ਮੱਧ ਪੂਰਬ ਵਿੱਚ ਚੱਲ ਰਹੀ ਖ਼ੂਨੀ ਜੰਗ ਦਰਮਿਆਨ ਸ਼ਾਂਤੀ ਦੀਆਂ ਉਮੀਦਾਂ ਨੂੰ ਉਸ ਵੇਲੇ ਬਹੁਤ ਵੱਡਾ ਝਟਕਾ ਲੱਗਿਆ, ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਖ਼ਤ ਆਦੇਸ਼ਾਂ ਤੋਂ ਬਾਅਦ ਅਮਰੀਕੀ ਫ਼ੌਜ ਨੇ ਮੰਗਲਵਾਰ ਨੂੰ ਈਰਾਨ ‘ਤੇ ਵੱਡੇ ਜਵਾਬੀ ਹਵਾਈ ਹਮਲੇ ਸ਼ੁਰੂ ਕਰ ਦਿੱਤੇ। ਇਹ ਖ਼ਤਰਨਾਕ ਫ਼ੌਜੀ ਕਾਰਵਾਈ ਈਰਾਨ ਵੱਲੋਂ ਅਮਰੀਕਾ ਦੇ ਇੱਕ ਅਤਿ-ਆਧੁਨਿਕ ਅਪਾਚੇ ਅਟੈਕ ਹੈਲੀਕਾਪਟਰ ਨੂੰ ਡੇਗਣ ਦੇ ਵਿਰੋਧ ਵਿੱਚ ਕੀਤੀ ਗਈ ਹੈ। ਇਸ ਭਿਆਨਕ ਘਟਨਾਕ੍ਰਮ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਹੀ ਬੇਹੱਦ ਨਾਜ਼ੁਕ ਜੰਗਬੰਦੀ ੁਣ ਪੂਰੀ ਤਰ੍ਹਾਂ ਟੁੱਟਣ ਦੀ ਕਗਾਰ ‘ਤੇ ਪਹੁੰਚ ਗਈ ਹੈ।
ਅਮਰੀਕੀ ਫ਼ੌਜ ਦੀ ਸੈਂਟਰਲ ਕਮਾਂਡ ਨੇ ਇਸ ਵੱਡੇ ਆਪ੍ਰੇਸ਼ਨ ਦੀ ਅਧਿਕਾਰਤ ਪੁਸ਼ਟੀ ਕਰਦਿਆਂ ਇਸ ਨੂੰ ਸੈਲਫ-ਡਿਫੈਂਸ ਵਿੱਚ ਚੁੱਕਿਆ ਗਿਆ ਕਦਮ ਦੱਸਿਆ ਹੈ। ਸੇਂਟਕਾਮ ਵੱਲੋਂ ਜਾਰੀ ਕੀਤੇ ਗਏ ਆਫੀਸ਼ੀਅਲ ਸਟੇਟਮੈਂਟ ਮੁਤਾਬਕ ਕਮਾਂਡਰ-ਇਨ-ਚੀਫ਼ ਰਾਸ਼ਟਰਪਤੀ ਟਰੰਪ ਦੇ ਸਿੱਧੇ ਨਿਰਦੇਸ਼ਾਂ ‘ਤੇ ਅਮਰੀਕੀ ਫ਼ੌਜ ਨੇ ਸਥਾਨਕ ਸਮੇਂ ਅਨੁਸਾਰ ਸ਼ਾਮ 5 ਵਜੇ ਈਰਾਨ ਵਿਰੁੱਧ ਜਵਾਬੀ ਕਾਰਵਾਈ ਸ਼ੁਰੂ ਕੀਤੀ। ਅਮਰੀਕਾ ਨੇ ਸਾਫ਼ ਕੀਤਾ ਹੈ ਕਿ ਇਹ ਐਕਸ਼ਨ ਕੱਲ੍ਹ ਅਮਰੀਕੀ ਫ਼ੌਜ ਦੇ ਅਪਾਚੇ ਹੈਲੀਕਾਪਟਰ ‘ਤੇ ਹੋਏ ਹਮਲੇ ਦੇ ਜਵਾਬ ਵਿੱਚ ਕੀਤਾ ਗਿਆ ਹੈ ਅਤੇ ਇਹ ਮਿਸ਼ਨ ਈਰਾਨ ਦੇ ਗੈਰ-ਵਾਜਬ ਹਮਲੇ ਦਾ ਇੱਕ ਅਨੁਪਾਤਕ ਜਵਾਬ ਹੈ।
ਇੱਕ ਅਮਰੀਕੀ ਅਧਿਕਾਰੀ ਨੇ ਖੁਲਾਸਾ ਕੀਤਾ ਕਿ ਇੱਕ ਈਰਾਨੀ ਆਤਮਘਾਤੀ ਡਰੋਨ ਨੇ ਅਮਰੀਕੀ ਅਪਾਚੇ ਹੈਲੀਕਾਪਟਰ ਨੂੰ ਆਪਣਾ ਸ਼ਿਕਾਰ ਬਣਾਇਆ, ਜਿਸ ਕਾਰਨ ਉਹ ਕ੍ਰੈਸ਼ ਹੋ ਗਿਆ। ਰਾਸ਼ਟਰਪਤੀ ਟਰੰਪ ਨੇ ਦੱਸਿਆ ਕਿ ਇਹ ਹਾਦਸਾ ਮੰਗਲਵਾਰ ਸਵੇਰੇ 3 ਵਜੇ ਦੇ ਕਰੀਬ ਉਸ ਵੇਲੇ ਵਾਪਰਿਆ ਜਦੋਂ ਇਹ ਹਾਈ-ਟੈਕ ਹੈਲੀਕਾਪਟਰ ਹੋਰਮੁਜ਼ ਜਲਡਮਰੂ ਉੱਤੇ ਇੱਕ ਰੈਗੂਲਰ ਪੈਟਰੋਲਿੰਗ ‘ਤੇ ਸੀ। ਇਸ ਹਾਦਸੇ ਦੌਰਾਨ ਮਿਲਟਰੀ ਦੇ ਇਤਿਹਾਸ ਦਾ ਪਹਿਲਾ ‘ਸਮੁੰਦਰੀ ਡਰੋਨ ਰੈਸਕਿਊ’ ਦੇਖਣ ਨੂੰ ਮਿਲਿਆ, ਜਿੱਥੇ ਹੈਲੀਕਾਪਟਰ ਦੇ ਦੋਵੇਂ ਕਰੂ ਮੈਂਬਰਾਂ ਨੂੰ ਇੱਕ ਸਮੁੰਦਰੀ ਡਰੋਨ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਇਸ ਦੌਰਾਨ ਵਧਦੇ ਅੰਤਰਰਾਸ਼ਟਰੀ ਤਣਾਅ ਨੂੰ ਦੇਖਦਿਆਂ ਈਰਾਨ ਦੀ ਹਾਈ ਲੀਡਰਸ਼ਿਪ ਦੇ ਬਿਆਨ ਵੀ ਸਾਹਮਣੇ ਆਏ ਹਨ। ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਖੇਤਰ ਵਿੱਚ ਅਮਰੀਕਾ ਦੀ ਮੌਜੂਦਗੀ ‘ਤੇ ਤਿੱਖੇ ਸਵਾਲ ਖੜ੍ਹੇ ਕਰਦਿਆਂ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਇਹ ਜਲਡਮਰੂ ਅਮਰੀਕੀ ਕਿਨਾਰਿਆਂ ਤੋਂ ਹਜ਼ਾਰਾਂ ਮੀਲ ਦੂਰ ਹੈ। ਉਨ੍ਹਾਂ ਚੇਤਾਵਨੀ ਲਹਿਜੇ ਵਿੱਚ ਕਿਹਾ ਕਿ ਈਰਾਨੀ ਸਰਹੱਦ ਦੇ ਨੇੜੇ ਤਾਇਨਾਤ ਵਿਦੇਸ਼ੀ ਫ਼ੌਜਾਂ ਨੂੰ ਕਿਸੇ ਮਨੁੱਖੀ ਗਲਤੀ, ਸਿੱਧੇ ਹਾਦਸਿਆਂ ਜਾਂ ਦੋਵਾਂ ਧਿਰਾਂ ਵਿਚਕਾਰ ਹੋਣ ਵਾਲੀ ਕ੍ਰਾਸ-ਫਾਇਰਿੰਗ ਦਾ ਲਗਾਤਾਰ ਖ਼ਤਰਾ ਬਣਿਆ ਰਹੇਗਾ, ਇਸ ਲਈ ਬਿਹਤਰ ਹੋਵੇਗਾ ਕਿ ਉਹ ਇਸ ਖੇਤਰ ਨੂੰ ਛੱਡ ਕੇ ਚਲੇ ਜਾਣ। ਦੂਜੇ ਪਾਸੇ ਈਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ਮ ਗ਼ਰੀਬਾਬਾਦੀ ਨੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਿਆਂ ‘ਅਲ ਜਜ਼ੀਰਾ’ ਨਿਊਜ਼ ਚੈਨਲ ਨੂੰ ਕਿਹਾ ਕਿ ਇਸਫਾਹਨ ਜਲਡਮਰੂ ਉੱਤੇ ਕ੍ਰੈਸ਼ ਹੋਇਆ ਅਮਰੀਕੀ ਹੈਲੀਕਾਪਟਰ ਈਰਾਨ ਦੁਆਰਾ ਜਾਣਬੁੱਝ ਕੇ ਨਿਸ਼ਾਨਾ ਨਹੀਂ ਬਣਾਇਆ ਗਿਆ ਸੀ।
