Australia & New Zealand

ਆਸਟ੍ਰੇਲੀਆ ‘ਚ ਓਮਨੀਕਰੋਨ ਵੇਰੀਐਂਟ ਦੀ ਦਸਤਕ

ਸਿਡਨੀ – ਆਸਟ੍ਰੇਲੀਆ ਦੇ ਵਿੱਚ ਕੋਵਿਡ-19 ਦੇ ਓਮਨੀਕਰੋਨ ਵੇਰੀਐਂਟ ਦੇ ਦੋ ਨਵੇਂ ਕੇਸ ਮਿਲਣ ਨਾਲ ਆਸਟ੍ਰੇਲੀਆ ਸਰਕਾਰ ਅਤੇ ਸਿਹਤ ਅਧਿਕਾਰੀ ਚੌਕੰਨ ਹੋ ਗਏ ਹਨ ਅਤੇ ਇਸ ਨਾਲ ਨਜਿੱਠਣ ਦੇ ਲਈ ਨਵੇਂ ਮਾਪਦੰਡ ਅਪਣਾਏ ਜਾ ਰਹੇ ਹਨ।

ਨਿਊ ਸਾਊਥ ਵੇਲਜ਼ ਦੇ ਵਿੱਚ ਕੋਵਿਡ-19 ਦੇ ਓਮਨੀਕਰੋਨ ਵੇਰੀਐਂਟ ਦੇ ਦੋ ਪਾਜ਼ੇਟਿਵ ਕੇਸ ਮਿਲੇ ਹਨ ਜੋ ਆਸਟ੍ਰੇਲੀਆ ਵਿੱਚ ਇਸ ਕਿਸਮ ਦੀ ਵਾਇਰਸ ਦੇ ਪਹਿਲੇ ਕੇਸ ਬਣ ਗਏ ਹਨ। ਇਹ ਦੋਵੇਂ ਸਕਾਰਾਤਮਕ ਕੇਸ ਰਾਜ ਦੇ ਵਿਸ਼ੇਸ਼ ਸਿਹਤ ਰਿਹਾਇਸ਼ ਵਿੱਚ ਆਈਸੋਲੇਸ਼ਨ ਵਿੱਚ ਹਨ। ਇਹ ਦੋਵੇਂ ਵਿਅਕਤੀ, ਜਿਨ੍ਹਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਹੈ ਅਤੇ ਕੋਈ ਲੱਛਣ ਨਹੀਂ ਸਨ, ਸ਼ਨੀਵਾਰ, 27 ਨਵੰਬਰ ਨੂੰ ਦੱਖਣੀ ਅਫਰੀਕਾ ਤੋਂ ਸਿਡਨੀ ਪਹੁੰਚੇ ਸਨ। ਇਹ ਉਨ੍ਹਾਂ 14 ਲੋਕਾਂ ਵਿੱਚੋਂ ਹਨ ਜੋ ਕਤਰ ਏਅਰਵੇਜ਼ ਦੀ ਕਿਊ ਆਰ 908 ਫਲਾਈਟ ਦੇ ਰਾਹੀਂ ਦੋਹਾ ਤੋਂ ਸਿਡਨੀ ਪਹੁੰਚੇ ਸਨ। ਦੱਖਣੀ ਅਫਰੀਕਾ ਤੋਂ ਆਏ ਬਾਕੀ 12 ਯਾਤਰੀ 14 ਦਿਨਾਂ ਦੇ ਹੋਟਲ ਕੁਆਰੰਟੀਨ ਦੇ ਲਈ ਵਿਸ਼ੇਸ਼ ਸਿਹਤ ਰਿਹਾਇਸ਼ ਵਿੱਚ ਰੱਖੇ ਗਏ ਹਨ। ਫਲਾਈਟ ਦੇ ਲਗਭਗ 260 ਯਾਤਰੀਆਂ ਅਤੇ ਹਵਾਈ ਚਾਲਕ ਦਲ ਜੋ ਕਿ ਫਲਾਈਟ ਵਿੱਚ ਸਨ, ਨੂੰ ਨਜ਼ਦੀਕੀ ਸੰਪਰਕ ਮੰਨਿਆ ਗਿਆ ਹੈ ਅਤੇ ਉਨ੍ਹਾਂ ਦੇ ਟੈਸਟ ਦੇ ਨਤੀਜੇ ਦੀ ਪਰਵਾਹ ਕੀਤੇ ਬਿਨਾਂ 14 ਦਿਨਾਂ ਲਈ ਅਲੱਗ-ਥਲੱਗ ਰਹਿਣ ਦਾ ਨਿਰਦੇਸ਼ ਦਿੱਤਾ ਗਿਆ ਹੈ।

ਨਿਊ ਸਾਊਥ ਵੇਲਜ਼ ਦੇ ਵਿੱਚ ਸ਼ਨੀਵਾਰ ਨੂੰ ਸਿਹਤ ਵਿਭਾਗ ਨੇ ਨਵੇ ਕੋਵਿਡ-19 ਦੇ ਓਮਨੀਕਰੋਨ ਬੀ.1.1.529 ਵੇਰੀਐਂਟ ਦੇ ਫੈਲਣ ਨੂੰ ਰੋਕਣ ਲਈ ਸਾਵਧਾਨੀ ਵਜੋਂ ਸਿਡਨੀ ਵਾਪਸ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਆਪਣੀ ਸਲਾਹ ਨੂੰ ਬਦਲ ਦਿੱਤਾ ਹੈ।

ਇਸੇ ਦੌਰਾਨ ਓਮਿਕਰੋਨ ਵੇਰੀਐਂਟ ਨਾਲ ਨਜਿੱਠਣ ਲਈ ਸਾਵਧਾਨੀ ਦੇ ਉਪਾਵਾਂ ਦੇ ਹਿੱਸੇ ਵਜੋਂ, ਵਿਕਟੋਰੀਆ ਵਿੱਚ ਆਉਣ ਵਾਲੇ ਸਾਰੇ ਵਿਦੇਸ਼ੀ ਲੋਕਾਂ ਅਤੇ ਉਨ੍ਹਾਂ ਦੇ ਘਰੇਲੂ ਸੰਪਰਕਾਂ ਨੂੰ ਹੁਣ 72 ਘੰਟਿਆਂ ਲਈ ਘਰ ਜਾਂ ਇੱਕ ਢੁਕਵੀਂ ਰਿਹਾਇਸ਼ ਵਿੱਚ ਅਲੱਗ-ਥਲੱਗ ਕਰਨ ਦੀ ਲੋੜ ਹੈ, ਭਾਵੇਂ ਉਹ ਕੁਆਰੰਟੀਨ-ਮੁਕਤ ਯਾਤਰਾ ਲਈ ਯੋਗ ਵੀ ਹੋਣ। ਇਸ ਤੋਂ ਇਲਾਵਾ, ਕੋਈ ਵੀ ਜੋ ਪਿਛਲੇ 14 ਦਿਨਾਂ ਵਿੱਚ ਚਿੰਤਾ ਦੇ ਨੌਂ ਦੱਖਣੀ ਅਫਰੀਕੀ ਦੇਸ਼ਾਂ – ਬੋਟਸਵਾਨਾ, ਜ਼ਿੰਬਾਬਵੇ, ਮਲਾਵੀ, ਦੱਖਣੀ ਅਫਰੀਕਾ, ਨਾਮੀਬੀਆ, ਐਸਵਾਟਿਨੀ, ਲੇਸੋਥੋ, ਮੋਜ਼ਾਮਬੀਕ ਅਤੇ ਸੇਸ਼ੇਲਸ – ਵਿੱਚੋਂ ਇੱਕ ਦਾ ਦੌਰਾ ਕੀਤਾ ਹੈ – ਨੂੰ ਦੋ ਹਫ਼ਤਿਆਂ ਦੇ ਲਈ ਹੋਟਲ ਕੁਆਰੰਟੀਨ ਵਿੱਚੋਂ ਗੁਜ਼ਰਨਾ ਲਾਜ਼ਮੀ ਹੈ।

ਵੈਸੇ ਵਿਕਟੋਰੀਆ ਪਹੁੰਚਣ ‘ਤੇ ਅਣ-ਟੀਕਾਕਰਨ ਵਾਲੇ ਲੋਕਾਂ ਨੂੰ 14 ਦਿਨਾਂ ਲਈ ਕੁਆਰੰਟੀਨ ਕਰਨ ਦੀ ਲੋੜ ਹੈ।

Related posts

ਸਤੰਬਰ ਦੇ ਅਖੀਰ ਤਕ ਜਾਰੀ ਰਹੇਗੀ ਏਜ਼ਡ ਕੇਅਰ ਨੂੰ ਫ਼ੌਜੀ ਸਹਾਇਤਾ !

admin

ਸ਼ਰਾਬ ਦੀਆਂ ਬੋਤਲਾਂ ’ਤੇ ਸਿਹਤ ਖ਼ਤਰਿਆਂ ਬਾਰੇ ਜਾਣਕਾਰੀ ਦੀ ਘਾਟ: ਨਵੀਂ ਖੋਜ

admin

Federal Budget Serves Up An Empty Plate: R & CA

admin