International

ਉੱਤਰੀ ਕੋਰੀਆ ’ਤੇ ਨਵੀਆਂ ਪਾਬੰਦੀਆਂ ਲਗਾਉਣ ’ਤੇ ਰੂਸ ਤੇ ਚੀਨ ਨੇ ਪਾਇਆ ਅੜਿੱਕਾ

ਸੰਯੁਕਤ ਰਾਸ਼ਟਰ – ਉੱਤਰੀ ਕੋਰੀਆ ’ਤੇ ਨਵੀਆਂ ਪਾਬੰਦੀਆਂ ਲਗਾਉਣ ਦੇ ਮੁੱਦੇ ’ਤੇ ਰੂਸ ਤੇ ਚੀਨ ਨੇ ਅੜਿੱਕਾ ਪਾ ਦਿੱਤਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਅਮਰੀਕਾ ਨੇ ਉੱਤਰੀ ਕੋਰੀਆ ਦੇ ਹਾਲੀਆ ਮਿਜ਼ਾਈਲ ਤਜਰਬਿਆਂ ਸਬੰਧੀ ਇਸ ਦੇਸ਼ ਦੇ ਪੰਜ ਅਧਿਕਾਰੀਆਂ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ।

ਉੱਤਰੀ ਕੋਰੀਆ ਨੇ ਪਿਛਲੇ ਦੇ ਹਫ਼ਤਿਆਂ ਦੌਰਾਨ ਚਾਰ ਵਾਰ ਬੈਲਿਸਟਿਕ ਮਿਜ਼ਾਈਲਾਂ ਦਾ ਤਜਰਬਾ ਕੀਤਾ ਸੀ। ਇਸ ਮੁੱਦੇ ’ਤੇ ਸੁਰੱਖਿਆ ਪ੍ਰੀਸ਼ਦ ਦੀ ਵੀਰਵਾਰ ਨੂੰ ਐਮਰਜੈਂਸੀ ਬੈਠਕ ਹੋਈ। ਅਮਰੀਕਾ ਨੇ 15 ਮੈਂਬਰੀ ਪ੍ਰੀਸ਼ਦ ਨੂੰ ਕਿਹਾ ਕਿ ਇਸ ਤਰ੍ਹਾਂ ਦੇ ਤਜਰਬੇ ਸੁਰੱਖਿਆ ਪ੍ਰੀਸ਼ਦ ਦੇ ਮਤਿਆਂ ਦੀ ਉਲੰਘਣਾ ਕਰਦੇ ਹਨ। ਨਾਲ ਹੀ ਉੱਤਰੀ ਕੋਰੀਆ ਨੂੰ ਇਹ ਕਿਹਾ ਜਾਵੇ ਕਿ ਉਹ ਪਰਮਾਣੂ ਹਥਿਆਰਬੰਦੀ ਦੀ ਦਿਸ਼ਾ ’ਚ ਗੱਲਬਾਤ ’ਚ ਸ਼ਾਮਲ ਹੋਵੇ। ਰਾਜਨਾਇਕਾਂ ਨੇ ਦੱਸਿਆ ਕਿ ਉੱਤਰੀ ਕੋਰੀਆ ਦੇ ਹਮਾਇਤੀ ਚੀਨ ਨੇ ਅਮਰੀਕਾ ਦੇ ਇਸ ਬਿਆਨ ਦਾ ਵਿਰੋਧ ਕੀਤਾ। ਅਮਰੀਕਾ, ਬ੍ਰਾਜ਼ੀਲ, ਫਰਾਂਸ, ਆਇਰਲੈਂਡ, ਜਾਪਾਨ, ਸੰਯੁਕਤ ਅਰਬ ਅਮੀਰਾਤ ਤੇ ਬਰਤਾਨੀਆ ਨੇ ਉੱਤਰੀ ਕੋਰੀਆ ਦੇ ਮਿਜ਼ਾਈਲ ਤਜਰਬਿਆਂ ਦੀ ਨਿੰਦਾ ਕੀਤੀ।

Related posts

ਕੋਲੰਬੀਆ ‘ਚ ਬੰਬ ਧਮਾਕਾ, ਅੱਠ ਪੁਲਿਸ ਮੁਲਾਜ਼ਮਾਂ ਦੀ ਮੌਤ; ਪਿਛਲੇ 60 ਸਾਲਾਂ ਦਾ ਸਭ ਤੋਂ ਘਾਤਕ ਹਮਲਾ

Bunty

ਪਾਕਿ ਪ੍ਰਧਾਨ ਮੰਤਰੀ ਨੇ ਮੁਹੰਮਦ ਯੂਨਸ ਨਾਲ ਕੀਤੀ ਫੋਨ ਤੇ ਗੱਲ, ਦੁਵੱਲੇ ਸਬੰਧਾਂ ਤੇ ਦਿੱਤਾ ਜ਼ੋਰ

Bunty

ਯੂਕ੍ਰੇਨ ਦੇ ਜ਼ਾਲੁਜ਼ਨੀ 10 ਜੁਲਾਈ ਨੂੰ ਯੂ.ਕੇ. ਚ ਸੰਭਾਲਣਗੇ ਰਾਜਦੂਤ ਵਜੋਂ ਚਾਰਜ

Bunty