ਅੱਖਾਂ ਦੇ ਮਾਹਰ ਸਰਜਨ ਡਾਕਟਰ ਐਸ. ਰਾਜਨ ਨੂੰ ਉਸ ਵੇਲੇ ਅੰਤਰਰਾਸ਼ਟਰੀ ਪੱਧਰ ਤੇ ਇੱਕ ਵੱਡਾ ਮਾਣ-ਸਤਿਕਾਰ ਹਾਸਲ ਹੋਇਆਜਦੋਂ ਉਨ੍ਹਾਂ ਨੂੰ ਚੈੱਕ ਰਿਪਬਲਿਕ ਦੇ ਇਤਿਹਾਸਕ ਸ਼ਹਿਰ ਪਰਾਗ ਵਿਖੇ ਆਯੋਜਿਤ ਵਰਲਡ ਓਫਥਾਲਮੋਲੋਜੀ ਕਾਂਗਰਸ ਵਿੱਚ ਆਪਣਾ ਖੋਜ ਪੱਤਰ ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ। ਇਹ ਵੱਕਾਰੀ ਕਾਂਗਰਸ ਇੰਟਰਨੈਸ਼ਨਲ ਕੌਂਸਲ ਆਫ ਓਫਥਾਲਮੋਲੋਜੀ ਵੱਲੋਂ ਕਰਵਾਈ ਗਈ ਸੀਜਿਸ ਵਿੱਚ ਦੁਨੀਆ ਭਰ ਤੋਂ ਸੈਂਕੜੇ ਦੀ ਗਿਣਤੀ ਵਿੱਚ ਅੱਖਾਂ ਦੇ ਮਾਹਰ ਡਾਕਟਰਾਂਉੱਘੇ ਅਕੈਡਮੀਸ਼ੀਅਨਾਂ ਅਤੇ ਰਿਸਰਚ ਸਕਾਲਰਾਂ ਨੇ ਹਿੱਸਾ ਲਿਆ।

ਸਮਾਗਮ ਦੌਰਾਨ ਡਾਕਟਰ ਐਸ. ਰਾਜਨ ਨੇ ਮੈਨੇਜਿੰਗ ਕੋਮਨ ਐਂਡ ਰੇਅਰ ਇੰਟਰਾ ਓਪਰੇਟਿਵ ਕੰਪਲੀਕੇਸ਼ਨ ਇਨ ਸਮੂਥ ਇਨਸੀਜਨ ਲੈਂਟੀਕਿਊਲ ਐਕਸਟਰੈਕਸ਼ਨ (ਸਮਾਈਲਵਿਸ਼ੇ ਉੱਤੇ ਆਪਣਾ ਮਹੱਤਵਪੂਰਨ ਪੇਪਰ ਪੇਸ਼ ਕੀਤਾ। ਇਹ ਖੋਜ ਪੱਤਰ ਅੱਖਾਂ ਦੀ ਐਨਕ ਲਾਹੁਣ ਵਾਲੀ ਦੁਨੀਆ ਦੀ ਸਭ ਤੋਂ ਆਧੁਨਿਕ ਰੋਬੋਟਿਕ ਲੇਜ਼ਰ ਤਕਨੀਕ  ਨਾਲ ਸਬੰਧਿਤ ਸੀ। ਆਪ੍ਰੇਸ਼ਨ ਦੌਰਾਨ ਆਉਣ ਵਾਲੀਆਂ ਆਮ ਅਤੇ ਗੁੰਝਲਦਾਰ ਸਮੱਸਿਆਵਾਂ ਦਾ ਸਰਜਰੀ ਦੇ ਸਮੇਂ ਹੀ ਕਿਵੇਂ ਸੁਰੱਖਿਅਤ ਅਤੇ ਸਫ਼ਲ ਹੱਲ ਕੱਢਿਆ ਜਾਵੇਡਾਕਟਰ ਰਾਜਨ ਨੇ ਆਪਣੇ ਵਿਸ਼ਾਲ ਤਜ਼ਰਬੇ ਦੇ ਆਧਾਰ ਤੇ ਇਸ ਦੇ ਬਹੁਤ ਹੀ ਸਰਲ ਅਤੇ ਨਵੇਂ ਤਕਨੀਕੀ ਨੁਕਤੇ ਦੁਨੀਆ ਭਰ ਦੇ ਡਾਕਟਰਾਂ ਨਾਲ ਸਾਂਝੇ ਕੀਤੇ। ਉਨ੍ਹਾਂ ਵੱਲੋਂ ਸਾਂਝੀ ਕੀਤੀ ਗਈ ਖੋਜ ਨੂੰ ਉੱਥੇ ਹਾਜ਼ਰ ਵਿਸ਼ਵ ਭਰ ਦੇ ਮਾਹਰਾਂ ਅਤੇ ਵਿਗਿਆਨੀਆਂ ਵੱਲੋਂ ਬੇਹੱਦ ਸਲਾਹਿਆ ਗਿਆ ਕਿਉਂਕਿ ਇਹ ਨਵੇਂ ਸਰਜਨਾਂ ਲਈ ਮਰੀਜ਼ਾਂ ਦੇ ਆਪ੍ਰੇਸ਼ਨ ਨੂੰ ਹੋਰ ਸੁਰੱਖਿਅਤ ਬਣਾਉਣ ਵਿੱਚ ਬੇਹੱਦ ਮਦਦਗਾਰ ਸਾਬਤ ਹੋਵੇਗੀ।

ਜ਼ਿਕਰਯੋਗ ਹੈ ਕਿ ਡਾਕਟਰ ਐਸ. ਰਾਜਨ ਦਾ ਨਾਮ ਪੰਜਾਬ ਦੇ ਹੀ ਨਹੀਂਬਲਕਿ ਉੱਤਰੀ ਭਾਰਤ ਦੇ ਬਿਹਤਰੀਨ ਅੱਖਾਂ ਦੇ ਮਾਹਰ ਸਰਜਨਾਂ ਵਿੱਚ ਸ਼ੁਮਾਰ ਹੈ। ਉਹ ਪਿਛਲੇ ਲੰਬੇ ਸਮੇਂ ਤੋਂ ਫਗਵਾੜਾ ਵਿਖੇ ਅੱਖਾਂ ਦਾ ਇੱਕ ਬਹੁਤ ਹੀ ਆਧੁਨਿਕ ਹਸਪਤਾਲ ਸਫ਼ਲਤਾਪੂਰਵਕ ਚਲਾ ਰਹੇ ਹਨਜਿੱਥੇ ਉਹ ਹਜ਼ਾਰਾਂ ਮਰੀਜ਼ਾਂ ਦੀਆਂ ਅੱਖਾਂ ਦੇ ਗੁੰਝਲਦਾਰ ਆਪ੍ਰੇਸ਼ਨ ਜਿਵੇਂ ਕਿ ਬਿਨਾਂ ਟਾਂਕੇ ਵਾਲਾ ਚਿੱਟਾ ਮੋਤੀਆਕਾਲਾ ਮੋਤੀਆ ਅਤੇ ਲੇਜ਼ਰ ਰਾਹੀਂ ਐਨਕ ਲਾਹੁਣ ਦੇ ਸਫ਼ਲ ਆਪ੍ਰੇਸ਼ਨ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਵੀ ਉਹ ਕਈ ਰਾਸ਼ਟਰੀ ਕਾਨਫਰੰਸਾਂ ਵਿੱਚ ਆਪਣੇ ਮੈਡੀਕਲ ਲੈਕਚਰ ਦੇ ਚੁੱਕੇ ਹਨ ਅਤੇ ਦੇਸ਼-ਵਿਦੇਸ਼ ਦੀਆਂ ਨਾਮਵਰ ਓਫਥਾਲਮੋਲੋਜੀਕਲ ਸੋਸਾਇਟੀਆਂ ਦੇ ਸਰਗਰਮ ਮੈਂਬਰ ਹਨ। ਡਾਕਟਰੀ ਪੇਸ਼ੇ ਦੇ ਨਾਲ-ਨਾਲ ਉਹ ਇੱਕ ਉੱਘੇ ਸਮਾਜ ਸੇਵਕ ਵਜੋਂ ਵੀ ਜਾਣੇ ਜਾਂਦੇ ਹਨਜੋ ਗਰੀਬਬੇਸਹਾਰਾ ਅਤੇ ਲੋੜਵੰਦ ਮਰੀਜ਼ਾਂ ਲਈ ਲਗਾਤਾਰ ਮੁਫ਼ਤ ਮੈਡੀਕਲ ਕੈਂਪ ਲਗਾਉਂਦੇ ਹਨ ਅਤੇ ਬਿਨਾਂ ਕੋਈ ਪੈਸਾ ਲਏ ਮੁਫ਼ਤ ਇਲਾਜ ਤੇ ਆਪ੍ਰੇਸ਼ਨ ਕਰਕੇ ਮਾਨਵਤਾ ਦੀ ਨਿਸ਼ਕਾਮ ਸੇਵਾ ਕਰ ਰਹੇ ਹਨ।

ਡਾਕਟਰ ਰਾਜਨ ਦੀ ਇਸ ਵਿਲੱਖਣ ਅੰਤਰਰਾਸ਼ਟਰੀ ਪ੍ਰਾਪਤੀ ਅਤੇ ਫਗਵਾੜਾ ਦਾ ਨਾਮ ਵਿਸ਼ਵ ਪੱਧਰ ਤੇ ਰੌਸ਼ਨ ਕਰਨ ਲਈ ਇਲਾਕੇ ਦੀਆਂ ਮਾਣਯੋਗ ਸ਼ਖਸੀਅਤਾਂ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਪੰਜਾਬੀ ਦੇ ਪ੍ਰਸਿੱਧ ਲੇਖਕ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਅਤੇ ਬਲੱਡ ਬੈਂਕ ਫਗਵਾੜਾ ਦੇ ਪ੍ਰਧਾਨ ਤੇ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਰਗਬੋਤਰਾ ਸਮੇਤ ਸ਼ਹਿਰ ਦੇ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣਾਂਡਾਕਟਰਾਂ ਅਤੇ ਆਮ ਲੋਕਾਂ ਨੇ ਡਾਕਟਰ ਰਾਜਨ ਨੂੰ ਇਸ ਮਾਣਮੱਤੀ ਸਫ਼ਲਤਾ ਲਈ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਨਾ ਸਿਰਫ਼ ਫਗਵਾੜਾਬਲਕਿ ਪੂਰੇ ਪੰਜਾਬ ਦਾ ਸਿਰ ਫ਼ਖਰ ਨਾਲ ਉੱਚਾ ਹੋਇਆ ਹੈ।

Related posts

ਪੰਜਾਬ ਦੇ ਕਾਰੋਬਾਰੀ ਪੰਜਾਬ ਛੱਡ ਕੇ ਭੱਜ ਰਹੇ : ਚੰਦੂਮਾਜਰਾ 

Bunty

ਚੇਤਨ ਸਿੰਘ ਜੌੜਾਮਾਜਰਾ ਨੇ ਬੀ.ਬੀ.ਐਮ.ਬੀ ਅਧਿਕਾਰੀਆਂ ਤੋਂ ਡੈਮਾਂ ਵਿੱਚ ਚੱਲ ਰਹੇ ਜਲ ਪ੍ਰਾਜੈਕਟਾਂ, ਭਵਿੱਖੀ ਯੋਜਨਾਵਾਂ ਅਤੇ ਪਾਣੀ ਭੰਡਾਰਨ ਦਾ ਲਿਆ ਜਾਇਜ਼ਾ

Bunty

ਡਾ ਬਲਜੀਤ ਕੌਰ ਦੇ ਭਰੋਸੇ ਤੋਂ ਬਾਅਦ ਪੰਜਾਬ ਰਾਜ ਖੇਤੀਬਾੜੀ ਸੇਵਾ ਸਭਾਵਾਂ ਕਰਮਚਾਰੀ ਯੂਨੀਅਨ ਵੱਲੋਂ ਹੜਤਾਲ ਖਤਮ

Bunty