Punjab Sport

ਖਾਲਸਾ ਕਾਲਜ ਲਾਅ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ

ਅੰਮ੍ਰਿਤਸਰ – ਖਾਲਸਾ ਕਾਲਜ ਆਫ ਲਾਅ ਵਿਖੇ ਮੇਜਰ ਧਿਆਨ ਸਿੰਘ ਨੂੰ ਸਮਰਪਿਤ 2 ਰੋਜ਼ਾ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ। ਡਾਇਰੈਕਟਰ-ਕਮ-ਪ੍ਰਿੰਸੀਪਲ ਪ੍ਰੋ. (ਡਾ.) ਜਸਪਾਲ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਐਨ. ਐਸ. ਐਸ. ਯੂਨਿਟ ਵੱਲੋਂ ਮਨਾਏ ਗਏ ਉਕਤ ਦਿਵਸ ਮੌਕੇ ਵਿਦਿਆਥੀਆਂ ਵੱਲੋਂ ਸ਼ਤੰਰਜ, ਵਾਲੀਬਾਲ, ਲੈਮਨ ਸਪੂਨ ਰੇਸ, ਟਗ ਆਫ਼ ਵਾਰ ਆਦਿ ਵੱਖ-ਵੱਖ ਖੇਡਾਂ ’ਚ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਖੇਡਾਂ ’ਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਡਾ. ਜਸਪਾਲ ਸਿੰਘ ਨੇ ਕਿਹਾ ਕਿ ਆਪਣੇ ਦਿਨ ਦੇ ਕੁਝ ਘੰਟੇ ਆਪਣੀ ਸਿਹਤ ਸੰਭਾਲ ਕਰਨ ਅਤੇ ਖੇਡਾਂ ’ਚ ਹਿੱਸਾ ਲੈਣ ਲਈ ਜਰੂਰਤ ਦੇਣੇ ਚਾਹੀਦੇ ਹਨ। ਕਿਉਂਕਿ ਇਸ ਨਾਲ ਮਨੁੱਖ ਅਨੇਕਾਂ ਰੋਗਾਂ ਤੋਂ ਦੂਰ ਰਹਿ ਕੇ ਸਿਹਤ ਨੂੰ ਤਾਂ ਤੰਦਰੁਸਤ ਰੱਖ ਹੀ ਸਕਦਾ ਹੈ ਉਥੇ ਨਾਲ ਹੀ ਉਨ੍ਹਾਂ ਦੀ ਮਨਪਸੰਦ ਖੇਡ ’ਚ ਸਮੇਂ-ਸਮੇਂ ’ਤੇ ਨਿਖਾਰ ਵੀ ਆਉਂਦਾ ਹੈ।

ਇਸ ਮੌਕੇ ‘ਫਿਟ ਇੰਡੀਆ’ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਸਹੁੰ ਵੀ ਚੁਕਾਈ ਗਈ। ਇਸ ਉਪਰੰਤ ਡਾ. ਜਸਪਾਲ ਸਿੰਘ ਵੱਲੋਂ ਜੇਤੂ ਆਏ ਖਿਡਾਰੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਤਕਸੀਮ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਐਨ. ਐਸ. ਐਸ. ਪ੍ਰੋਗਰਾਮ ਅਫਸਰ ਅਤੇ ਕਾਰਜਕਾਰੀ ਪ੍ਰਿੰਸੀਪਲ ਡਾ. ਗੁਨੀਸ਼ਾ ਸਲੂਜਾ, ਕਾਲਜ ਸਪੋਰਟਸ ਇੰਚਾਰਜ਼ ਡਾ. ਰਾਸ਼ੀਮਾ ਪ੍ਰਭਾਕਰ, ਡਾ. ਮੋਹਿਤ ਸੈਣੀ ਅਤੇ ਹੋਰ ਸਟਾਫ ਮੈਬਰ ਤੇ ਵਿਦਿਆਰਥੀ ਮੋਜੂਦ ਸਨ।

Related posts

ਬੰਗਲਾਦੇਸ਼ ਖਿਲਾਫ਼ ਪਹਿਲੇ ਟੈਸਟ ਲਈ ਟੀਮ ਇੰਡੀਆ ਦਾ ਐਲਾਨ, ਪੰਤ ਦੀ ਟੀਮ ’ਚ ਹੋਈ ਵਾਪਸੀ

editor

ਭਾਰਤ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਜਾਪਾਨ ਨੂੰ ਹਰਾਇਆ

editor

ਸੰਸਾਰ ਪੱਧਰੀ ਸਹਿਕਾਰਿਤਾ ਸਮਾਗਮ –2024 ਦਾ ਆਯੋਜਨ ਭਾਰਤ ’ਚ

editor