Punjab

ਅਸ਼ਲੀਲ ਤੇ ਇਹੋ ਜਿਹੇ ਕੰਟੈਂਟ ਪਾਉਣੇ ਬੰਦ ਕਰੋ: ਐਮ ਪੀ ਸਰਬਜੀਤ ਸਿੰਘ ਖਾਲਸਾ

ਸੋਸ਼ਲ ਮੀਡੀਆ 'ਤੇ ਅਸ਼ਲੀਲ ਕੰਟੈਂਟ ਪਾਉਣੇ ਬੰਦ ਕਰੋ: ਐਮ ਪੀ ਸਰਬਜੀਤ ਸਿੰਘ ਖਾਲਸਾ

ਸੋਸ਼ਲ ਮੀਡੀਆ ‘ਤੇ ਸਰਗਰਮ ਅਤੇ ਅਸ਼ਲੀਲ ਵੀਡੀਉਜ਼ ਪਾਉਣ ਵਾਲੀ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ਦਾ ਮੁੱਖ ਦੋਸ਼ੀ ਅੰਮ੍ਰਿਤਪਾਲ ਸਿੰਘ ਮਹਿਰੋਂ ਯੂਏਈ ਭੱਜ ਗਿਆ ਹੈ। ਪੁਲਿਸ ਨੇ ਉਸ ਵਿਰੁੱਧ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਹੁਣ ਇਸ ਮਾਮਲੇ ’ਚ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਪ੍ਰੀਵਾਰਕ ਮੈਂਬਰ ਮੀਡੀਆ ਸ੍ਹਾਮਣੇ ਆਏ ਹਨ। ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਪਿਤਾ ਬਲਜਿੰਦਰ ਸਿੰਘ ਨੇ ਕਿਹਾ ਕਿ ਮੈਨੂੰ 11 ਤਰੀਕ ਨੂੰ ਅੰਮ੍ਰਿਤਪਾਲ ਮਹਿਰੋ ਦਾ ਫੋਨ ਆਇਆ ਸੀ ਕਿ ਕੋਈ ਗੱਲਬਾਤ ਹੋ ਗਈ ਹੈ ਪੁਲਿਸ ਘਰ ਆ ਸਕਦੀ ਹੈ ਇਸ ਕਰਕੇ ਤੁਸੀਂ ਸਾਈਡ ’ਤੇ ਹੋ ਜਾਓ।

ਇਸੇ ਦੌਰਾਨ ਪਾਰਲੀਮੈਂਟ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਪਰਿਵਾਰਿਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਇਹ ਮੁਲਾਕਾਤ ਉਨ੍ਹਾਂ ਦੇ ਘਰ ਵਿੱਚ ਹੀ ਹੋਈ। ਪਾਰਲੀਮੈਂਟ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ, ‘ਚਾਹੇ ਉਹ ਕੁੜੀ ਮਰ ਗਈ ਪਰ ਜ਼ਿੰਦਗੀ ਤਾਂ ਅੰਮ੍ਰਿਤਪਾਲ ਦੀ ਵੀ ਖਰਾਬ ਹੋਈ ਹੈ, ਖੁਸ਼ੀ ਨਾਲ ਕੋਈ ਨਹੀਂ ਇਹ ਕੁਝ ਕਰਦਾ ਸਿੱਖ ਪੰਥ ਲਈ ਅੰਮ੍ਰਿਤਪਾਲ ਮਹਿਰੋਂ ਦੀ ਇਹ ਵੱਡੀ ਕੁਰਬਾਨੀ ਹੈ। ਪਾਰਲੀਮੈਂਟ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ, ‘ਜਿਹੜਾ ਤਾਂ ਸਿੱਖ ਸਮਾਜ ਲਈ ਕੁਝ ਕਰਦਾ ਉਹਦੇ ਲਈ ਤਾਂ ਡਿਬਰੂਗੜ੍ਹ ਅਤੇ ਜਿਹੜਾ ਸਿੱਖ ਕੌਮ ਨੂੰ ਪੁੱਠੇ ਰਾਹ ਲੈ ਕੇ ਜਾਂਦਾ ਉਹਦੇ ਲਈ ਬਾਡੀਗਾਰਡ ਵੀ ਹੈ। ਸਰਕਾਰ ਉਸਦੀ ਸ਼ਲਾਘਾ ਵੀ ਕਰਦੀ ਹੈ ਉਹਦੇ ਲਈ ਸੁਰੱਖਿਆ ਵੀ ਦਿੰਦੀ ਹੈ।

ਸੋਸ਼ਲ ਮੀਡੀਆ ’ਤੇ ਗਲਤ ਕੰਟੈਂਟ ਪਾਉਣ ਵਾਲੇ ਇਨਫਲੂਐਂਸਰਾਂ ਨੂੰ ਸੰਸਦ ਸਰਬਜੀਤ ਸਿੰਘ ਖਾਲਸਾ ਦੀ ਨਸੀਹਤ ਦਿੰਦੇ ਹੋਏ ਕਿਹਾ ਕਿ, ‘ਅਸ਼ਲੀਲ ਤੇ ਇਹੋ ਜਿਹੇ ਕੰਟੈਂਟ ਪਾਉਣੇ ਬੰਦ ਕਰੋ। ਜੇ ਨਹੀਂ ਕਰੋਗੇ ਤਾਂ ਲੋਕਾਂ ਦੇ ਮਨਾਂ ਵਿੱਚ ਰੋਸ ਵੱਧਦਾ ਜਾਵੇਗਾ ਅੱਜ ਅੰਮ੍ਰਿਤਪਾਲ ਹੈ ਤੇ ਕੱਲ ਕੋਈ ਹੋਰ ਆ ਜਾਵੇਗਾ। ਮੇਰੇ ਹਲਕੇ ਵਿੱਚ ਅੱਜ ਵੀ ਵੋਟਿੰਗ ਕਰਵਾ ਲਓ ਤਾਂ 90% ਲੋਕ ਇਹ ਕਹਿਣਗੇ ਕਿ ਜੋ ਅੰਮ੍ਰਿਤਪਾਲ ਮਹਿਰੋਂ ਨੇ ਕੀਤਾ ਸਹੀ ਕੀਤਾ।’

Related posts

ਅੱਜ ਬਿਕਰਮ ਸਿੰਘ ਮਜੀਠੀਆ ਕੇਸ ਨਾਲ ਸਬੰਧਤ ਅਦਾਲਤੀ ਸੁਣਵਾਈ ਦਾ ਇੰਤਜ਼ਾਰ !

admin

ਹੁਣ ਮਨਪ੍ਰੀਤ ਸਿੰਘ ਇਆਲੀ ‘ਅਕਾਲੀਦਲ ਵਾਰਿਸ ਪੰਜਾਬ’ ਦੇ ਹੋ ਗਏ !

admin

ਐਡਵੋਕੇਟ ਧਾਮੀ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਵਫ਼ਦ ਦਾ ਅਮਰੀਕਾ ’ਚ ਭਰਵਾਂ ਸਵਾਗਤ

admin