Australia & New Zealand

ਜਣੇਪੇ ਲਈ ਸਾਇਕਲ ‘ਤੇ ਹਸਪਤਾਲ ਪਹੁੰਚੀ ਨਿਊਜ਼ੀਲੈਂਡ ਦੀ ਸੰਸਦ ਮੈਂਬਰ !

ਵੈਲਿੰਗਟਨ – ਆਪਣੇ ਜਣੇਪੇ ਦੇ ਲਈ ਸਾਇਕਲ ਉਪਰ ਸਵਾਰ ਹੋ ਕੇ ਹਸਪਤਾਲ ਦੇ ਵਿੱਚ ਪਹੁੰਚੀ ਨਿਊਜ਼ੀਲੈਂਡ ਦੀ ਇੱਕ ਸੰਸਦ ਮੈਂਬਰ ਦੀ ਹਿੰਮਤ ਅਤੇ ਦਲੇਰੀ ਦੀ ਜਿਥੇ ਸਾਰੇ ਪਾਸੇ ਖੂਬ ਪ੍ਰਸੰਸਾ ਅਤੇ ਚਰਚਾ ਹੋ ਰਹੀ ਹੈ ਉਥੇ ਇਹ ਸੰਸਦ ਮੈਂਬਰ ਹੋਰਨਾਂ ਔਰਤਾਂ ਦੇ ਲਈ ਵੀ ਪ੍ਰੇਰਨਾ ਸ੍ਰੋਤ ਬਣ ਗਈ ਹੈ।

ਨਿਊਜ਼ੀਲੈਂਡ ਦੇ ਵਿੱਚ ਗਰੀਨ ਪਾਰਟੀ ਦੀ ਸੰਸਦ ਮੈਂਬਰ ਜੂਲੀ ਐਨ ਜੈਂਟਰ ਨੇ ਆਪਣੇ ਜਣੇਪੇ ਦੀ ਪੀੜ ਨੂੰ ਮਹਿਸੂਸ ਕਰਦਿਆਂ ਤੁਰੰਤ ਸਾਇਕਲ ‘ਤੇ ਸਵਾਰ ਹੋ ਕੇ ਹਸਪਤਾਲ ਦੇ ਵਿੱਚ ਪਹੁੰਚੀ ਅਤੇ ਇਸ ਤੋਂ ਕੁੱਝ ਮਿੰਟਾਂ ਤੋਂ ਬਾਅਦ ਉਸ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਜੂਲੀ ਐਨ ਨੇ ਜਿਸ ਤਰ੍ਹਾਂ ਨਾਲ ਆਪਣੇ ਬੱਚੇ ਨੂੰ ਜਨਮ ਦਿੱਤਾ ਉਹ ਸੁਣ ਕੇ ਸਾਰੇ ਹੈਰਾਨ ਰਹਿ ਗਏ। ਜੂਲੀ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਦਿੱਤੀ। ਸਾਈਕਲ ਰਾਈਡ ਤੋਂ ਲੈ ਕੇ ਬੱਚੇ ਦੇ ਜਨਮ ਤਕ ਦੀਆਂ ਕਈ ਤਸਵੀਰਾਂ ਫੇਸਬੁੱਕ ‘ਤੇ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ- ‘ਵੱਡੀ ਖਬਰ! ਅੱਜ ਸਵੇਰੇ 3.04 ਵਜੇ ਸਾਡੇ ਪਰਿਵਾਰ ਵਿਚ ਇਕ ਨਵੇਂ ਮੈਂਬਰ ਦਾ ਸਵਾਗਤ ਕੀਤਾ ਗਿਆ। ਮੈਂ ਕਦੇ ਸਾਈਕਲ ‘ਤੇ ਆਪਣੇ ਲੇਬਰ ਪੇਨ ਬਾਰੇ ਨਹੀਂ ਸੋਚਿਆ ਸੀ ਪਰ ਇਹ ਹੋਇਆ। ਜਦੋਂ ਅਸੀਂ ਹਸਪਤਾਲ ਲਈ ਰਵਾਨਾ ਹੋਏ ਤਾਂ ਇਹ ਕੋਈ ਬਹੁਤੀ ਮੁਸ਼ਕਲ ਨਹੀਂ ਸੀ ਪਰ ਸਾਨੂੰ ਹਸਪਤਾਲ ਤਕ 2-3 ਮਿੰਟ ਦੀ ਦੂਰੀ ਨੂੰ ਪੂਰਾ ਕਰਨ ਲਈ 10 ਮਿੰਟ ਲੱਗ ਗਏ ਤੇ ਹੁਣ ਸਾਡੇ ਕੋਲ ਇਕ ਪਿਆਰਾ ਤੰਦਰੁਸਤ ਬੱਚਾ ਆਪਣੇ ਪਿਤਾ ਦੀ ਗੋਦ ਵਿਚ ਸੌਂ ਰਿਹਾ ਹੈ, ਅਸੀਂ ਖੁਸ਼ਕਿਸਮਤ ਹਾਂ। ਇੰਨੀ ਚੰਗੀ ਟੀਮ ਹੈ, ਜਿਸ ਕਾਰਨ ਡਲੀਵਰੀ ਜਲਦੀ ਹੋ ਗਈ।

ਜੂਲੀ ਦੀ ਇਸ ਪੋਸਟ ‘ਤੇ ਲੋਕਾਂ ਦੇ ਜ਼ਬਰਦਸਤ ਕਮੈਂਟਸ ਮਿਲ ਰਹੇ ਹਨ। ਕੋਈ ਕਹਿ ਰਿਹਾ ਹੈ- ਯਕੀਨ ਨਹੀਂ ਆਉਂਦਾ ਤਾਂ ਕੋਈ ਕਹਿ ਰਿਹਾ ਹੈ- ਮਾਂ ਨੂੰ ਸਲਾਮ। ਕਈ ਲੋਕਾਂ ਨੇ ਉਨ੍ਹਾਂ ਨੂੰ ਨਵੇਂ ਬੱਚੇ ਲਈ ਵਧਾਈ ਵੀ ਦਿੱਤੀ। ਇਕ ਔਰਤ ਨੇ ਲਿਖਿਆ- ‘ਮੈਂ ਗਰਭ ਅਵਸਥਾ ਦੌਰਾਨ ਕਾਰ ਦੀ ਸੀਟ ਬੈਲਟ ਵੀ ਨਹੀਂ ਲਾ ਸਕਦੀ ਸੀ, ਤੁਸੀਂ ਕਮਾਲ ਹੋ।

Related posts

Opposition Leader Sussan Ley Joins Diwali Celebrations

admin

Don’t Delay, Leave Early to Protect Your Family 

admin

ਸੱਪ ਦੇ ਡੰਗਣ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ ਇਹ ਆਸਟ੍ਰੇਲੀਅਨ ਪੌਦਾ !

admin