Australia & New ZealandBreaking NewsLatest News

IHACPA ਵੱਲੋਂ 2026–27 ਲਈ ਰਿਹਾਇਸ਼ੀ ਏਜਡ ਕੇਅਰ ਦੀ ਕੀਮਤ ਬਾਰੇ ਸਲਾਹ ਜਾਰੀ

ਏਜ਼ਿੰਗ ਆਸਟ੍ਰੇਲੀਆ।

ਆਸਟ੍ਰੇਲੀਆ ਦੀ Independent Health and Aged Care Pricing Authority (IHACPA) ਨੇ 2026–27 ਲਈ ਰਿਹਾਇਸ਼ੀ ਏਜਡ ਕੇਅਰ ਸੇਵਾਵਾਂ ਦੀ ਕੀਮਤ ਬਾਰੇ ਆਪਣੀ ਸਲਾਹ ਜਾਰੀ ਕਰ ਦਿੱਤੀ ਹੈ। ਇਹ ਸਲਾਹ ਵੱਖ-ਵੱਖ ਸਰੋਤਾਂ ਤੋਂ ਮਿਲੇ ਅੰਕੜਿਆਂ ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ। ਇਸ ਵਿੱਚ Aged Care Financial Report ਵਿੱਚ ਦਰਜ ਖਰਚਿਆਂ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ, ਸਲਾਹ ਤਿਆਰ ਕਰਨ ਤੋਂ ਪਹਿਲਾਂ ਏਜਡ ਕੇਅਰ ਖੇਤਰ ਨਾਲ ਵਿਆਪਕ ਪੱਧਰ ’ਤੇ ਵਿਚਾਰ-ਵਟਾਂਦਰਾ ਵੀ ਕੀਤਾ ਗਿਆ।

IHACPA ਦੀ ਇਸ ਸਲਾਹ ਵਿੱਚ ਮੁੱਖ ਤੌਰ ’ਤੇ ਸ਼ਾਮਲ ਹੈ:

  • 1 ਅਕਤੂਬਰ 2026 ਤੋਂ 30 ਸਤੰਬਰ 2027 ਤੱਕ ਲਈ ਸਿਫਾਰਸ਼ ਕੀਤਾ ਗਿਆ Australian National Aged Care Classification (AN-ACC) ਮੁੱਲ।
  • ਹਰ AN-ACC ਕਲਾਸ, ਰਿਸਪਾਈਟ ਕਲਾਸ ਅਤੇ ਬੇਸ ਕੇਅਰ ਟੈਰਿਫ ਸ਼੍ਰੇਣੀ ਲਈ ਸਿਫਾਰਸ਼ ਕੀਤੇ ਕੀਮਤ ਵਜ਼ਨ।
  • ਰਿਹਾਇਸ਼ੀ ਏਜਡ ਕੇਅਰ ਘਰਾਂ ਵੱਲੋਂ ਰੋਜ਼ਾਨਾ ਜੀਵਨ ਦੀਆਂ ਸੇਵਾਵਾਂ ਦੇਣ ’ਤੇ ਆਉਣ ਵਾਲੇ ਖਰਚਿਆਂ ਅਤੇ ਉਨ੍ਹਾਂ ਨੂੰ ਮਿਲਣ ਵਾਲੀ ਆਮਦਨ ਵਿਚਕਾਰ ਅੰਦਾਜ਼ੇ ਮੁਤਾਬਕ ਅੰਤਰ।

IHACPA ਦੇ ਚੇਅਰ ਡੇਵਿਡ ਟਿਊਨ AO PSM ਨੇ ਕਿਹਾ ਕਿ ਇਹ ਸਲਾਹ ਸਬੂਤਾਂ ਅਤੇ ਏਜਡ ਕੇਅਰ ਖੇਤਰ ਨਾਲ ਕੀਤੇ ਗਏ ਵਿਚਾਰ-ਵਟਾਂਦਰੇ ’ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਸੰਸਥਾ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਰਿਹਾਇਸ਼ੀ ਏਜਡ ਕੇਅਰ ਲਈ ਕੀਮਤ ਸਬੰਧੀ ਸਲਾਹ ਪਾਰਦਰਸ਼ੀ ਅਤੇ ਸਬੂਤਾਂ ’ਤੇ ਆਧਾਰਿਤ ਹੋਵੇ ਅਤੇ ਚੰਗੀ ਗੁਣਵੱਤਾ ਵਾਲੀ ਦੇਖਭਾਲ ਮੁਹੱਈਆ ਕਰਵਾਉਣ ਦੇ ਅਸਲ ਖਰਚਿਆਂ ਨੂੰ ਦਰਸਾਏ। ਡੇਵਿਡ ਟਿਊਨ ਨੇ ਕਿਹਾ ਕਿ ਵਿਆਪਕ ਸਲਾਹ-ਮਸ਼ਵਰੇ ਅਤੇ ਵਿਸਥਾਰ ਨਾਲ ਕੀਤੇ ਵਿਸ਼ਲੇਸ਼ਣ ਰਾਹੀਂ ਇਹ ਸਲਾਹ ਤਿਆਰ ਕੀਤੀ ਗਈ ਹੈ। ਇਸ ਦਾ ਮਕਸਦ ਇੱਕ ਟਿਕਾਊ ਏਜਡ ਕੇਅਰ ਪ੍ਰਣਾਲੀ ਨੂੰ ਸਹਿਯੋਗ ਦੇਣਾ ਅਤੇ ਬਜ਼ੁਰਗ ਆਸਟ੍ਰੇਲੀਅਨ ਲੋਕਾਂ ਨੂੰ ਸੁਰੱਖਿਅਤ ਤੇ ਉੱਚ ਗੁਣਵੱਤਾ ਵਾਲੀ ਦੇਖਭਾਲ ਯਕੀਨੀ ਬਣਾਉਣਾ ਹੈ।

ਕਿਹੜੇ ਖਰਚੇ ਧਿਆਨ ਵਿੱਚ ਰੱਖੇ ਗਏ?

ਇਸ ਸਲਾਹ ਨੂੰ ਤਿਆਰ ਕਰਦੇ ਸਮੇਂ IHACPA ਨੇ Fair Work Commission ਦੇ ਹਾਲੀਆ ਫੈਸਲਿਆਂ, ਸੁਪਰਐਨੂਏਸ਼ਨ ਗਾਰੰਟੀ ਵਿੱਚ ਹੋਏ ਵਾਧਿਆਂ ਅਤੇ ਪੁਰਾਣੇ ਖਰਚਿਆਂ ਦੇ ਅੰਕੜਿਆਂ ਵਿੱਚ ਹੋਈ ਇੰਡੈਕਸੇਸ਼ਨ ਨੂੰ ਵੀ ਧਿਆਨ ਵਿੱਚ ਰੱਖਿਆ ਹੈ। IHACPA ਵੱਲੋਂ ਦਿੱਤੀ ਇਹ ਕੀਮਤ ਸਬੰਧੀ ਸਲਾਹ ਆਸਟ੍ਰੇਲੀਅਨ ਸਰਕਾਰ ਨੂੰ ਰਿਹਾਇਸ਼ੀ ਏਜਡ ਕੇਅਰ ਸੇਵਾਵਾਂ ਲਈ ਫੰਡਿੰਗ ਸਬੰਧੀ ਫੈਸਲੇ ਲੈਣ ਵਿੱਚ ਮਦਦ ਕਰੇਗੀ। ਹਾਲਾਂਕਿ, ਹਰ ਸਾਲ ਦਾ AN-ACC ਮੁੱਲ ਅਤੇ ਵੱਖ-ਵੱਖ AN-ACC ਕਲਾਸਾਂ ਅਤੇ ਬੇਸ ਕੇਅਰ ਟੈਰਿਫ ਸ਼੍ਰੇਣੀਆਂ ਲਈ ਕੀਮਤ ਵਜ਼ਨ ਤੈਅ ਕਰਨ ਅਤੇ ਇਸ ਦਾ ਐਲਾਨ ਕਰਨ ਦੀ ਜ਼ਿੰਮੇਵਾਰੀ ਸਿਹਤ ਅਤੇ ਏਜਿੰਗ ਮੰਤਰੀ ਦੀ ਹੈ।

Related posts

Upgrading Existing Homes The Best Way To Combat Climate Change !

admin

ਪਾਕਿਸਤਾਨ ਦੇ ਅੱਤਵਾਦ ਰੋਕੂ ਅਧਿਕਾਰੀਆਂ ਦਾ ਦਾਅਵਾ

Bunty

ਕਰਨਾਲ ’ਚ ਕਿਸਾਨਾਂ ਦਾ ਧਰਨਾ ਸਮਾਪਤ, ਬਣੀ ਸਹਿਮਤੀ, ਪ੍ਰਸ਼ਾਸਨ ਨੇ ਮੰਗਾਂ ਮੰਨੀਆਂ

Bunty