India

ਈ.ਵੀ.ਐਮ. ਨਾਲ ਛੇੜਖਾਨੀ ਲਈ 2.5 ਕਰੋੜ ਮੰਗਣ ਦੇ ਦੋਸ਼ ’ਚ ਫ਼ੌਜੀ ਗਿ੍ਰਫ਼ਤਾਰ

ਛਤਰਪਤੀ ਸੰਭਾਜੀਨਗਰ – ਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਸ਼ਹਿਰ ਵਿਚ ਪੁਲਿਸ ਨੇ ਈਵੀਐੱਮ ਨਾਲ ਛੇੜਛਾੜ ਦੇ ਦੋਸ਼ ਵਿੱਚ ਸ਼ਿਵ ਸੈਨਾ (ਯੂਬੀਟੀ) ਦੇ ਨੇਤਾ ਅੰਬਾਦਾਸ ਦਾਨਵੇ ਤੋਂ 2.5 ਕਰੋੜ ਰੁਪਏ ਮੰਗਣ ਦੇ ਦੋਸ਼ ਵਿਚ ਫੌਜ ਦੇ ਜਵਾਨ ਨੂੰ ਗਿ੍ਰਫਤਾਰ ਕੀਤਾ ਹੈ। ਰਾਜ ਵਿਧਾਨ ਪਰਿਸ਼ਦ ’ਚ ਵਿਰੋਧੀ ਧਿਰ ਦੇ ਨੇਤਾ ਦਾਨਵੇ ਨੇ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਕਿ ਮੁਲਜ਼ਮ ਮਾਰੂਤੀ ਢਕਾਣੇ (42) ਨੇ ਇਕ ਚਿੱਪ ਰਾਹੀਂ ਕਥਿਤ ਤੌਰ ’ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਨਾਲ ਛੇੜਛਾੜ ਕਰਨ ਦਾ ਦਾਅਵਾ ਕਰਦੇ ਹੋਏ ਉਸ ਤੋਂ ਪੈਸੇ ਦੀ ਮੰਗ ਕੀਤੀ ਸੀ। ਮੁਲਜ਼ਮ ਨੇ ਦਾਅਵਾ ਕੀਤਾ ਕਿ ਇਹ ਚਿੱਪ ਕਿਸੇ ਖਾਸ ਉਮੀਦਵਾਰ ਨੂੰ ਵੱਧ ਵੋਟਾਂ ਹਾਸਲ ਕਰਨ ਵਿੱਚ ਮਦਦ ਕਰ ਸਕਦੀ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੇ ਆਪਣਾ ਕਰਜ਼ਾ ਚੁਕਾਉਣ ਲਈ ਇਹ ਦਾਅਵਾ ਕੀਤਾ ਹੈ। ਉਸ ਨੂੰ ਈਵੀਐੱਮ ਬਾਰੇ ਕੁਝ ਨਹੀਂ ਪਤਾ। ਪੁਲਿਸ ਮੁਤਾਬਕ ਮੰਗਲਵਾਰ ਸ਼ਾਮ ਕਰੀਬ 4 ਵਜੇ ਮੁਲਜ਼ਮ ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) ਦੇ ਨੇਤਾ ਅੰਬਾਦਾਸ ਦੇ ਛੋਟੇ ਭਰਾ ਰਾਜੇਂਦਰ ਦਾਨਵੇ ਨੂੰ ਇੱਥੇ ਬੱਸ ਸਟੈਂਡ ਨੇੜੇ ਹੋਟਲ ’ਚ ਮਿਲਿਆ।ਅਧਿਕਾਰੀ ਨੇ ਦੱਸਿਆ ਕਿ ਗੱਲਬਾਤ ਤੋਂ ਬਾਅਦ 1.5 ਕਰੋੜ ਰੁਪਏ ’ਚ ਸੌਦਾ ਤੈਅ ਹੋਇਆ।

Related posts

1995 ਦੇ ਐਕਟ ਨੂੰ ਚੁਣੌਤੀ ਦੇਣ ਦੀ ਇਜਾਜ਼ਤ 2025 ’ਚ ਕਿਉਂ ਦਿਤੀ ਜਾਣੀ ਚਾਹੀਦੀ ਹੈ ?

admin

ਮਹਿੰਗਾਈ ਦੇ ਮੁੱਦੇ ‘ਤੇ ਵਿਰੋਧੀ ਧਿਰ ਦਾ ਹੰਗਾਮਾ, ਰਾਜ ਸਭਾ ਤੋਂ ਕਾਂਗਰਸ ਤੇ ਤ੍ਰਿਣਮੂਲ ਦਾ ਵਾਕ ਆਊਟ

Bunty

ਆਸਾਮ ‘ਚ ਅਲਕਾਇਦਾ ਨਾਲ ਜੁੜੇ ਦੋ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ, ਘਰ ਦੀ ਤਲਾਸ਼ੀ ਦੌਰਾਨ ਮਿਲੇ ਅਪਰਾਧਿਕ ਦਸਤਾਵੇਜ਼

Bunty