Australia & New Zealand

ਆਸਟ੍ਰੇਲੀਆ ਨੇ ਵੈਕਸੀਨੇਸ਼ਨ ਦੇ ਹਫ਼ਤਾਵਾਰੀ ਟੀਚੇ ਨੂੰ ਪੂਰਾ ਕੀਤਾ

ਸਿਡਨੀ – ਆਸਟ੍ਰੇਲੀਆ ਨੇ ਕੋਵਿਡ-19 ਮਹਾਮਾਰੀ ਖ਼ਿਲਾਫ਼ ਆਪਣੀ ਲੜਾਈ ਵਿਚ ਇਕ ਮਹੱਤਵਪੂਰਣ ਟੀਚਾ ਹਾਸਲ ਕੀਤਾ ਹੈ।ਆਸਟ੍ਰੇਲੀਆ ਵਿਚ ਪਿਛਲੇ ਹਫ਼ਤੇ ਵਿਚ ਇਕ ਮਿਲੀਅਨ ਟੀਕੇ ਲਗਾਏ ਹਨ ਪਰ ਸੱਚਾਈ ਇਹ ਵੀ ਹੈ ਕਿ ਟੀਕਾਕਰਨ ਦੀ ਇਹ ਦਰ ਇਸ ਦੇ ਅਸਲ ਕਾਰਜਕ੍ਰਮ ਤੋਂ ਦੋ ਮਹੀਨੇ ਪਿੱਛੇ ਚੱਲ ਰਹੀ ਹੈ।

ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਇਸ ਨੇ ਕਿਹਾ,”ਅੱਜ, ਸਭ ਤੋਂ ਤਾਜ਼ੇ ਸੱਤ ਦਿਨਾਂ ਦੇ ਅੰਕੜਿਆਂ ਨਾਲ ਅਸੀਂ ਆਖਰਕਾਰ ਇੱਕ ਹਫ਼ਤੇ ਵਿਚ ਇਕ ਮਿਲੀਅਨ ਖੁਰਾਕਾਂ ਦੇ ਟੀਚੇ ਨੂੰ ਪੂਰਾ ਕਰ ਲਿਆ।” ਇਸ ਟੀਚੇ ਨੂੰ ਹਾਸਲ ਕਰਨ ਲਈ ਅਸੀਂ ਹਫ਼ਤਿਆਂ ਤੋਂ ਕੰਮ ਕਰ ਰਹੇ ਹਾਂ।’ ਤਾਜ਼ਾ ਅੰਕੜੇ ਕੱਲ੍ਹ ਦੇ ਟੀਕਾਕਰਨ ਦੀਆਂ ਖੁਰਾਕਾਂ ਦੀ ਰਿਕਾਰਡ ਗਿਣਤੀ ਦੇ ਨੇੜੇ ਸਨ, ਜਿਸ ਵਿਚ 174,589 ਟੀਕੇ ਦਿੱਤੇ ਗਏ ਹਨ। ਮੀਲ ਪੱਥਰ ਟੀਕਾਕਰਨ ਦੀਆਂ ਦਰਾਂ ਵਿਚ ਨਿਰੰਤਰ ਵਾਧੇ ਦੇ ਬਾਅਦ ਹੈ, ਜੋ ਕਈ ਹਫ਼ਤੇ ਪਹਿਲਾਂ ਪ੍ਰਤੀ ਹਫਤੇ 700,000 ਦੇ ਕਰੀਬ ਸਨ। ਇਸ ਦੇ ਬਾਵਜੂਦ, ਦੇਸ਼ ਸੰਘੀ ਸਰਕਾਰ ਦੇ ਟੀਕਾਕਰਣ ਦੇ ਮੁੱਢਲੇ ਸ਼ੈਡਿਊਲ ਤੋਂ ਕਰੀਬ ਦੋ ਮਹੀਨੇ ਪਿੱਛੇ ਹੈ।

ਮੌਰਿਸਨ ਨੇ ਅੱਗੇ ਕਿਹਾ,’ਮੈਂ ਜਾਣਦਾ ਹਾਂ ਕਿ ਆਸਟ੍ਰੇਲੀਅਨ ਲੋਕ ਟੀਕਾਕਰਨ ਪ੍ਰੋਗਰਾਮ ਨੂੰ ਹੁਣ ਪਹਿਲਾਂ ਨਾਲੋਂ ਕਿਤੇ ਵਧੇਰੇ ਅੱਗੇ ਵਧਾਉਣਾ ਚਾਹੁੰਦੇ ਹਨ।’ ਉਹਨਾਂ ਮੁਤਾਬਕ,”ਅਸੀਂ ਇੱਕ ਹਫ਼ਤੇ ਵਿੱਚ 300,000 ਖੁਰਾਕਾਂ ਤੋਂ ਵੱਧ ਕੇ ਫਾਈਜ਼ਰ ਦੇ ਨਾਲ ਹਰ ਹਫ਼ਤੇ ਆਉਣ ਵਾਲੀਆਂ ਇੱਕ ਮਿਲੀਅਨ ਖੁਰਾਕਾਂ ਤੇ ਚਲੇ ਗਏ ਹਾਂ।”

Related posts

ਜੋਕੋਵਿਚ ਦੀ 13ਵੀਂ ਵਾਰ ਆਸਟ੍ਰੇਲੀਅਨ ਓਪਨ ਦੇ ਸੈਮੀਫਾਈਨਲ ਵਿੱਚ ਪੁੱਜਾ

admin

ਵਾਇਰੋਲੋਜਿਸਟ ਐਡਵਰਡ ਹੋਮਜ਼ ਨੂੰ ਵਿਗਿਆਨ ਲਈ ਵੱਕਾਰੀ ਪੁਰਸਕਾਰ

admin

ਨਵੇਂ AI ‘ਡਿਜ਼ੀਟਲ ਸਾਥੀ’ ਮਨੁੱਖੀ ਰਿਸ਼ਤਿਆਂ ਦਾ ਬਦਲ ਨਹੀਂ ਹੋ ਸਕਦੇ !

admin