India

ਮੋਦੀ ਨੇ ਵਾਰਾਣਸੀ ਤੋਂ ਨਾਮਜ਼ਦਗੀ ਕਾਗਜ਼ ਕੀਤੇ ਦਾਖ਼ਲ

ਵਾਰਾਣਸੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਾਰਾਣਸੀ ਲੋਕ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਉਹ ਇਥੋਂ ਪਹਿਲੀ ਵਾਰ 2014 ਵਿੱਚ ਅਤੇ ਦੂਜੀ ਵਾਰ 2019 ਵਿੱਚ ਜਿੱਤੇ ਹਨ। ਚਿੱਟੇ ਕੁੜਤੇ-ਪਜਾਮੇ ਵਿੱਚ ਸਜੇ ਸ੍ਰੀ ਮੋਦੀ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵਾਰਾਨਸੀ ਜ਼ਿਲ੍ਹਾ ਮੈਜਿਸਟਰੇਟ ਦਫ਼ਤਰ ਪੁੱਜੇ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਉਨ੍ਹਾਂ ਦੇ ਨਾਲ ਸਨ। ਉਨ੍ਹਾਂ ਨਾਲ ਅਯੁੱਧਿਆ ਦੇ ਰਾਮ ਮੰਦਰ ’ਚ ਭਗਵਾਨ ਰਾਮ ਲੱਲਾ ਦੀ ਮੂਰਤੀ ਦੀ ਸਥਾਪਨਾ ਲਈ ਸ਼ੁਭ ਸਮੇਂ ਦਾ ਐਲਾਨ ਕਰਨ ਵਾਲੇ ਪੰਡਤ ਗਣੇਸ਼ਵਰ ਸ਼ਾਸਤਰੀ ਅਤੇ ਪਟੇਲ ਸੰਘ ਦੇ ਪੁਰਾਣੇ ਵਰਕਰ ਅਤੇ ਪਿਛੜੇ ਵਰਗ ਦੇ ਬੈਜਨਾਥ ਪਟੇਲ ਮੌਜੂਦ ਸਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਨਾਮਜ਼ਦਗੀ ਭਰਨ ਤੋਂ ਪਹਿਲਾਂ ਅੱਜ ਗੰਗਾ ਨਦੀ ਦੇ ਕਿਨਾਰੇ ਦਸ਼ਾਸ਼ਵਮੇਧ ਘਾਟ ’ਤੇ ਪੂਜਾ ਕੀਤੀ। ਪ੍ਰਧਾਨ ਮੰਤਰੀ ਨੇ ਵੈਦਿਕ ਜਾਪ ਦੌਰਾਨ ਗੰਗਾ ਘਾਟ ’ਤੇ ਆਰਤੀ ਵੀ ਕੀਤੀ। ਉਨ੍ਹਾਂ ‘ਐਕਸ’ ’ਤੇ ਲਿਖਿਆ, ‘ਆਪਣੀ ਕਾਸ਼ੀ ਨਾਲ ਮੇਰਾ ਰਿਸ਼ਤਾ ਅਨਿੱਖੜਵਾਂ ਅਤੇ ਬੇਮਿਸਾਲ ਹੈ। ਮੈਂ ਬੱਸ ਇੰਨਾ ਕਹਿ ਸਕਦਾ ਹਾਂ ਕਿ ਇਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।’ ਮੋਦੀ ਦੇ ਕਾਗਜ ਦਾਖਲ ਕਰਾਉਣ ਲਈ ਭਾਜਪਾ ਤੇ ਸਹਿਯੋਗੀ ਦਲਾਂ ਦੇ ਪ੍ਰਮੁੱਖ ਨੇਤਾ ਵਾਰਾਨਸੀ ਪੁੱਜੇ ਹੋਏ ਸਨ।

Related posts

ਦੇਸ਼ ਦੇ ਕਈ ਹੋਰ ਹਵਾਈ ਅੱਡੇ ਲੀਜ਼ ‘ਤੇ ਦੇਣ ਜਾ ਰਹੀ ਕੇਂਦਰ ਸਰਕਾਰ! ਲਿਸਟ ਉਡਾ ਦਏਗੀ ਹੋਸ਼

editor

ਪੰਜਾਬ ਤੋਂ ਪਹਿਲਾਂ ਹੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਘੇਰੀ ਦਿੱਲੀ, ਵੇਖੋ ਤਸਵੀਰਾਂ

editor

ਅੱਖਾਂ ਦਾ ਖੂਨ ਵਗਣ ਵਾਲਾ ਵਾਇਰਸ : ਨਵੇਂ ਵਾਇਰਸ ਦਾ ਕਹਿਰ, ਅੱਖਾਂ ਵਿਚੋਂ ਵਗਦਾ ਹੈ ਖੂਨ ਤੇ ਮੌਤ, WHO ਦਾ ਅਲਰਟ…

editor