International

ਇਮਰਾਨ ਦਾ ਯੂ-ਟਰਨ, ਅੱਜ ਨਹੀਂ ਦੇਣਗੇ ਰਾਸ਼ਟਰ ਨੂੰ ਸੰਬੋਧਨ, ਨਹੀਂ ਦੇਣਗੇ ਅਸਤੀਫਾ

ਇਮਰਾਨ ਖਾਨ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ।

ਇਸਲਾਮਾਬਾਦ – ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੱਡਾ ਯੂ-ਟਰਨ ਲੈਂਦੇ ਹੋਏ ਅੱਜ ਦੇਸ਼ ਨੂੰ ਸੰਬੋਧਨ ਨਾ ਕਰਨ ਦਾ ਫੈਸਲਾ ਕੀਤਾ ਹੈ। ਪੀਟੀਆਈ ਦੇ ਸੈਨੇਟਰ ਫੈਜ਼ਲ ਜਾਵੇਦ ਖਾਨ ਨੇ ਕਿਹਾ ਕਿ ਇਮਰਾਨ ਖਾਨ ਦਾ ਬੁੱਧਵਾਰ ਨੂੰ ਹੋਣ ਵਾਲਾ ਭਾਸ਼ਣ ਮੁਲਤਵੀ ਕਰ ਦਿੱਤਾ ਗਿਆ ਹੈ। ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਮੰਗਲਵਾਰ ਨੂੰ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ। ਦੂਜੇ ਪਾਸੇ ਵਿਰੋਧੀ ਧਿਰ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਨੂੰ ਡੇਗਣ ਲਈ ਉਨ੍ਹਾਂ ਕੋਲ 175 ਮੈਂਬਰਾਂ ਦਾ ਸਮਰਥਨ ਹੈ।

ਦੂਜੇ ਪਾਸੇ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀਡੀਐਮ) ਦੇ ਪ੍ਰਧਾਨ ਮੌਲਾਨਾ ਫਜ਼ਲੁਰ ਰਹਿਮਾਨ ਨੇ ਬੁੱਧਵਾਰ ਨੂੰ ਕਿਹਾ ਕਿ ਵਿਰੋਧੀ ਧਿਰ ਨੂੰ 175 ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤਾ ਪਾਸ ਕਰਨ ਲਈ ਵਿਰੋਧੀ ਧਿਰ ਨੂੰ ਸਿਰਫ਼ 172 ਮੈਂਬਰਾਂ ਦੇ ਸਮਰਥਨ ਦੀ ਲੋੜ ਹੈ। ਹਾਲਾਂਕਿ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਨੂੰ ਇਕ ਹੋਰ ਝਟਕਾ ਲੱਗਾ ਹੈ। ਪੀਟੀਆਈ ਦੀ ਸਹਿਯੋਗੀ ਮੁਤਾਹਿਦਾ ਕੌਮੀ ਮੂਵਮੈਂਟ-ਪਾਕਿਸਤਾਨ (ਐਮਕਿਊਐਮ-ਪੀ) ਨੇ ਸੱਤਾਧਾਰੀ ਗੱਠਜੋੜ ਨਾਲੋਂ ਸਬੰਧ ਤੋੜ ਲਏ ਹਨ।

ਇੰਨਾ ਹੀ ਨਹੀਂ ਮੁਤਾਹਿਦਾ ਕੌਮੀ ਮੂਵਮੈਂਟ-ਪਾਕਿਸਤਾਨ (MQM-P) ਨੇ ਵੀ ਵਿਰੋਧੀ ਧਿਰ ਨਾਲ ਸਮਝੌਤਾ ਕੀਤਾ ਹੈ। ਸੱਤਾਧਾਰੀ ਗੱਠਜੋੜ ਤੋਂ ਬਾਹਰ ਨਿਕਲਣ ਦਾ ਐਲਾਨ ਐਮ.ਕਿਊ.ਐਮ.-ਪੀ ਦੇ ਕਨਵੀਨਰ ਡਾ. ਖਾਲਿਦ ਮਕਬੂਲ ਸਿੱਦੀਕੀ, ਵਿਰੋਧੀ ਧਿਰ ਦੇ ਚੋਟੀ ਦੇ ਨੇਤਾਵਾਂ ਸ਼ਾਹਬਾਜ਼ ਸ਼ਰੀਫ, ਮੌਲਾਨਾ ਫਜ਼ਲੁਰ ਰਹਿਮਾਨ ਅਤੇ ਬਿਲਾਵਲ ਭੁੱਟੋ ਜ਼ਰਦਾਰੀ ਨਾਲ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਕੀਤਾ ਗਿਆ।

Related posts

ਕੈਨੇਡਾ ’ਚ ਰਹਿ ਰਹੇ ਲਖਬੀਰ ਸਿੰਘ ਲੰਡਾ ਨੂੰ ਦਿੱਤਾ ਅੱਤਵਾਦੀ ਕਰਾਰ

Bunty

ਮੈਲਬੌਰਨ ’ਚ ਰਾਗ ਸੰਗੀਤ ਸੰਗੀਤਕ ਯਾਤਰਾ ਸਮਾਗਮ ਕਰਵਾਇਆ

Bunty

ਅਮਰੀਕਾ ਦੇ ਸਿਆਟਲ ‘ਚ ਪਹਿਲੀ ਵਾਰ ‘ਇੰਡੀਆ ਡੇਅ ਪਰੇਡ’ ਆਯੋਜਿਤ !

admin