International

ਕਈ ਸਾਲਾਂ ਤੋਂ ਭਾਰਤ ਨੂੰ ਨਹੀਂ ਦਿੱਤੇ ਗਏ ਹਥਿਆਰ -ਐੱਸ ਜੈਸ਼ੰਕਰ

ਕੈਨਬਰਾ – ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਭਾਰਤੀ ਫ਼ੌਜ ਵੱਲੋਂ ਰੂਸੀ ਹਥਿਆਰਾਂ ਦੀ ਵਰਤੋਂ ਦਾ ਬਚਾਅ ਕੀਤਾ ਹੈ। ਆਸਟ੍ਰੇਲੀਆ ਪਹੁੰਚੇ ਜੈਸ਼ੰਕਰ ਨੇ ਭਾਰਤ ਨੂੰ ਹਥਿਆਰਾਂ ਦੀ ਸਪਲਾਈ ਨਾ ਕਰਨ ‘ਤੇ ਅਮਰੀਕਾ ਵਰਗੇ ਪੱਛਮੀ ਦੇਸ਼ਾਂ ‘ਤੇ ਨਿਸ਼ਾਨਾ ਸਾਧਿਆ ਹੈ।
ਜੈਸ਼ੰਕਰ ਨੇ ਇਸ ਮੁੱਦੇ ‘ਤੇ ਪੱਛਮੀ ਦੇਸ਼ਾਂ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਅੱਗੇ ਕਿਹਾ ਕਿ ਹਥਿਆਰਾਂ ਦੀ ਸੂਚੀ ਕਈ ਕਾਰਨਾਂ ਕਰਕੇ ਵਧੀ ਹੈ। ਪੱਛਮੀ ਦੇਸ਼ ਦਹਾਕਿਆਂ ਤੋਂ ਭਾਰਤ ਨੂੰ ਹਥਿਆਰਾਂ ਦੀ ਸਪਲਾਈ ਨਹੀਂ ਕਰ ਰਹੇ ਸਨ। ਜੈਸ਼ੰਕਰ ਨੇ ਕਿਹਾ ਕਿ ਭਾਰਤ ਨੂੰ ਹਥਿਆਰ ਦੇਣ ਦੀ ਬਜਾਏ ਪੱਛਮੀ ਦੇਸ਼ ਪਾਕਿਸਤਾਨ ਦੀ ਫੌਜੀ ਤਾਨਾਸ਼ਾਹੀ ਸਰਕਾਰ ਨੂੰ ਹਥਿਆਰ ਦਿੰਦੇ ਰਹੇ। ਇਹੀ ਕਾਰਨ ਹੈ ਕਿ ਭਾਰਤ ਨੂੰ ਰੂਸ ਤੋਂ ਹਥਿਆਰ ਚੁੱਕਣੇ ਪਏ।
ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੇਨੀ ਵੋਂਗ ਦੇ ਨਾਲ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਸਾਡੇ ਰੂਸ ਨਾਲ ਲੰਬੇ ਸਮੇਂ ਤੋਂ ਚੰਗੇ ਸਬੰਧ ਹਨ। ਸਾਡੇ ਕੋਲ ਸੋਵੀਅਤ ਅਤੇ ਰੂਸੀ ਮੂਲ ਦੇ ਕਾਫ਼ੀ ਹਥਿਆਰ ਹਨ।
ਜੈਸ਼ੰਕਰ ਨੇ ਆਪਣੇ ਹਮਰੁਤਬਾ ਪੇਨੀ ਵੋਂਗ ਨਾਲ ਰੂਸ-ਯੂਕਰੇਨ ਯੁੱਧ ‘ਤੇ ਵੀ ਚਰਚਾ ਕੀਤੀ। ਜੈਸ਼ੰਕਰ ਨੇ ਕਿਹਾ ਕਿ ਅਸੀਂ ਯੂਕਰੇਨ ਅਤੇ ਇੰਡੋ-ਪੈਸੀਫਿਕ ਖੇਤਰ ‘ਚ ਇਸ ਦੇ ਪ੍ਰਭਾਵ, ਕਵਾਡ ‘ਚ ਪ੍ਰਗਤੀ, ਜੀ-20 ਮੁੱਦਿਆਂ, ਸਾਡੀ ਤਿਕੋਣੀ ਵਰਗੇ ਕਈ ਮੁੱਦਿਆਂ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ, ‘ਅਸੀਂ ਸਪੱਸ਼ਟ ਤੌਰ ‘ਤੇ ਯੂਕਰੇਨ ਵਿੱਚ ਸੰਘਰਸ਼ ਦੇ ਖਿਲਾਫ ਹਾਂ। ਪੀਐਮ ਮੋਦੀ ਨੇ ਵੀ ਸਮਰਕੰਦ ਵਿੱਚ ਕਿਹਾ ਸੀ ਕਿ ਇਹ ਯੁੱਧ ਦਾ ਦੌਰ ਨਹੀਂ ਹੈ।
ਜੈਸ਼ੰਕਰ ਨੇ ਬੈਂਗਲੁਰੂ ਵਿੱਚ ਆਸਟ੍ਰੇਲੀਆ ਦਾ ਕੌਂਸਲੇਟ ਜਨਰਲ ਖੋਲ੍ਹਣ ਦੀ ਉਮੀਦ ਜਤਾਈ ਹੈ। ਉਨ੍ਹਾਂ ਕਿਹਾ ਕਿ ਅਸੀਂ ਨਾਜ਼ੁਕ ਖਣਿਜ, ਸਾਈਬਰ, ਨਵੀਂ ਅਤੇ ਨਵਿਆਉਣਯੋਗ ਊਰਜਾ ਖੇਤਰਾਂ ਵਰਗੇ ਕਈ ਖੇਤਰਾਂ ਵਿੱਚ ਕੰਮ ਕੀਤਾ ਹੈ। ਇਸ ਸਾਲ ਜੂਨ ਤੋਂ ਹੁਣ ਤੱਕ ਮੇਰੇ 6 ਸਹਿਯੋਗੀ (ਕੇਂਦਰੀ ਮੰਤਰੀ) ਆਸਟ੍ਰੇਲੀਆ ਦਾ ਦੌਰਾ ਕਰ ਚੁੱਕੇ ਹਨ।

Related posts

ਸੰਯੁਕਤ ਰਾਸ਼ਟਰ ਨੇ ਹੈਤੀ ਚ ਹਰ ਕਿਸਮ ਦੇ ਹਥਿਆਰਾਂ ਅਤੇ ਗੋਲਾ ਬਾਰੂਦ ਤੇ ਵਧਾਈ ਪਾਬੰਦੀ

Bunty

ਅਫਗਾਨਿਸਤਾਨ ਦੇ ਨੰਗਰਹਾਰ ਸੂਬੇ ‘ਚ ਇਕ ਮਸਜਿਦ ‘ਚ ਧਮਾਕਾ

Bunty

ਚੀਨ ’ਚ ਸਾਰੇ ਧਾਰਮਿਕ ਸੰਗਠਨਾਂ ’ਤੇ ਕੰਟਰੋਲ ਵਧਾਉਣ ਦੀ ਤਿਆਰੀ ਸ਼ੁਰੂ

Bunty