Australia & New Zealand

ਕਿਤੇ ਵੀ, ਕਿਸੇ ਵੀ ਵੇਲੇ ਚਾਕੂ ਸਕੈਨਿੰਗ ਦਾ ਅਧਿਕਾਰ ਦੇਣ ਦੀ ਮੰਗ

ਕੈਲੀ ਸਲੋਏਨ, ਨਿਊ ਸਾਊਥ ਵੇਲਜ਼ ਦੀ ਅਪੋਜ਼ੀਸ਼ਨ ਲੀਡਰ।

ਸਿਡਨੀ – ਨਿਊ ਸਾਊਥ ਵੇਲਜ਼ ਵਿੱਚ ਲਿਬਰਲ ਅਤੇ ਨੈਸ਼ਨਲ ਪਾਰਟੀਆਂ ਨੇ ਇੱਕ ਨਵਾਂ ਕਾਨੂੰਨੀ ਸੁਝਾਅ ਦਿੱਤਾ ਹੈ। ਇਸ ਤਹਿਤ ਪੁਲਿਸ ਨੂੰ ਕਿਸੇ ਵੀ ਜਨਤਕ ਥਾਂ ‘ਤੇ ਅਤੇ ਕਿਸੇ ਵੀ ਸਮੇਂ ਚਾਕੂ ਲੱਭਣ ਲਈ ਹੈਂਡਹੈਲਡ ਸਕੈਨਰ ਨਾਲ ਜਾਂਚ ਕਰਨ ਦਾ ਅਧਿਕਾਰ ਮਿਲ ਸਕੇਗਾ।

ਇਹ ਤਬਦੀਲੀਆਂ ‘Law Enforcement (Powers and Responsibilities) Amendment (Knife Scanning) Bill 2026’ ਵਿੱਚ ਸੋਧਾਂ ਰਾਹੀਂ ਲਿਆਂਦੀਆਂ ਜਾਣਗੀਆਂ। ਇਹ ਸੋਧਾਂ ਅਗਸਤ ਵਿੱਚ ਸੰਸਦ ਦੇ ਦੁਬਾਰਾ ਬੈਠਣ ‘ਤੇ ਪੇਸ਼ ਕੀਤੀਆਂ ਜਾਣਗੀਆਂ।

ਇਹ ਪ੍ਰਸਤਾਵ ਵੈਸਟਫੀਲਡ ਬੌਂਡੀ ਜੰਕਸ਼ਨ ਹਮਲੇ ਤੋਂ ਬਾਅਦ ਆਇਆ ਹੈ। ਇਸ ਹਮਲੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਦੀ ਜਾਂਚ ਕਰਨ ਵਾਲੀ ਨਿਊ ਸਾਊਥ ਦੀ ਰਾਜ ਕੋਰੋਨਰ ਮੈਜਿਸਟ੍ਰੇਟ ਟੇਰੇਸਾ ਓ’ਸੁਲਿਵਨ ਨੇ ਸਿਫ਼ਾਰਸ਼ ਕੀਤੀ ਸੀ ਕਿ ਭੀੜ ਵਾਲੀਆਂ ਥਾਵਾਂ ‘ਤੇ ਬਿਨਾਂ ਖ਼ਾਸ ਘੋਸ਼ਣਾ ਦੇ ਵੀ ਚਾਕੂ ਸਕੈਨਿੰਗ ਦੀ ਇਜਾਜ਼ਤ ਦੇਣ ਬਾਰੇ ਵਿਚਾਰ ਕੀਤਾ ਜਾਵੇ।

ਨਿਊ ਸਾਊਥ ਵੇਲਜ਼ ਵਿੱਚ ਵਿਰੋਧੀ ਧਿਰ ਦੀ ਨੇਤਾ ਕੇਲੀ ਸਲੋਨ ਨੇ ਕਿਹਾ ਹੈ ਕਿ, “ਜਿੱਥੇ ਵੀ ਪੁਲਿਸ ਨੂੰ ਖ਼ਤਰੇ ਦਾ ਵਾਜਬ ਸ਼ੱਕ ਹੋਵੇ, ਉੱਥੇ ਚਾਕੂ ਸਕੈਨਿੰਗ ਕੀਤੀ ਜਾਣੀ ਚਾਹੀਦੀ ਹੈ। ਮੌਜੂਦਾ ਨਿਯਮਾਂ ਅਨੁਸਾਰ ਹਰ 24 ਘੰਟਿਆਂ ਬਾਅਦ ਸੀਨੀਅਰ ਪੁਲਿਸ ਅਧਿਕਾਰੀ ਨੂੰ ਇਹ ਐਲਾਨ ਕਰਨਾ ਪੈਂਦਾ ਹੈ ਕਿ ਸਕੈਨਿੰਗ ਕਿੱਥੇ ਅਤੇ ਕਦੋਂ ਹੋਵੇਗੀ। ਉਨ੍ਹਾਂ ਦੇ ਅਨੁਸਾਰ ਇਹ ਪ੍ਰਕਿਰਿਆ ਪੁਲਿਸ ਦਾ ਸਮਾਂ ਖਰਾਬ ਕਰਦੀ ਹੈ ਅਤੇ ਉਨ੍ਹਾਂ ਦੇ ਕੰਮ ਨੂੰ ਪ੍ਰਭਾਵਿਤ ਕਰਦੀ ਹੈ।”

ਕਾਰਜਕਾਰੀ ਸ਼ੈਡੋ ਅਟਾਰਨੀ ਜਨਰਲ ਸੂਜ਼ਨ ਕਾਰਟਰ ਨੇ ਕਿਹਾ ਕਿ, “ਮਿੰਸ ਲੇਬਰ ਸਰਕਾਰ ਦਾ ਮੌਜੂਦਾ ਬਿੱਲ ਪੁਲਿਸ ਦੇ ਅਧਿਕਾਰਾਂ ਨੂੰ ਸੀਮਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਜਨਤਕ ਆਵਾਜਾਈ ਵਿੱਚ ਸਕੈਨਿੰਗ ਦੀ ਹੱਦ ਘਟਾਉਣ ਨਾਲ ਕੁਝ ਲੋਕ ਜਾਂਚ ਤੋਂ ਬਚ ਸਕਦੇ ਹਨ।

ਸ਼ੈਡੋ ਪੁਲਿਸ ਅਤੇ ਕਾਊਂਟਰ ਟੈਰਰਿਜ਼ਮ ਮੰਤਰੀ ਐਂਥਨੀ ਰਾਬਰਟਸ ਨੇ ਕਿਹਾ ਕਿ, “ਹੈਂਡਹੈਲਡ ਸਕੈਨਰ ਇੱਕ ਸਧਾਰਨ ਅਤੇ ਘੱਟ ਦਖ਼ਲ ਵਾਲਾ ਸਾਧਨ ਹੈ, ਜਿਸ ਨਾਲ ਪੁਲਿਸ ਹਥਿਆਰ ਦੀ ਵਰਤੋਂ ਹੋਣ ਤੋਂ ਪਹਿਲਾਂ ਹੀ ਉਸ ਦਾ ਪਤਾ ਲਗਾ ਸਕਦੀ ਹੈ। ਚਾਕੂ ਨਾਲ ਜੁੜੇ ਅਪਰਾਧ ਕਿਸੇ ਵੀ ਥਾਂ ਅਤੇ ਕਿਸੇ ਵੀ ਸਮੇਂ ਹੋ ਸਕਦੇ ਹਨ। ਇਸ ਲਈ ਪੁਲਿਸ ਨੂੰ ਹਾਲਾਤ ਦੇ ਮੁਤਾਬਕ ਤੁਰੰਤ ਕਾਰਵਾਈ ਕਰਨ ਦੀ ਪੂਰੀ ਛੋਟ ਹੋਣੀ ਚਾਹੀਦੀ ਹੈ।

ਪ੍ਰਸਤਾਵਿਤ ਸੋਧਾਂ ਅਨੁਸਾਰ ਮੌਜੂਦਾ ਸੁਰੱਖਿਆ ਨਿਯਮ ਜਾਰੀ ਰਹਿਣਗੇ। ਇਸ ਵਿੱਚ ਇਹ ਸ਼ਾਮਲ ਹੈ ਕਿ ਪੁਲਿਸ ਜਾਂਚ ਤੋਂ ਪਹਿਲਾਂ ਆਪਣੀ ਪਛਾਣ ਦੱਸੇਗੀ ਅਤੇ ਜਾਂਚ ਦਾ ਕਾਰਣ ਵੀ ਸਮਝਾਵੇਗੀ।

Related posts

101 Faster, Stronger Signals For Victorians !

admin

‘ਕਵਾਡ’: 17 ਸਾਲ ਪਹਿਲਾਂ ‘ਡ੍ਰੈਗਨ’ ਖਿਲਾਫ਼ ਕਿਵੇਂ ਨਾਲ ਆਏ ਸੀ ਇਹ 4 ਵੱਡੇ ਦੇਸ਼?

Bunty

ਆਸਟ੍ਰੇਲੀਆ ਦੇ ਵਲੋਂ ‘ਐਗਰੀਕਲਚਰ ਵੀਜ਼ਾ’ ਲਾਂਚ ਕਰਨ ਦੀ ਤਿਆਰੀ !

admin