NewsBreaking NewsIndiaLatest News

ਇੰਟਰਨੈੱਟ ਮੀਡੀਆ ’ਤੇ ਤਾਲਿਬਾਨ ਦੀ ਹਮਾਇਤ ਕਰਨ ’ਤੇ ਅਸਾਮ ’ਚ 14 ਕਾਬੂ

ਗੁਹਾਟੀ – ਇੰਟਰਨੈੱਟ ਮੀਡੀਆ ’ਤੇ ਤਾਲਿਬਾਨ ਦੇ ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਦੀ ਹਮਾਇਤ ’ਚ ਪੋਸਟ ਅਪਲੋਡ ਕਰਨ ਲਈ ਪੂਰੇ ਅਸਾਮ ਤੋਂ 14 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਗਿ੍ਰਫ਼ਤਾਰੀ ਸ਼ੁੱਕਰਵਾਰ ਰਾਤ ਤੋਂ ਕੀਤੀ ਜਾ ਰਹੀ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗਿ੍ਰਫ਼ਤਾਰ ਕੀਤੇ ਗਏ ਲੋਕਾਂ ਖ਼ਿਲਾਫ਼ ਗ਼ੈਰ-ਕਾਨੂੰਨੀ ਸਰਗਰਮੀ (ਰੋਕਥਾਮ) ਐਕਤ, ਆਈਟੀ ਐਕਟ ਤੇ ਸੀਆਰਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ, ‘ਅਸੀਂ ਚੌਕਸ ਹਾਂ ਤੇ ਭੜਕਾਊ ਪੋਸਟ ਲਈ ਇੰਟਰਨੈੱਟ ਮੀਡੀਆ ’ਤੇ ਨਜ਼ਰ ਰੱਖ ਰਹੇ ਹਾਂ।’

Related posts

ਯੂ ਐਸ ਅਤੇ ਯੂਰਪੀ ਸੰਘ ਦੀ ਆਲੋਚਨਾ ਦੇ ਵਿਚਕਾਰ ਭਾਰਤ, ਰੂਸ ਤੋਂ ਤੇਲ ਆਯਾਤ ਨੂੰ ਜਾਰੀ ਰੱਖੇਗਾ !

admin

ਤਿੰਨ ਸਾਲ ਪਹਿਲਾਂ ਅਫਰੀਕਾ ਤੋਂ ਆਇਆ ਸੀ ਵਾਇਰਸ, ਹੁਣ ਦੇਸ਼ ‘ਚ ਮਹਾਮਾਰੀ ਦੇ ਰੂਪ ‘ਚ ਫੈਲਿਆ

Bunty

ਭਿੰਡਰਾਂਵਾਲੇ ਨੂੰ ਫੜਨ ਵਾਲੇ ਸਾਬਕਾ ਆਈਪੀਐਸ ਹਨ ਇਕਬਾਲ ਸਿੰਘ, ਘੱਟ ਗਿਣਤੀ ਕਮਿਸ਼ਨ ਦੇ ਮੌਜੂਦਾ ਚੇਅਰਮੈਨ

Bunty