Australia & New Zealand

ਆਸਟ੍ਰੇਲੀਆ ‘ਚ ਅੱਜ ਕੋਵਿਡ-19 ਦੇ 32,006 ਨਵੇਂ ਕੇਸ ਤੇ 47 ਹੋਰ ਮੌਤਾਂ !

ਮੈਲਬੌਰਨ – ਆਸਟ੍ਰੇਲੀਆ ਦੇ ਵਿੱਚ ਅੱਜ ਕੋਵਿਡ-19 ਦੇ 32,006 ਨਵੇਂ ਕੇਸ ਆਏ ਹਨ ਜਦਕਿ ਵਾਇਰਸ ਦੇ ਨਾਲ ਅੱਜ 47 ਹੋਰ ਲੋਕਾਂ ਦੀ ਜਾਨ ਚਲੀ ਗਈ ਹੈ। ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਲੈਕੇ ਅੱਜ ਤੱਕ ਕੋਵਿਡ-19 ਨੇ 5,319 ਲੋਕਾਂ ਦੀ ਜਾਨ ਲੈ ਲਈ ਹੈ।

ਨਿਊ ਸਾਊਥ ਵੇਲਜ਼ ਦੇ ਵਿੱਚ ਅੱਜ 11,338 ਨਵੇਂ ਸਥਾਨਕ ਕੋਵਿਡ-19 ਕੇਸ ਆਏ ਹਨ ਜਦਕਿ ਵਾਇਰਸ ਦੇ ਨਾਲ ਅੱਜ 9 ਹੋਰ ਮੌਤਾਂ ਹੋ ਗਈਆਂ ਹਨ। ਇਸ ਵੇਲੇ ਵਾਇਰਸ ਦੇ ਨਾਲ 1,035 ਲੋਕ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 43 ਇੰਟੈਂਸਿਵ ਕੇਅਰ ਵਿੱਚ ਅਤੇ 2 ਵੈਂਟੀਲੇਟਰ ’ਤੇ ਹਨ।

ਵਿਕਟੋਰੀਆ ਦੇ ਵਿੱਚ ਅੱਜ 7,093 ਨਵੇਂ ਸਥਾਨਕ ਕੋਵਿਡ-19 ਕੇਸ ਆਏ ਹਨ ਜਦਕਿ ਵਾਇਰਸ ਦੇ ਨਾਲ ਅੱਜ 23 ਹੋਰ ਮੌਤਾਂ ਹੋ ਗਈਆਂ ਹਨ। ਇਸ ਵੇਲੇ ਵਾਇਰਸ ਦੇ ਨਾਲ 262 ਲੋਕ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 33 ਇੰਟੈਂਸਿਵ ਕੇਅਰ ਵਿੱਚ ਹਨ ਅਤੇ 4 ਵੈਂਟੀਲੇਟਰ ’ਤੇ ਹਨ।

ਕੁਈਨਜ਼ਲੈਂਡ ਦੇ ਵਿੱਚ ਅੱਜ 6,479 ਨਵੇਂ ਸਥਾਨਕ ਕੋਵਿਡ-19 ਕੇਸ ਆਏ ਹਨ ਜਦਕਿ ਵਾਇਰਸ ਦੇ ਨਾਲ ਅੱਜ 6 ਹੋਰ ਮੌਤਾਂ ਹੋ ਗਈਆਂ ਹਨ। ਇਸ ਵੇਲੇ ਵਾਇਰਸ ਦੇ ਨਾਲ 315 ਲੋਕ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 26 ਇੰਟੈਂਸਿਵ ਕੇਅਰ ਵਿੱਚ ਹਨ।

ਸਾਊਥ ਆਸਟ੍ਰੇਲੀਆ ਦੇ ਵਿੱਚ ਅੱਜ 2,307 ਨਵੇਂ ਸਥਾਨਕ ਕੋਵਿਡ-19 ਕੇਸ ਆਏ ਹਨ ਜਦਕਿ ਵਾਇਰਸ ਦੇ ਨਾਲ ਅੱਜ 5 ਲੋਕਾਂ ਦੀ ਮੌਤ ਹੋ ਗਈ ਹੈ। ਇਸ ਵੇਲੇ ਵਾਇਰਸ ਦੇ ਨਾਲ 104 ਲੋਕ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 9 ਇੰਟੈਂਸਿਵ ਕੇਅਰ ਵਿੱਚ ਹਨ।

ਏ ਸੀ ਟੀ ਦੇ ਵਿੱਚ ਅੱਜ 690 ਨਵੇਂ ਸਥਾਨਕ ਕੋਵਿਡ-19 ਕੇਸ ਆਏ ਹਨ। ਇਸ ਵੇਲੇ ਵਾਇਰਸ ਦੇ ਨਾਲ 39 ਲੋਕ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 2 ਇੰਟੈਂਸਿਵ ਕੇਅਰ ਵਿੱਚ ਅਤੇ 2 ਵੈਂਟੀਲੇਟਰ ’ਤੇ ਹੈ।

ਤਸਮਾਨੀਆ ਦੇ ਵਿੱਚ ਅੱਜ 1,117 ਨਵੇਂ ਸਥਾਨਕ ਕੋਵਿਡ-19 ਕੇਸ ਆਏ ਹਨ ਹਨ। ਇਸ ਵੇਲੇ ਵਾਇਰਸ ਦੇ ਨਾਲ 12 ਲੋਕ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 3 ਇੰਟੈਂਸਿਵ ਕੇਅਰ ਵਿੱਚ ਹਨ।

ਨੌਰਦਰਨ ਟੈਰੇਟਰੀ ਦੇ ਵਿੱਚ ਵਿੱਚ ਅੱਜ 559 ਨਵੇਂ ਸਥਾਨਕ ਕੋਵਿਡ-19 ਕੇਸ ਆਏ ਹਨ ਜਦਕਿ ਵਾਇਰਸ ਦੇ ਨਾਲ ਅੱਜ 3 ਲੋਕਾਂ ਦੀ ਮੌਤ ਹੋ ਗਈ ਹੈ। ਇਸ ਵੇਲੇ ਵਾਇਰਸ ਦੇ ਨਾਲ 48 ਲੋਕ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 2 ਇੰਟੈਂਸਿਵ ਕੇਅਰ ਵਿੱਚ ਹਨ।

ਵੈਸਟਰਨ ਆਸਟ੍ਰੇਲੀਆ ਦੇ ਵਿੱਚ ਅੱਜ 2,423 ਨਵੇਂ ਸਥਾਨਕ ਕੋਵਿਡ-19 ਕੇਸ ਆਏ ਹਨ ਜਦਕਿ ਵਾਇਰਸ ਦੇ ਨਾਲ ਅੱਜ 1 ਹੋਰ ਮੌਤ ਹੋ ਗਈ ਹੈ। ਇਸ ਵੇਲੇ ਵਾਇਰਸ ਦੇ ਨਾਲ 22 ਲੋਕ ਹਸਪਤਾਲ ਵਿੱਚ ਭਰਤੀ ਹਨ।

Related posts

ਆਸਟ੍ਰੇਲੀਆ 2026 ਮਹਿਲਾ ਟੀ-20 ਵਿਸ਼ਵ ਕੱਪ ਦਾ ਪਹਿਲਾ ਮੈਚ ਸਾਊਥ-ਅਫਰੀਕਾ ਨਾਲ ਖੇਡੇਗਾ

admin

ਆਸਟ੍ਰੇਲੀਆਨ ਬਜਟ 2026 : ਸੁਧਾਰਾਂ ‘ਤੇ ਫ਼ੋਕਸ ਕਰਨ ਵਾਲਾ !

admin

ਨਿਊਜ਼ੀਲੈਂਡ ਵਲੋਂ ਤੇਲ ਸੰਕਟ ਦੇ ਹੱਲ ਲਈ ਠੋਸ ਤੇ ਦੂਰਦਰਸ਼ੀ ਯੋਜਨਾ ਵਿਕਸਤ !

admin