ਦੁਬਈ – ਯੂ. ਏ. ਈ. ਵਿੱਚ ਹੋਈ ਗਲੋਬਲ ਕਲਾਈਮੇਟ ਕਾਨਫਰੰਸ (ਸੀ. ਓ. ਪੀ.-28) ਇੱਕ ਮੀਲ ਦਾ ਪੱਥਰ ਸਾਬਤ ਹੋਈ ਹੈ। ਕਾਨਫਰੰਸ ਵਿੱਚ, ਦੁਨੀਆ ਭਰ ਦੀਆਂ ਇੱਕ ਦਰਜਨ ਤੋਂ ਵੱਧ ਪਰਉਪਕਾਰੀ ਸੰਸਥਾਵਾਂ ਨੇ ਘੋਸ਼ਣਾ ਕੀਤੀ ਕਿ ਉਹ ਇੱਕ ਪ੍ਰਮੁੱਖ ਗ੍ਰੀਨਹਾਉਸ ਗੈਸ ਮੀਥੇਨ ਨਾਲ ਨਜਿੱਠਣ ਲਈ ਤਿੰਨ ਸਾਲਾਂ ਵਿੱਚ 45 ਕਰੋੜ ਡਾਲਰ (ਲਗਭਗ 3700 ਕਰੋੜ ਰੁਪਏ) ਦਾ ਨਿਵੇਸ਼ ਕਰਨਗੇ। ਇਸ ਵਿੱਚ ਬੇਜੋਸ ਅਰਥ ਫੰਡ, ਬਲੂਮਬਰਗ ਫਿਲੈਂਥਰੋਪੀਜ਼ ਅਤੇ ਸਕੋਈਆ ਕਲਾਈਮੇਟ ਫਾਊਂਡੇਸ਼ਨ ਸ਼ਾਮਲ ਹਨ।ਇਹ ਸੰਸਥਾਵਾਂ ਗ੍ਰੀਨਹਾਉਸ ਗੈਸਾਂ ਨੂੰ ਪੜਾਅਵਾਰ ਤਰੀਕੇ ਨਾਲ ਘੱਟ ਕਰਨ ਵਿੱਚ ਤੇਜ਼ੀ ਲਿਆਉਣ ਵਿੱਚ ਮਦਦ ਕਰਨਗੀਆਂ। 150 ਤੋਂ ਵੱਧ ਦੇਸ਼ਾਂ ਨੇ ਅਮਰੀਕਾ ਅਤੇ ਯੂਰਪੀ ਸੰਘ ਦੀ ਅਗਵਾਈ ਵਾਲੇ ਗਲੋਬਲ ਮੀਥੇਨ ਅਹਿਦ ਤਹਿਤ 2030 ਤੱਕ ਮਿਥੇਨ ਨਿਕਾਸੀ ਨੂੰ 2020 ਦੇ ਪੱਧਰ ਤੋਂ 30% ਘਟਾਉਣ ਦਾ ਵਾਅਦਾ ਕੀਤਾ ਹੈ। ਨਾਸਾ ਦਾ ਅੰਦਾਜ਼ਾ ਹੈ ਕਿ ਅੱਜ ਦੇ ਲਗਭਗ 60 ਪ੍ਰਤੀਸ਼ਤ ਮੀਥੇਨ ਨਿਕਾਸੀ ਮਨੁੱਖੀ ਗਤੀਵਿਧੀਆਂ ਕਾਰਨ ਹੁੰਦੀ ਹੈ। ਪਸ਼ੂ ਧਨ ਅਤੇ ਝੋਨੇ ਦੀ ਖੇਤੀ ਇਸ ਦਾ ਵੱਡਾ ਕਾਰਨ ਹਨ।ਆਪਣੇ ਵੀਡੀਓ ਸੰਬੋਧਨ ‘’ਚ ਪੋਪ ਫਰਾਂਸਿਸ ਨੇ ਕਿਹਾ, ਅੱਜ ਦੁਨੀਆ ਨੂੰ ਅਜਿਹੇ ਗਠਜੋੜਾਂ ਦੀ ਲੋੜ ਹੈ, ਜੋ ਕਿਸੇ ਦੇ ਖਿਲਾਫ ਨਹੀਂ ਸਗੋਂ ਸਾਰਿਆਂ ਦੇ ਭਲੇ ਲਈ ਹੋਣ।
