India

ਏਅਰ ਕੈਨੇਡਾ ਦੀ ਦਿੱਲੀ-ਟੋਰੰਟੋ ਉਡਾਣ ’ਚ ਮਿਲੀ ਬੰਬ ਦੀ ਧਮਕੀ

ਨਵੀਂ ਦਿੱਲੀ – ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (ਆਈ.ਜੀ.ਆਈ.) ਹਵਾਈ ਅੱਡੇ ’ਤੇ ਏਅਰ ਕੈਨੇਡਾ ਦੇ ਟੋਰੰਟੋ ਜਾਣ ਵਾਲੇ ਜਹਾਜ਼ ’ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਉਨ੍ਹਾਂ ਨੂੰ ਇਮੇਲ ਮਿਲੀ ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਜਹਾਜ਼ ’ਚ ਬੰਬ ਰੱਖਿਆ ਗਿਆ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡੀ.ਆਈ.ਏ.ਐੱਲ.) ਦਫਤਰ ਨੂੰ ਮੰਗਲਵਾਰ ਰਾਤ ਨੂੰ 10.50 ਵਜੇ ਇਕ ਇਮੇਲ ਮਿਲੀ ਜਿਸ ’ਚ ਕਿਹਾ ਗਿਆ ਕਿ ਦਿੱਲੀ-ਟੋਰੰਟੋ ਏਅਰ ਕੈਨੇਡਾ ਦੀ ਉਡਾਣ ’ਚ ਬੰਬ ਰੱਖਿਆ ਗਿਆ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਨੁੱਖ ਸੁਰੱਖਿਆ ਪ੍ਰੋਟੋਕਾਲ ਦਾ ਪਾਲਨ ਕਰਦੇ ਹੋਏ ਡੂੰਘਾਈ ਨਾਲ ਨਿਰੀਖਣ ਕੀਤਾ ਗਿਆ ਅਤੇ ਕੁਝ ਵੀ ਸ਼ੱਕੀ ਨਹੀਂ ਮਿਲਿਆ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ’ਚ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

Related posts

ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਬੱਚਿਆਂ ਲਈ ਨੁਕਸਾਨਦੇਹ : ਐਲਨ ਮਸਕ

Bunty

ਆਈ.ਏ.ਐੱਸ. ਦੀ ਧੀ ਵੱਲੋਂ 10 ਮੰਜ਼ਿਲਾ ਇਮਾਰਤ ਤੋਂ ਛਾਲ ਮਾਰਕੇ ਆਤਮਹੱਤਿਆ

Bunty

ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਨੂੰ ਲੈ ਕੇ ਮਾਰੀਸ਼ੀਅਸ ’ਚ ਵੀ ਛੁੱਟੀ ਦਾ ਐਲਾਨ

Bunty