International

ਇੰਗਲੈਂਡ ਵਿੱਚ ਡਿਪਟੀ ਮੇਅਰ ਬਣੀ ਪੰਜਾਬ ਦੀ ਮੈਂਡੀ ਬਰਾੜ

ਲੰਡਨ – ਜਗਰਾਉਂ ਸ਼ਹਿਰ ਤੋਂ ਕੁੱਝ ਦੂਰੀ ‘’ਤੇ ਸਥਿਤ ਪਿੰਡ ਅਖਾੜਾ ਦੀ ਧੀ ਮੈਂਡੀ ਬਰਾੜ ਲਗਾਤਾਰ 30 ਸਾਲਾਂ ਤੋਂ ਇੰਗਲੈਂਡ ਦੀ ਰਾਜਨੀਤਿਕ ਪਾਰਟੀ ਲਿਬਰਲ ਡੈਮੋਕ੍ਰੇਟਿਕ ਤੋਂ ਬੋਰੋ ਕੌਂਸਲ ਚੋਣਾਂ ਜਿੱਤਦੀ ਆ ਰਹੀ ਹੈ ਅਤੇ ਇਸ ਵਾਰ ਉਸ ਨੂੰ ਰੌਇਲ ਬਰੋਟ ਆਫ ਵਿੰਡਸਰ ’ਚ ਡਿਪਟੀ ਮੇਅਰ ਦਾ ਅਹੁਦਾ ਦਿੱਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਅਜੀਤ ਸਿੰਘ ਅਖਾੜਾ ਨੇ ਦਸਿਆ ਕਿ ਹਾਲ ਹੀ ਵਿਚ ਨਿਯੁਕਤ ਡਿਪਟੀ ਮੇਅਰ ਮੈਂਡੀ ਬਰਾੜ (ਮਹਿੰਦਰ ਕੌਰ ਬਰਾੜ) ਦਾ ਵਿਆਹ ਪਿੰਡ ਰਾਜੇਆਣਾ (ਮੋਗਾ) ਵਿਚ ਹਰਵਿਪਨਜੀਤ ਸਿੰਘ ਨਾਲ ਹੋਇਆ ਸੀ ਅਤੇ ਫਿਰ ਉਹ ਇੰਗਲੈਂਡ ਚਲੇ ਗਏ ਸਨ।ਦਸਿਆ ਜਾ ਰਿਹਾ ਹੈ ਕਿ ਉਹ ਪਿਛਲੇ 30 ਸਾਲਾਂ ਤੋਂ ਇੰਗਲੈਂਡ ਦੇ ਮੇਡਨਹੈੱਡ ਸ਼ਹਿਰ ਤੋਂ ਚੋਣ ਲੜ ਰਹੇ ਹਨ ਅਤੇ ਲਗਾਤਾਰ ਜਿੱਤਦੇ ਵੀ ਆ ਰਹੇ ਹਨ। ਪਾਰਟੀ ਪ੍ਰਤੀ ਸਮਰਪਿਤ ਭਾਵਨਾ ਅਤੇ ਲਗਾਤਾਰ ਜਿੱਤਾਂ ਦੇ ਮੱਦੇਨਜ਼ਰ ਉਕਤ ਸਿਆਸੀ ਪਾਰਟੀ ਲਿਬਰਲ ਡੈਮੋਕ੍ਰੇਟਿਕ ਵਲੋਂ ਮੈਂਡੀ ਬਰਾੜ ਨੂੰ ਡਿਪਟੀ ਮੇਅਰ ਦਾ ਅਹੁਦਾ ਸੌਂਪਿਆ ਗਿਆ ਹੈ। ਇਸ ਮੌਕੇ ਬੋਲਦਿਆਂ ਮੈਂਡੀ ਬਰਾੜ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਮਿਲੇ ਅਹੁਦੇ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਹਮੇਸ਼ਾ ਲੋਕ ਸੇਵਾ ਨੂੰ ਸਮਰਪਿਤ ਰਹਿਣਗੇ।

Related posts

ਅਮਰੀਕਾ ‘ਚ ਸਮਲਿੰਗੀ ਵਿਆਹ ਨੂੰ ਹੇਠਲੇ ਸਦਨ ‘ਚ ਮਨਜ਼ੂਰੀ, ਵੱਡੇ ਸਦਨ ਦੀ ਉਡੀਕ

Bunty

ਸੰਯੁਕਤ ਰਾਸ਼ਟਰ ਨੇ 10 ਦੇਸ਼ਾਂ ਲਈ ਜਾਰੀ ਕੀਤੀ 10 ਕਰੋੜ ਡਾਲਰ ਦੀ ਮਾਨਵਤਾਵਾਦੀ ਸਹਾਇਤਾ

Bunty

ਨਾਰਵੇ ਸਰਕਾਰ ਨੇ ਯੂਕ੍ਰੇਨ ਲਈ 3.2 ਬਿਲੀਅਨ ਡਾਲਰ ਦੀ ਸਹਾਇਤਾ ਨੂੰ ਦਿੱਤੀ ਮਨਜ਼ੂਰੀ

Bunty