India

ਅਲਕਨੰਦਾ ਨਦੀ ’ਚ ਡਿੱਗੀ ਮਿੰਨੀ ਬੱਸ, 12 ਮੌਤਾਂ

ਰੂਦਰਪ੍ਰਯਾਗ – ਉਤਰਾਖੰਡ ’ਚ ਰੁਦਰਪ੍ਰਯਾਗ ਨੇੜੇ ਰੰਤੋਲੀ ’ਚ ਬਦਰੀਨਾਥ ਹਾਈਵੇਅ ’ਤੇ ਯਾਤਰੀਆਂ ਨੂੰ ਲੈ ਕੇ ਜਾ ਰਹੇ ਇਕ ਟੈਂਪੂ ਟਰੈਵਲਰ (ਮਿੰਨੀ ਬੱਸ) ਵਾਹਨ ਦੀ ਅਲਕਨੰਦਾ ਨਦੀ ’ਚ ਡਿੱਗਣ ਦੀ ਸੂਚਨਾ ਮਿਲੀ ਹੈ। ਸੂਤਰਾਂ ਅਨੁਸਾਰ ਇਸ ਘਟਨਾ ’ਚ 12 ਯਾਤਰੀਆਂ ਦੇ ਮੌਕੇ ’ਤੇ ਮੌਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ, ਜਦਕਿ 13 ਯਾਤਰੀ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਦੱਸ ਦੇਈਏ ਕਿ ਇਹ ਹਾਦਸਾ ਬਦਰੀਨਾਥ ਹਾਈਵੇ ’ਤੇ ਰੈਂਟੋਲੀ ਨੇੜੇ ਵਾਪਰਿਆ ਹੈ। ਸਵਾਰੀਆਂ ਨਾਲ ਭਰਿਆ ਟੈਂਪੂ ਟਰੈਵਲਰ ਦਾ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਉਹ ਬੇਕਾਬੂ ਹੋ ਕੇ ਅਲਕਨੰਦਾ ਨਦੀ ’ਚ ਜਾ ਡਿੱਗਿਆ। ਘਟਨਾ ਤੋਂ ਬਾਅਦ ਉਕਤ ਸਥਾਨ ’ਤੇ ਹਫ਼ੜਾ-ਦਫ਼ੜੀ ਮਚ ਗਈ। ਹਾਦਸਾ ਵਾਪਰਨ ਤੋਂ ਬਾਅਦ ਵੱਡੀ ਗਿਣਤੀ ’ਚ ਲੋਕ ਉਥੇ ਇਕੱਠੇ ਹੋ ਗਏ। ਮੌਕੇ ’ਤੇ ਬਚਾਅ ਕਾਰਜ ਜਾਰੀ ਹੈ। ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
ਹਾਦਸੇ ਦਾ ਸ਼ਿਕਾਰ ਹੋਇਆ ਟੈਂਪੂ ਟਰੈਵਲਰ ਦਿੱਲੀ ਤੋਂ ਸਵਾਰੀਆਂ ਨੂੰ ਲੈ ਕੇ ਚੋਪਟਾ ਤੁੰਗਨਾਥ ਜਾ ਰਿਹਾ ਸੀ। ਇਸ ਗੱਡੀ ਵਿੱਚ ਡਰਾਈਵਰ ਸਮੇਤ 23 ਲੋਕ ਸਵਾਰ ਸਨ।

Related posts

ਆਜ਼ਮ ਖਾਨ ਨੂੰ ਝਟਕਾ, SC ਨੇ ਬੇਟੇ ਦੇ ਫ਼ਰਜ਼ੀ ਜਨਮ ਸਰਟੀਫਿਕੇਟ ਮਾਮਲੇ ‘ਚ ਪਟੀਸ਼ਨ ਕੀਤੀ ਖਾਰਜ

Bunty

ਫ਼ੌਜ ਦੇ ਜਵਾਨਾਂ ਲਈ ਵਨ ਰੈਂਕ, ਵਨ ਪੈਨਸ਼ਨ ਉਦੋਂ ਲਾਗੂ ਹੋਈ, ਜਦੋਂ ਮੋਦੀ ਆਇਆ : ਪ੍ਰਧਾਨ ਮੰਤਰੀ

Bunty

ਆਯੁਰਵੈਦਿਕ ਇਲਾਜ ਵੀ ਬੀਮੇ ਅਧੀਨ ਕਰਨ ਲਈ AIIA ਦਾ 32 ਬੀਮਾ ਕੰਪਨੀਆਂ ਨਾਲ ਸਮਝੌਤਾ

admin