International

ਇਮਰਾਨ ਖਾਨ ਦੀ ਪਾਰਟੀ ਪੀਟੀਆਈ ਦੇ ਦਰਜਨਾਂ ਨੇਤਾਵਾਂ ‘ਤੇ ਗ੍ਰਿਫਤਾਰੀ ਦੀ ਤਲਵਾਰ

ਇਮਰਾਨ ਖਾਨ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ।

ਪਾਕਿਸਤਾਨ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਪੰਜਾਬ ਸੂਬੇ ਦੀ ਇਕ ਅੱਤਵਾਦ ਵਿਰੋਧੀ ਅਦਾਲਤ ਨੇ ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਇਕ ਦਰਜਨ ਨੇਤਾਵਾਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ। ਇਹ ਵਾਰੰਟ ਪਿਛਲੇ ਮਹੀਨੇ ਪਾਰਟੀ ਦੇ ਲੰਬੇ ਮਾਰਚ ਦੌਰਾਨ ਪਾਰਟੀ ਮੁਖੀ ਇਮਰਾਨ ਖਾਨ ਅਤੇ ਸਾਬਕਾ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਸਮੇਤ ਕਈ ਪੀਟੀਆਈ ਨੇਤਾਵਾਂ ਦੁਆਰਾ “ਦੰਗਿਆਂ” ਦੇ ਮੱਦੇਨਜ਼ਰ ਆਇਆ ਹੈ। ਇਸ ਮਾਮਲੇ ‘ਚ ਸਾਬਕਾ ਪੀਐੱਮ ਸਮੇਤ ਕਈ ਹੋਰ ਨੇਤਾਵਾਂ ਦੇ ਖਿਲਾਫ ਵੀ ਐੱਫਆਈਆਰ ਦਰਜ ਕੀਤੀ ਗਈ ਸੀ ਪਰ ਬਾਅਦ ‘ਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ।

Related posts

ਹਿਜ਼ਬੁੱਲਾ ਚੀਫ ਦੀ ਮੌਤ ਤੋਂ ਘਬਰਾਇਆ ਈਰਾਨ, ਅਯਾਤੁੱਲਾ ਅਲੀ ਖਮੇਨੀ ਨੂੰ ਖ਼ੁਫ਼ੀਆ ਟਿਕਾਣੇ ‘ਤੇ ਭੇਜਿਆ

Bunty

ਪ੍ਰਵਾਸੀਆਂ ਤੋਂ ਪੈਸੇ ਪ੍ਰਾਪਤ ਕਰਨ ਦੇ ਮਾਮਲੇ ਭਾਰਤ ਚੋਟੀ ‘’ਤੇ ਬਰਕਰਾਰ-ਮੌਜੂਦਾ ਸਾਲ ਵਿੱਚ 11 % ਦਾ ਵਾਧਾ

Bunty

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ- ਇਮਰਾਨ ਖਾਨ ਨੇ ਪਾਕਿਸਤਾਨ ਦੀ ਅਰਥਵਿਵਸਥਾ ਨੂੰ ਤਬਾਹ ਕਰ ਦਿੱਤੈ

Bunty