Australia & New ZealandSport

ਕਾਮਨਵੈੱਲਥ ਗੇਮਜ਼ 2026: ਆਸਟ੍ਰੇਲੀਆ 39 ਮੈਡਲ ਜਿੱਤ ਕੇ ਪਹਿਲੇ ਸਥਾਨ ‘ਤੇ ਬਰਕਰਾਰ

ਕਾਮਨਵੈੱਲਥ ਗੇਮਜ਼ 2026 ਵਿੱਚ ਸ਼ਾਨਦਾਰ ਖੇਡ ਦਾ ਜੌਹਰ ਦਿਖਾਉਂਦਿਆਂ 39 ਮੈਡਲਾਂ ਦੇ ਨਾਲ ਆਸਟ੍ਰੇਲੀਆ ਮੈਡਲ ਟੈਲੀ ਦੇ ਵਿੱਚ ਪਹਿਲੇ ਸਥਾਨ ਉਪਰ ਬਰਕਰਾਰ ਹੈ।

ਸਕਾਟਲੈਂਡ – ਗਲਾਸਗੋ, ਸਕਾਟਲੈਂਡ ਵਿੱਚ ਕਰਵਾਈਆਂ ਜਾ ਰਹੀਆਂ ਕਾਮਨਵੈੱਲਥ ਗੇਮਜ਼ 2026 ਵਿੱਚ ਸ਼ਾਨਦਾਰ ਖੇਡ ਦਾ ਜੌਹਰ ਦਿਖਾਉਂਦਿਆਂ 39 ਮੈਡਲਾਂ ਦੇ ਨਾਲ ਆਸਟ੍ਰੇਲੀਆ ਮੈਡਲ ਟੈਲੀ ਦੇ ਵਿੱਚ ਪਹਿਲੇ ਸਥਾਨ ਉਪਰ ਬਣਿਆ ਹੋਇਆ ਹੈ।

ਭਾਰਤ ਦੇ ਖਿਡਾਰੀਆਂ ਦਾ ਵੀ ਖੇਡ ਪ੍ਰਦਰਸ਼ਨ ਜਾਰੀ ਹੈ। ਭਾਰਤ ਦੇ 28 ਸਾਲਾ ਵੇਟਲਿਫਟਰ ਚਨੰਬਮ ਰਿਸ਼ੀਕਾਂਤ ਸਿੰਘ ਨੇ ਪੁਰਸ਼ਾਂ ਦੇ 60 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਮੈਡਲ ਜਿੱਤਿਆ ਹੈ। ਰਿਸ਼ੀਕਾਂਤ ਸਿੰਘ ਨੇ ਮੁਕਾਬਲੇ ਵਿੱਚ ਕੁੱਲ 264 ਕਿਲੋਗ੍ਰਾਮ ਭਾਰ ਚੁੱਕ ਕੇ ਦੂਜਾ ਸਥਾਨ ਹਾਸਿਲ ਕੀਤਾ। ਉਨ੍ਹਾਂ ਨੇ ਸਨੈਚ ਵਿੱਚ 121 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿੱਚ 143 ਕਿਲੋਗ੍ਰਾਮ ਭਾਰ ਚੁੱਕਿਆ। ਸੋਨ ਮੈਡਲ ਮਲੇਸ਼ੀਆ ਦੇ ਅਨਿਕ ਕਸਦਾਨ ਨੇ 266 ਕਿਲੋਗ੍ਰਾਮ ਭਾਰ ਚੁੱਕ ਕੇ ਆਪਣੇ ਨਾਮ ਕੀਤਾ, ਜਦਕਿ ਕੀਨੀਆ ਦੇ ਮਬੋਇਆ ਨੇ 260 ਕਿਲੋਗ੍ਰਾਮ ਨਾਲ ਕਾਂਸੀ ਦਾ ਮੈਡਲ ਜਿੱਤਿਆ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਭਾਰਤ ਦੇ ਝੰਡੂ ਕੁਮਾਰ ਨੇ ਪੁਰਸ਼ਾਂ ਦੀ ਪੈਰਾ ਪਾਵਰਲਿਫਟਿੰਗ ਵਿੱਚ ਕਾਂਸੀ ਦਾ ਮੈਡਲ ਜਿੱਤ ਕੇ ਭਾਰਤ ਦਾ ਮੈਡਲ ਖਾਤਾ ਖੋਲ੍ਹਿਆ ਸੀ। ਰਿਸ਼ੀਕਾਂਤ ਦੇ ਚਾਂਦੀ ਦੇ ਮੈਡਲ ਨਾਲ ਹੁਣ ਭਾਰਤ ਦੇ ਖਾਤੇ ਵਿੱਚ ਇੱਕ ਚਾਂਦੀ ਅਤੇ ਇੱਕ ਕਾਂਸੀ ਦਾ ਮੈਡਲ ਹੋ ਗਿਆ ਹੈ। ਆਸਟ੍ਰੇਲੀਆ 39 ਮੈਡਲ ਜਿੱਤ ਕੇ ਮੈਡਲ ਸੂਚੀ ਵਿੱਚ ਪਹਿਲੇ ਸਥਾਨ ‘ਤੇ ਕਾਬਜ਼ ਹੈ। ਮੌਜੂਦਾ ਸਮੇਂ ਭਾਰਤ 4 ਮੈਡਲ ਜਿੱਤ ਕੇ ਮੈਡਲ ਸੂਚੀ ਵਿੱਚ 8ਵੇਂ ਸਥਾਨ ‘ਤੇ ਬਣਿਆ ਹੋਇਆ ਹੈ।

Related posts

ਟੀਮ ਇੰਡੀਆ ਨੂੰ ਮਿਲਿਆ ਨਵਾਂ ਗੇਂਦਬਾਜ਼ੀ ਕੋਚ, ਇਸ ਦਿੱਗਜ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ

Bunty

ਲਗਾਤਾਰ ਵਕਫ਼ੇ ‘ਚ ਆਰਾਮ ਮਿਲਣ ਦੇ ਬਾਵਜੂਦ ਸੈਮੀਫਾਈਨਲ ਖੁੰਝੀ ਟੀਮ ਇੰਡੀਆ

Bunty

Tree Changers Urged To Get Fire Ready !

admin