Australia & New Zealand

ਆਸਟ੍ਰੇਲੀਆ ਸਮੇਤ ਦੁਨੀਆ ਭਰ ’ਚ ਕੋਵਿਡ-19 ਦੇ ਓਮਨੀਕਰੋਨ ਵੇਰੀਐਂਟ ਦੀ ਦਹਿਸ਼ਤ

ਹੇਗ – ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨੂੰ ਲੈ ਕੇ ਦੁਨੀਆ ਭਰ ’ਚ ਦਹਿਸ਼ਤ ਫੈਲ ਗਈ ਹੈ। ਕੋਰੋਨਾ ਦੇ ਹੁਣ ਤਕ ਦੇ ਸਭ ਤੋਂ ਖ਼ਤਰਨਾਕ ਵੇਰੀਐਂਟ ਦੱਸੇ ਜਾ ਰਹੇ ਓਮੀਕ੍ਰੋਨ ਨੂੰ ਰੋਕਣ ਲਈ ਸਰਗਰਮੀ ਵਧ ਗਈ ਹੈ। ਤਮਾਮ ਦੇਸ਼ਾਂ ਵੱਲੋਂ ਉਪਾਅ ਕੀਤੇ ਜਾਣ ਲੱਗੇ ਹਨ। ਦੱਖਣੀ ਅਫਰੀਕੀ ਦੇਸ਼ਾਂ ਲਈ ਉਡਾਣਾਂ ’ਤੇ ਪਾਬੰਦੀ ਲਾਉਣ ਵਾਲੇ ਦੇਸ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹਾਲਾਂਕਿ, ਹਾਲੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਨਵਾਂ ਵੇਰੀਐਂਟ ਮੌਜੂਦਾ ਵੈਕਸੀਨ ਦੇ ਅਸਰ ਨੂੰ ਬੇਅਸਰ ਕਰ ਸਕਦਾ ਹੈ।

ਯੂਰਪੀ ਸੰਘ ਦੇ ਮੈਂਬਰ ਦੇਸ਼ਾਂ ਨਾਲ ਬਿ੍ਟੇਨ ਨੇ ਸੱਤ ਅਫਰੀਕੀ ਦੇਸ਼ਾਂ ਲਈ ਉਡਾਣਾਂ ’ਤੇ ਇਕ ਦਿਨ ਪਹਿਲਾਂ ਹੀ ਪਾਬੰਦੀ ਲਗਾ ਦਿੱਤੀ ਸੀ। ਹੁਣ ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਈਰਾਨ, ਜਾਪਾਨ, ਥਾਈਲੈਂਡ ਤੇ ਅਮਰੀਕਾ ਸਮੇਤ ਕਈ ਹੋਰ ਦੇਸ਼ ਵੀ ਇਸ ਵਿਚ ਸ਼ਾਮਲ ਹੋ ਗਏ ਹਨ। ਹਾਲਾਂਕਿ, ਵਿਸ਼ਵ ਸਿਹਤ ਸੰਗਠਨ (ਡਬਲਯੂ ਐੱਚ ਓ) ਨੇ ਸਾਰੇ ਰਾਸ਼ਟਰਾਂ ਤੋਂ ਜਲਦਬਾਜ਼ੀ ’ਚ ਕੋਈ ਵੀ ਪਾਬੰਦੀਆਂ ਵਾਲੇ ਕਦਮ ਨਾ ਚੁੱਕਣ ਦੀ ਅਪੀਲ ਕੀਤੀ ਹੈ, ਪਰ ਉਸ ਦਾ ਕੋਈ ਅਸਰ ਨਜ਼ਰ ਨਹੀਂ ਆ ਰਿਹਾ ਹੈ। ਅਫਰੀਕਾ ਮਹਾਦੀਪ ਤੋਂ ਬਾਹਰ ਓਮੀਕ੍ਰੋਨ ਨੂੰ ਫੈਲਣ ਤੋਂ ਰੋਕਣ ਲਈ ਤਮਾਮ ਉਪਾਅ ਕੀਤੇ ਜਾ ਰਹੇ ਹਨ ਪਰ ਜਿਹੜੇ ਸਬੂਤ ਮਿਲ ਰਹੇ ਹਨ, ਉਨ੍ਹਾਂ ਤੋਂ ਲੱਗ ਰਿਹਾ ਹੈ ਕਿ ਇਹ ਵੇਰੀਐਂਟ ਪਹਿਲਾਂ ਹੀ ਕਈ ਦੇਸ਼ਾਂ ਵਿਚ ਫੈਲ ਚੁੱਕਾ ਹੈ। ਬੈਲਜੀਅਮ, ਹਾਂਗਕਾਂਗ ਅਤੇ ਇਜ਼ਰਾਈਲ ’ਚ ਇਸ ਦੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਜਰਮਨੀ ’ਚ ਵੀ ਇਕ ਸ਼ੱਕੀ ਪਾਏ ਜਾਣ ਦੀ ਖ਼ਬਰ ਹੈ।

Related posts

ਆਸਟ੍ਰੇਲੀਅਨ ਰੀਸਰਚ : ਮਨੁੱਖੀ ਜਲਵਾਯੂ ਪ੍ਰੀਵਰਤਨ ਨਾਲ 2023 ‘ਚ 1 ਲੱਖ ਮੌਤਾਂ ਹੋਈਆਂ !

admin

ਆਸਟ੍ਰੇਲੀਆ ਭਾਰਤ ਨਾਲ ਸਹਿਯੋਗ ਵਧਾਉਣ ਲਈ 16.6 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗਾ

admin

ਆਸਟ੍ਰੇਲੀਅਨ ਵੀਜ਼ਾ ਤਬਦੀਲੀਆਂ ਨੇ ਪ੍ਰਵਾਸ ਦੇ ਨਵੇਂ ਰਾਹ ਖੋਲ੍ਹੇ !

admin